ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਨਵੀਆਂ ਤਸਵੀਰਾਂ ਹੋਈਆਂ ਵਾਇਰਲ, ਇੱਕਠੇ ਮੈਚ ਦਾ ਅਨੰਦ ਮਾਣਦੀ ਨਜ਼ਰ ਆਈ ਜੋੜੀ

ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਹੁਣ ਪ੍ਰਸ਼ੰਸਕ ਦੋਵਾਂ ਦਾ ਵਿਆਹ ਨੂੰ ਲੈ ਕੇ ਐਕਸਾਈਟਡ ਹਨ । ਹਾਲਾਂਕਿ ਹੁਣ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਦੋਵਾਂ ਨੇ ਆਪਣੀ ਵੈਡਿੰਗ ਡੈਸਟੀਨੇਸ਼ਨ ਵੀ ਤੈਅ ਕਰ ਲਈ ਹੈ ਅਤੇ ਦੋਵੇਂ ਜੈਪੁਰ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ ।ਪਰ ਹੁਣ ਅਦਾਕਾਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ‘ਚ ਅਦਾਕਾਰਾ ਆਪਣੇ ਮੰਗੇਤਰ ਰਾਘਵ ਚੱਢਾ ਦੇ ਨਾਲ ਨਜ਼ਰ ਆ ਰਹੀ ਹੈ ।

Reported by: PTC Punjabi Desk | Edited by: Shaminder  |  June 12th 2023 11:05 AM |  Updated: June 12th 2023 11:05 AM

ਪਰੀਣੀਤੀ ਚੋਪੜਾ ਅਤੇ ਰਾਘਵ ਚੱਢਾ ਦੀਆਂ ਨਵੀਆਂ ਤਸਵੀਰਾਂ ਹੋਈਆਂ ਵਾਇਰਲ, ਇੱਕਠੇ ਮੈਚ ਦਾ ਅਨੰਦ ਮਾਣਦੀ ਨਜ਼ਰ ਆਈ ਜੋੜੀ

ਪਰੀਣੀਤੀ ਚੋਪੜਾ (Parineeti Chopra) ਅਤੇ ਰਾਘਵ ਚੱਢਾ ਦੀ ਮੰਗਣੀ ਤੋਂ ਬਾਅਦ ਹੁਣ ਪ੍ਰਸ਼ੰਸਕ ਦੋਵਾਂ ਦਾ ਵਿਆਹ ਨੂੰ ਲੈ ਕੇ ਐਕਸਾਈਟਡ ਹਨ । ਹਾਲਾਂਕਿ ਹੁਣ ਖ਼ਬਰਾਂ ਪਿਛਲੇ ਕਈ ਦਿਨਾਂ ਤੋਂ ਇਹ ਵੀ ਸਾਹਮਣੇ ਆ ਰਹੀਆਂ ਹਨ ਕਿ ਦੋਵਾਂ ਨੇ ਆਪਣੀ ਵੈਡਿੰਗ ਡੈਸਟੀਨੇਸ਼ਨ ਵੀ ਤੈਅ ਕਰ ਲਈ ਹੈ ਅਤੇ ਦੋਵੇਂ ਜੈਪੁਰ ‘ਚ ਵਿਆਹ ਦੇ ਬੰਧਨ ‘ਚ ਬੱਝਣਗੇ ।ਪਰ ਹੁਣ ਅਦਾਕਾਰਾ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਹੀ ਹੈ ਜਿਸ ‘ਚ ਅਦਾਕਾਰਾ ਆਪਣੇ ਮੰਗੇਤਰ ਰਾਘਵ ਚੱਢਾ ਦੇ ਨਾਲ ਨਜ਼ਰ ਆ ਰਹੀ ਹੈ ।

ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੀ ਹਾਲੀਵੁੱਡ ਰੈਪਰ Stefflon Don, ਪੰਜਾਬੀ ਪਹਿਰਾਵੇ ‘ਚ ਆਈ ਨਜ਼ਰ

ਇਸ ਤਸਵੀਰ ‘ਚ ਪਰੀਣੀਤੀ ਦੇ ਨਾਲ ਉਨ੍ਹਾਂ ਦੀ ਇੱਕ ਫੈਨ ਦਿਖਾਈ ਦੇ ਰਹੀ ਹੈ । ਇਸ ਦਾ ਇੱਕ ਵੀਡੀਓ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਸੀ । 

ਪਰੀਣੀਤੀ ਅਤੇ ਰਾਘਵ ਦੀ ਕਾਲਜ ਦੇ ਦਿਨਾਂ ਤੋਂ ਹੈ ਦੋਸਤੀ 

ਪਰੀਣੀਤੀ ਅਤੇ ਰਾਘਵ ਚੱਢਾ ਦੀ ਦੋਸਤੀ ਕਾਲਜ ਦੇ ਦਿਨਾਂ ਤੋਂ ਹੈ । ਦੋਵੇਂ ਦਿੱਲੀ ‘ਚ ਇੱਕਠੇ ਪੜ੍ਹਦੇ ਸਨ ਅਤੇ ਇਸ ਤੋਂ ਬਾਅਦ ਵੀ ਦੋਵਾਂ ਦੀ ਦੋਸਤੀ ਬਰਕਰਾਰ ਰਹੀ ਅਤੇ ਆਖਿਰਕਾਰ ਦੋਵਾਂ ਨੇ ਇਸ ਦੋਸਤੀ ਨੂੰ ਪਿਆਰ ਦੇ ਰਿਸ਼ਤੇ ‘ਚ ਬੰਨ ਲਿਆ ਅਤੇ ਹੁਣ ਦੋਵੇਂ ਵਿਆਹ ਕਰਵਾ ਕੇ ਪਤੀ ਪਤਨੀ ਦੇ ਤੌਰ ‘ਤੇ ਆਪਣੀ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨ ਜਾ ਰਹੇ ਹਨ । 

ਪਰੀਣੀਤੀ ਅਦਾਕਾਰੀ ਅਤੇ ਰਾਘਵ ਚੱਢਾ ਸਿਆਸਤ ‘ਚ ਸਰਗਰਮ 

ਪਰੀਣੀਤੀ ਚੋਪੜਾ ਵਧੀਆ ਅਦਾਕਾਰਾ ਹੈ, ਜਦੋਂਕਿ ਰਾਘਵ ਚੱਢਾ ਇੱਕ ਬਿਹਤਰੀਨ ਸਿਆਸਤਦਾਨ ਹੈ । ਉਹ ਆਮ ਆਮ ਆਦਮੀ ਪਾਰਟੀ ਦੇ ਸਰਗਰਮ ਆਗੂ ਹਨ । 

 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network