Parineeti Raghav wedding: ਵਿਆਹ ਬੰਧਨ 'ਚ ਬਝੇ ਪਰਿਣੀਤੀ ਚੋਪੜਾ-ਰਾਘਵ ਚੱਢਾ , ਵਿਆਹ 'ਚ ਸ਼ਾਮਿਲ ਹੋਏ ਬਰਾਤੀਆਂ ਦੀ ਝਲਕ ਆਈ ਸਾਹਮਣੇ
Parineeti Raghav wedding: ਬਾਲੀਵੁੱਡ ਅਦਾਕਾਰਾ ਪਰਿਣੀਤੀ ਚੋਪੜਾ ਅਤੇ ਰਾਘਵ ਚੱਢਾ ਅੱਜ ਇੱਕ-ਦੂਜੇ ਨਾਲ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਇਹ ਜੋੜਾ 24 ਸਤੰਬਰ ਨੂੰ ਉਦੈਪੁਰ ਦੇ ਹੋਟਲ ਲੀਲਾ ਅਤੇ ਤਾਜ ਪੈਲੇਸ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਚੁੱਕੇ ਹਨ। ਇਸ ਦੌਰਾਨ ਵਿਆਹ 'ਚ ਸ਼ਾਮਿਲ ਹੋਏ ਬਰਾਤਿਆਂ ਦੀ ਝਲਕ ਸਾਹਮਣੇ ਆਈ ਹੈ।
23 ਸਤੰਬਰ ਨੂੰ ਜੋੜੇ ਦੀ ਹਲਦੀ, ਮਹਿੰਦੀ ਅਤੇ ਸੰਗੀਤ ਦੀਆਂ ਰਸਮਾਂ ਪੂਰੀਆਂ ਕੀਤੀਆਂ ਗਈਆਂ ਅਤੇ ਹੁਣ ਇਹ ਜੋੜਾ ਵਿਆਹ ਬੰਧਨ 'ਚ ਬੱਝ ਚੁੱਕਾ ਹੈ। ਇਸ ਵਿਚਾਲੇ ਸਿਆਸੀ ਜਗਤ ਦੇ ਨਾਲ-ਨਾਲ ਫਿਲਮੀ ਅਤੇ ਖੇਡ ਜਗਤ ਦੇ ਸਿਤਾਰੇ ਵੀ ਇਸ ਜਸ਼ਨ ਦਾ ਹਿੱਸਾ ਬਣੇ ਹਨ।
ਹੁਣ ਇਸ ਦੇ ਨਾਲ ਹੀ ਲੀਲਾ ਪੈਲੇਸ ਤੋਂ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿੱਚ ਵਿਆਹ 'ਚ ਸ਼ਾਮਿਲ ਹੋਏ ਬਰਾਤਿਆਂ ਤੇ ਵਿਆਹ ਦੇ ਸਮੇਂ ਮੰਤਰ ਸੁਣੇ ਜਾ ਸਕਦੇ ਸਕਦੇ ਹਨ। ਇਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਪਰੀ ਅਤੇ ਰਾਘਵ ਦੇ ਵਿਆਹ ਦੀ ਰਸਮਾਂ ਪੂਰੀਆਂ ਹੋ ਗਈਆਂ ਹਨ।
ਦੱਸ ਦੇਈਏ ਕਿ ਇਹ ਵੀਡੀਓ ਬਾਲੀਵੁੱਡ ਵਾਈਬਸ ਨਾਮ ਦੇ ਇੰਸਟਾਗ੍ਰਾਮ ਪੇਜ਼ ਉੱਪਰ ਸ਼ੇਅਰ ਕੀਤਾ ਗਿਆ ਹੈ। ਜਿਸ ਵਿੱਚ ਰਾਘਵ ਅਤੇ ਪਰੀ ਦੇ ਵਿਆਹ ਦੀਆਂ ਰਸਮਾਂ ਸ਼ੁਰੂ ਹੋ ਗਈਆਂ ਹਨ। ਪੰਡਿਤ ਜੀ ਦੇ ਮੰਤਰਾਂ ਨੇ ਪੂਰੇ ਲੀਲਾ ਮਹਿਲ ਨੂੰ ਸੁਸ਼ੋਭਿਤ ਕਰ ਦਿੱਤਾ ਹੈ। ਹੁਣ ਕੁਝ ਸਮੇਂ ਬਾਅਦ ਪਰੀ ਅਤੇ ਰਾਘਵ ਇਕ-ਦੂਜੇ ਦੇ ਜੀਵਨ ਸਾਥੀ ਬਣ ਜਾਣਗੇ।
ਦੱਸ ਦੇਈਏ ਕਿ ਪਰਿਣੀਤੀ-ਰਾਘਵ ਦੇ ਵਿਆਹ 'ਚ ਬਾਲੀਵੁੱਡ ਦੇ ਵੱਡੇ ਸਿਤਾਰਿਆਂ ਦੇ ਨਾਲ-ਨਾਲ ਰਾਜਨੀਤੀ ਦੀ ਦੁਨੀਆ ਦੇ ਵੱਡੇ ਨੇਤਾ ਵੀ ਸ਼ਾਮਲ ਹੋਏ ਹਨ। ਵਿਆਹ 'ਚ ਸ਼ਾਮਲ ਹੋਣ ਲਈ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ, ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ 'ਆਪ' ਸੰਸਦ ਮੈਂਬਰ ਸੰਜੇ ਸਿੰਘ ਵੀ ਉਦੈਪੁਰ ਵਿੱਚ ਮੌਜੂਦ ਹਨ। ਉਨ੍ਹਾਂ ਦੇ ਵੀਡੀਓ ਵੀ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਸਾਨੀਆ ਮਿਰਜ਼ਾ ਵੀ ਇਸ ਵਿਆਹ ਵਿੱਚ ਸ਼ਾਮਿਲ ਹੋਣ ਲਈ ਉਦੈਪੁਰ ਪੁੱਜੀ ਹੈ।
- PTC PUNJABI