ਪੰਕਜ ਤ੍ਰਿਪਾਠੀ ਨੇ ਦੱਸਿਆ ਕੀ ਕਰਨਗੇ ਜੇ ਬਣ ਜਾਣ ਇੱਕ ਦਿਨ ਲਈ ਪੀਐੱਮ
ਪੰਕਜ ਤ੍ਰਿਪਾਠੀ (Pankaj Tripathi) ਜ਼ਮੀਨ ਦੇ ਨਾਲ ਜੁੜੇ ਹੋਏ ਕਲਾਕਾਰ ਹਨ । ਉਨ੍ਹਾਂ ਨੇ ਫ਼ਿਲਮਾਂ ‘ਚ ਆਉਣ ਦੇ ਲਈ ਕਰੜਾ ਸੰਘਰਸ਼ ਕੀਤਾ ਹੈ ਅਤੇ ਇਸੇ ਸੰਘਰਸ਼ ਦੀ ਬਦੌਲਤ ਉਹ ਅੱਜ ਬਾਲੀਵੁੱਡ ਇੰਡਸਟਰੀ ਦਾ ਮੰਨਿਆ ਪ੍ਰੰਮਨਿਆ ਚਿਹਰਾ ਬਣ ਚੁੱਕੇ ਹਨ । ਇਨ੍ਹੀਂ ਦਿਨੀਂ ਉਹ ਆਪਣੀ ਫ਼ਿਲਮ ‘ਮੈਂ ਅਟਲ ਹੂੰ’ ਦੇ ਨਾਲ ਸੁਰਖੀਆਂ ਵਟੋਰ ਰਹੇ ਹਨ । ਉਨ੍ਹਾਂ ਦੀ ਇਸ ਫ਼ਿਲਮ ਨੂੰ ਦਰਸ਼ਕ ਪਸੰਦ ਵੀ ਕਰ ਰਹੇ ਹਨ । ਉਨ੍ਹਾਂ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਜਿਸ ‘ਚ ਉਨ੍ਹਾਂ ਨੇ ਆਪਣੀ ਫ਼ਿਲਮ ਦੇ ਨਾਲ ਨਾਲ ਹੋਰ ਵੀ ਕਈ ਮੁੱਦਿਆਂ ‘ਤੇ ਵੀ ਗੱਲਬਾਤ ਕੀਤੀ ਹੈ।
ਹੋਰ ਪੜ੍ਹੋ : ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਨਤਮਸਤਕ ਹੋਈ ਫ਼ਿਲਮ ‘ਲੰਬੜਾਂ ਦਾ ਲਾਣਾ’ ਦੀ ਸਟਾਰ ਕਾਸਟ
ਪੰਕਜ ਤ੍ਰਿਪਾਠੀ ਨੇ ਮੀਡੀਆ ਦੇ ਨਾਲ ਗੱਲਬਾਤ ਦੌਰਾਨ ਕਿਹਾ ਕਿ ‘ਇਸ ਤਰ੍ਹਾਂ ਦੀ ਭੂਮਿਕਾ ‘ਚ ਹੌਲੀ ਹੌਲੀ ਸਭ ਸਾਹਮਣੇ ਆਏਗਾ। ਇਸ ਦੇ ਨਾਲ ਹੀ ਉਨ੍ਹਾਂ ਨੇ ਦੱਸਿਆ ਕਿ ਇਸ ਭੂਮਿਕਾ ਨੂੰ ਨਿਭਾਉਂਦੇ ਹੋਏ ਇਸ ਅਹੁਦੇ ਦੀ ਜਟਿਲਤਾ ਨੂੰ ਡੂੰਘਾਈ ਨਾਲ ਸਮਝਿਆ ।ਅਦਾਕਾਰ ਨੇ ਦੱਸਿਆ ਕਿ ਸ਼ੁਰੂਆਤ ਕਿੱਥੋਂ ਕਰਨੀ ਹੈ, ਫੈਸਲਾ ਲੈਣਾ, ਜ਼ਿੰਮੇਦਾਰੀਆਂ ਨੂੰ ਸਮਝਣਾ ਅਤੇ ਸਥਿਤੀ ਦੀ ਮੰਗ ਮੁਤਾਬਕ ਆਤਮ-ਵਿਸ਼ਵਾਸ ਨੂੰ ਆਪਣਾਇਆ ਇਹ ਸਭ ਇਸ ਪ੍ਰਕਿਰਿਆ ‘ਚ ਸ਼ਾਮਿਲ ਰਿਹਾ।ਇਸ ਦੇ ਨਾਲ ਹੀ ਅਦਾਕਾਰ ਨੇ ਦੱਸਿਆ ਕਿ ‘ਇਹ ਸੋਚਣ ‘ਚ ਹੀ ਪੂਰਾ ਦਿਨ ਨਿਕਲ ਜਾਵੇਗਾ ਕਿ ਮੈਂ ਪ੍ਰਧਾਨ ਮੰਤਰੀ ਬਣ ਚੁੱਕਿਆ ਹਾਂ।ਨਿਰਣਾ ਕਿੱਥੋਂ ਲਓਗੇ, ਇਹ ਸਮਝਣ ਅਤੇ ਯਕੀਨ ਕਰਨ ‘ਚ ਪੂਰਾ ਦਿਨ ਹੀ ਨਿਕਲ ਜਾਵੇਗਾ ਕਿ ਤੁਸੀਂ ਪ੍ਰਧਾਨ ਮੰਤਰੀ ਬਣ ਗਏ ਹੋ। ਏਨੇ ਚਿਰ ‘ਚ ਤਾਂ ਪਤਾ ਲੱਗੇਗਾ ਕਿ ਤੁਹਾਡਾ ਪੂਰਾ ਦਿਨ ਨਿਕਲ ਗਿਆ’।
ਇਸ ਮੌਕੇ ‘ਤੇ ਅਦਾਕਾਰ ਨੇ ਭਾਈ ਭਤੀਜਾਵਾਦ ਦੇ ਮੁੱਦੇ ‘ਤੇ ਵੀ ਆਪਣੇ ਵਿਚਾਰ ਰੱਖੇ।ਅਦਾਕਾਰ ਨੇ ਨੈਪੋਟਿਜ਼ਮ ਹੋਣ ਦੀ ਗੱਲ ਵੀ ਸਵੀਕਾਰ ਕੀਤੀ ਅਤੇ ਇਹ ਵੀ ਮੰਨਿਆ ਕਿ ਇਹ ਹਰ ਖੇਤਰ ‘ਚ ਮੌਜੂਦ ਹੈ।ਪੰਕਜ ਤ੍ਰਿਪਾਠੀ ਦੇ ਵਰਕ ਫੰ੍ਰਟ ਦੀ ਗੱਲ ਕਰੀਏ ਤਾਂ ਉਹ ਕਈ ਫ਼ਿਲਮਾਂ ‘ਚ ਆਪਣੀ ਬਿਹਤਰੀਨ ਅਦਾਕਾਰੀ ਵਿਖਾ ਚੁੱਕੇ ਹਨ ।ਉਨ੍ਹਾਂ ਨੇ ਹਰ ਤਰ੍ਹਾਂ ਦੇ ਕਿਰਦਾਰ ਨਿਭਾਏ ਹਨ ਭਾਵੇਂ ਉਹ ਸੰਜੀਦਾ ਕਿਰਦਾਰ ਹੋਣ, ਕਾਮੇਡੀ ਕਿਰਦਾਰ ਹੋਣ । ਹਰ ਤਰ੍ਹਾਂ ਦੇ ਕਿਰਦਾਰਾਂ ‘ਚ ਉਹ ਫ਼ਿੱਟ ਬੈਠਦੇ ਹਨ।
-