Wedding Bells : ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਜਲਦ ਲੈਣਗੇ ਸੱਤ ਫੇਰੇ, ਸਤੰਬਰ ਦੀ ਇਸ ਤਰੀਕ ਨੂੰ ਹੋਵੇਗਾ ਵਿਆਹ

ਰਾਘਵ ਤੇ ਪਰਿਣੀਤੀ 25 ਸਤੰਬਰ, 2023 ਨੂੰ ਵਿਆਹ ਕਰ ਰਹੇ ਹਨ। ਜੋੜਾ ਆਪਣੇ ਵਿਆਹ ਦੇ ਜਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੁਲਹਨ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਤਿਆਰੀ ਸ਼ੁਰੂ ਕਰ ਦੇਵੇਗੀ। ਹਾਲਾਂਕਿ, ਪਰਿਵਾਰ ਪਹਿਲਾਂ ਹੀ ਪਰਿਣੀਤੀ ਅਤੇ ਰਾਘਵ ਦੇ ਸ਼ਾਨਦਾਰ ਵਿਆਹ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ ਬਹੁਤ ਸਾਰੇ ਨਾਮੀ ਸਿਤਾਰਿਆਂ ਤੇ ਸਿਆਸੀ ਆਗੂਆਂ ਦੇ ਸ਼ਾਮਿਲ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।

Reported by: PTC Punjabi Desk | Edited by: Pushp Raj  |  August 21st 2023 09:35 AM |  Updated: August 21st 2023 09:35 AM

Wedding Bells : ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਜਲਦ ਲੈਣਗੇ ਸੱਤ ਫੇਰੇ, ਸਤੰਬਰ ਦੀ ਇਸ ਤਰੀਕ ਨੂੰ ਹੋਵੇਗਾ ਵਿਆਹ

Parineeti Chopra and Raghav Chadha wedding : ਬਾਲੀਵੁੱਡ ਅਦਾਕਾਰਾ ਪਰਿਣੀਤੀ  ਚੋਪੜਾ ਅਤੇ ਰਾਘਵ ਚੱਢਾ  (Parineeti Chopra and Raghav Chadha ) ਵਿਆਹ ਨੂੰ ਲੈ ਕੇ ਕਾਫੀ ਉਤਸ਼ਾਹਿਤ ਹਨ। ਹਾਲਾਂਕਿ ਜੋੜੇ ਨੇ ਅਜੇ ਤੱਕ ਆਪਣੇ ਵਿਆਹ ਦੀ ਤਰੀਕ ਜਾਂ ਸਥਾਨ ਬਾਰੇ ਗੱਲ ਨਹੀਂ ਕੀਤੀ ਹੈ, ਪਰ ਮੀਡੀਆ ਉਨ੍ਹਾਂ ਦੇ ਵਿਆਹ ਦੀ ਤਾਰੀਖ ਨੂੰ ਲੈ ਕੇ ਅੰਦਾਜ਼ਾ ਲਗਾ ਰਿਹਾ ਹੈ। 

ਕਈਆਂ ਨੇ ਇਹ  ਦਾਅਵਾ ਕੀਤਾ ਕਿ ਪਰਿਣੀਤੀ ਵਿਨਟਰ ਬ੍ਰਾਈਡ ਬਣੇਗੀ,  ਪਰ ਤਾਜ਼ਾ ਮੀਡੀਆ ਰਿਪੋਰਟਾਂ ਦੇ ਮੁਤਾਬਕ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ ਤੇ ਰਾਘਵ ਚੱਢਾ ਇੱਕ ਮਹੀਨੇ ਤੋਂ ਵੀ ਘੱਟ ਸਮੇਂ ਵਿੱਚ ਵਿਆਹ ਕਰਵਾਉਣ ਵਾਲੇ ਹਨ।

ਰਿਪੋਰਟਸ ਵਿੱਚ ਅੱਗੇ ਕਿਹਾ ਗਿਆ ਹੈ ਕਿ ਪਰਿਣੀਤੀ ਅਤੇ ਰਾਘਵ ਦਾ ਵਿਆਹ ਰਾਜਸਥਾਨ ਵਿੱਚ ਹੋਵੇਗਾ। ਦੋਵੇਂ ਗੁਰੂਗ੍ਰਾਮ ‘ਚ ਵਿਆਹ ਦੀ ਸ਼ਾਨਦਾਰ ਰਿਸੈਪਸ਼ਨ ਦੀ ਮੇਜ਼ਬਾਨੀ ਕਰ ਦੀ ਯੋਜਨਾ ਬਣਾ ਰਹੇ ਹਨ। 

ਹੋਰ ਪੜ੍ਹੋ: Diljit Dosanjh: ਲੱਖਾਂ ਦਿਲਾਂ ਦੀ ਧੜਕਨ ਬਣੇ ਦਿਲਜੀਤ ਦੋਸਾਂਝ ਦਾ ਜਾਣੋ  ਕਿਸ ਲਈ ਧੜਕਦਾ  ਹੈ ਦਿਲ, ਗਾਇਕ ਨੇ ਕੀਤਾ ਖੁਲਾਸਾ 

ਮੀਡੀਆ ਰਿਪੋਰਟਸ  ਦੇ ਮੁਤਾਬਕ, ਰਾਘਵ ਤੇ ਪਰਿਣੀਤੀ 25 ਸਤੰਬਰ, 2023 ਨੂੰ ਵਿਆਹ ਕਰ ਰਹੇ ਹਨ। ਜੋੜਾ ਆਪਣੇ ਵਿਆਹ ਦੇ ਜਸ਼ਨ ਨੂੰ ਲੈ ਕੇ ਬਹੁਤ ਉਤਸ਼ਾਹਿਤ  ਹੈ। ਰਿਪੋਰਟ ਵਿੱਚ ਅੱਗੇ ਕਿਹਾ ਗਿਆ ਹੈ ਕਿ ਦੁਲਹਨ ਸਤੰਬਰ ਦੇ ਪਹਿਲੇ ਹਫ਼ਤੇ ਵਿੱਚ ਤਿਆਰੀ ਸ਼ੁਰੂ ਕਰ ਦੇਵੇਗੀ। ਹਾਲਾਂਕਿ, ਪਰਿਵਾਰ ਪਹਿਲਾਂ ਹੀ ਪਰਿਣੀਤੀ ਅਤੇ ਰਾਘਵ ਦੇ ਸ਼ਾਨਦਾਰ ਵਿਆਹ ਦੀ ਯੋਜਨਾ ਬਣਾ ਰਹੇ ਹਨ, ਜਿਸ ਵਿੱਚ ਬਹੁਤ ਸਾਰੇ ਨਾਮੀ ਸਿਤਾਰਿਆਂ ਤੇ ਸਿਆਸੀ ਆਗੂਆਂ ਦੇ ਸ਼ਾਮਿਲ ਹੋਣ ਦਾ ਅੰਦਾਜ਼ਾ ਲਾਇਆ ਜਾ ਰਿਹਾ ਹੈ।  

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network