Wedding Bells :ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਤਰੀਕ ਤੇ ਵੈਡਿੰਗ ਵੈਨਯੂ ਹੋਇਆ ਫਾਈਨਲ, ਜਾਣੋ ਕਦੋਂ ਸੱਤ ਫੇਰੇ ਲਵੇਗੀ ਇਹ ਜੋੜੀ

ਪਰੀਣੀਤੀ ਅਤੇ ਰਾਘਵ ਇਸ ਮਹੀਨੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ਅਤੇ ਇਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਉਨ੍ਹਾਂ ਦੇ ਵਿਆਹ 'ਚ ਸਿਰਫ ਪਰਿਵਾਰ ਅਤੇ ਕੁਝ ਖਾਸ ਦੋਸਤ ਸ਼ਾਮਲ ਹੋਣ ਜਾ ਰਹੇ ਹਨ। ਪਰੀਣੀਤੀਅਤੇ ਰਾਘਵ ਉਦੈਪੁਰ ਵਿੱਚ ਸੱਤ ਫੇਰੇ ਲੈਣ ਵਾਲੇ ਹਨ। ਸਮਾਗਮ ਦਾ ਵੇਰਵਾ ਸਾਹਮਣੇ ਆਇਆ ਹੈ।

Reported by: PTC Punjabi Desk | Edited by: Pushp Raj  |  September 06th 2023 07:10 PM |  Updated: September 06th 2023 07:10 PM

Wedding Bells :ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਦੇ ਵਿਆਹ ਦੀ ਤਰੀਕ ਤੇ ਵੈਡਿੰਗ ਵੈਨਯੂ ਹੋਇਆ ਫਾਈਨਲ, ਜਾਣੋ ਕਦੋਂ ਸੱਤ ਫੇਰੇ ਲਵੇਗੀ ਇਹ ਜੋੜੀ

Parineeti Chopra and Raghav Chadha wedding : ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ  (Parineeti Chopra and Raghav Chadha ) ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੇ ਵਿਆਹ ਦੀ ਤਰੀਕ ਜਾਂ ਸਥਾਨ ਬਾਰੇ ਗੱਲ ਨਹੀਂ ਕੀਤੀ ਹੈ, ਪਰ ਮੀਡੀਆ ਉਨ੍ਹਾਂ ਦੇ ਵਿਆਹ ਦੀ ਤਾਰੀਖ ਨੂੰ ਲੈ ਕੇ ਅੰਦਾਜ਼ਾ ਲਗਾ ਰਿਹਾ ਹੈ। 

ਮੀਡੀਆ ਰਿਪੋਰਟਸ ਦੇ ਮੁਤਾਬਕ ਪਰੀਣੀਤੀ ਅਤੇ ਰਾਘਵ ਇਸ ਮਹੀਨੇ ਵਿਆਹ ਦੇ ਬੰਧਨ 'ਚ ਬੱਝਣ ਜਾ ਰਹੇ ਹਨ ਅਤੇ ਇਸ ਦੀਆਂ ਤਿਆਰੀਆਂ ਜ਼ੋਰਾਂ 'ਤੇ ਚੱਲ ਰਹੀਆਂ ਹਨ। ਉਨ੍ਹਾਂ ਦੇ ਵਿਆਹ 'ਚ ਸਿਰਫ ਪਰਿਵਾਰ ਅਤੇ ਕੁਝ ਖਾਸ ਦੋਸਤ ਸ਼ਾਮਲ ਹੋਣ ਜਾ ਰਹੇ ਹਨ। ਪਰੀਣੀਤੀਅਤੇ ਰਾਘਵ ਉਦੈਪੁਰ ਵਿੱਚ ਸੱਤ ਫੇਰੇ ਲੈਣ ਵਾਲੇ ਹਨ। ਸਮਾਗਮ ਦਾ ਵੇਰਵਾ ਸਾਹਮਣੇ ਆਇਆ ਹੈ।  

ਖਬਰਾਂ ਦੇ ਮੁਤਾਬਕ ਪਰੀਣੀਤੀ ਅਤੇ ਰਾਘਵ ਦਾ ਵਿਆਹ ਬਹੁਤ ਹੀ ਸ਼ਾਨਦਾਰ ਹੋਣ ਵਾਲਾ ਹੈ। ਪਰੀਣੀਤੀਆਪਣੇ ਵਿਆਹ ਬਾਰੇ ਕੁਝ ਵੀ ਕਿਸੇ ਨਾਲ ਸ਼ੇਅਰ ਨਹੀਂ ਕਰ ਰਹੀ ਹੈ। ਉਨ੍ਹਾਂ ਦੇ ਪਰਿਵਾਰ ਅਤੇ ਟੀਮ ਨੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰਿਣੀਤੀ ਵੀ ਸਤੰਬਰ ਦੇ ਪਹਿਲੇ ਹਫਤੇ ਤੋਂ ਤਿਆਰੀ ਸ਼ੁਰੂ ਕਰ ਦੇਵੇਗੀ।

ਇਸ ਜੋੜੀ ਦਾ ਵਿਆਹ  23 ਅਤੇ 24 ਸਤੰਬਰ ਨੂੰ ਹਿੰਦੂ ਰੀਤੀ ਰਿਵਾਜ ਅਨੁਸਾਰ ਉਦੈਪੁਰ ਦੇ ਆਲੀਸ਼ਾਨ ਲੀਲਾ ਪੈਲੇਸ ਹੋਟਲ ਵਿਚ ਹੋਵੇਗਾ। ਇਸ ਵਿਆਹ ਵਿਚ ਬਾਲੀਵੁਡ ਤੇ ਰਾਜਨੀਤੀ ਨਾਲ ਜੁੜੀਆਂ ਪ੍ਰਮੁੱਖ ਸ਼ਖਸੀਅਤਾਂ ਦੇ ਸ਼ਾਮਲ ਹੋਣ ਦੀ ਸੰਭਾਵਨਾ ਹੈ।

ਮਹਿਮਾਨਾਂ ਵਾਸਤੇ ਉਦੈਵਿਲਾਸ ਹੋਟਲ ਬੁੱਕ ਕੀਤਾ ਗਿਆ ਹੈ।23 ਸਤੰਬਰ ਨੂੰ ਮਹਿੰਦੀ , ਹਲਦੀ ਤੇ ਲੇਡੀ ਸੰਗੀਤ ਹੋਵੇਗਾ ਤੇ 24 ਸਤੰਬਰ ਨੂੰ ਵਿਆਹ ਹੋਵੇਗਾ। ਵਿਆਹ ਮਗਰੋਂ ਗੁਰੂਗ੍ਰਾਮ ਵਿਚ ਰਿਸੈਪਸ਼ਨ ਪਾਰਟੀ ਹੋਵੇਗੀ।

ਹੋਰ ਪੜ੍ਹੋ: Karan Aujla: ਕਰਨ ਔਜਲਾ ਦਾ ਨਵਾਂ ਗੀਤ 'ਜੀ ਨਹੀਂ ਲੱਗਦਾ' ਹੋਇਆ ਰਿਲੀਜ਼, ਫੈਨਜ਼ ਨੂੰ ਪਸੰਦ ਆ ਰਿਹਾ ਹੈ ਇਹ ਗੀਤ 

ਇਸ ਦਿਨ ਹੋਵੇਗਾ ਵਿਆਹ

ਇੰਡੀਆ ਟੂਡੇ ਦੀ ਰਿਪੋਰਟ ਮੁਤਾਬਕ ਪਰੀਣੀਤੀ  ਅਤੇ ਰਾਘਵ ਦਾ ਵਿਆਹ ਉਦੈਪੁਰ ਦੇ ਇੱਕ 5 ਸਟਾਰ ਹੋਟਲ ਵਿੱਚ ਹੋਣ ਜਾ ਰਿਹਾ ਹੈ। ਵਿਆਹ ਉਦੈਪੁਰ ਦੇ ਓਬਰਾਏ ਉਦੈਵਿਲਾਸ ਹੋਟਲ 'ਚ ਹੋਣ ਜਾ ਰਿਹਾ ਹੈ। ਪਰੀਣੀਤੀ ਤੀ ਅਤੇ ਰਾਘਵ 24 ਸਤੰਬਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network