ਪੰਕਜ ਤ੍ਰਿਪਾਠੀ ਨੂੰ ਵੱਡਾ ਸਦਮਾ, ਸੜਕ ਹਾਦਸੇ 'ਚ ਅਦਾਕਾਰ ਦੇ ਜੀਜੇ ਦਾ ਹੋਇਆ ਦਿਹਾਂਤ, ਭੈਣ ਦੀ ਹਾਲਤ ਗੰਭੀਰ

ਦਿੱਗਜ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ 'ਤੇ ਦੁੱਖ ਦਾ ਪਹਾੜ ਡਿੱਗ ਗਿਆ ਹੈ। ਐਕਟਰ ਦੀ ਭੈਣ ਅਤੇ ਜੀਜਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਿੱਥੇ ਇੱਕ ਪਾਸੇ ਅਦਾਕਾਰ ਦੀ ਭੈਣ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ, ਉੱਥੇ ਹੀ ਦੂਜੇ ਪਾਸੇ ਅਦਾਕਾਰ ਦੇ ਜੀਜਾ ਦਾ ਇਸ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਕਜ ਤ੍ਰਿਪਾਠੀ ਮੁੰਬਈ ਤੋਂ ਕੋਲਕਾਤਾ ਹਵਾਈ ਅੱਡੇ 'ਤੇ ਉਤਰੇ ਅਤੇ ਨਿੱਜੀ ਕਾਰ 'ਚ ਧਨਬਾਦ ਲਈ ਰਵਾਨਾ ਹੋ ਗਏ।

Reported by: PTC Punjabi Desk | Edited by: Pushp Raj  |  April 20th 2024 10:55 PM |  Updated: April 20th 2024 10:55 PM

ਪੰਕਜ ਤ੍ਰਿਪਾਠੀ ਨੂੰ ਵੱਡਾ ਸਦਮਾ, ਸੜਕ ਹਾਦਸੇ 'ਚ ਅਦਾਕਾਰ ਦੇ ਜੀਜੇ ਦਾ ਹੋਇਆ ਦਿਹਾਂਤ, ਭੈਣ ਦੀ ਹਾਲਤ ਗੰਭੀਰ

Pankaj Tripathi's brother in law died:  ਦਿੱਗਜ ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ 'ਤੇ ਦੁੱਖ ਦਾ ਪਹਾੜ ਡਿੱਗ ਗਿਆ ਹੈ। ਐਕਟਰ ਦੀ ਭੈਣ ਅਤੇ ਜੀਜਾ ਭਿਆਨਕ ਸੜਕ ਹਾਦਸੇ ਦਾ ਸ਼ਿਕਾਰ ਹੋ ਗਏ ਹਨ। ਜਿੱਥੇ ਇੱਕ ਪਾਸੇ ਅਦਾਕਾਰ ਦੀ ਭੈਣ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਹੈ, ਉੱਥੇ ਹੀ ਦੂਜੇ ਪਾਸੇ ਅਦਾਕਾਰ ਦੇ ਜੀਜਾ ਦਾ ਇਸ ਸੜਕ ਹਾਦਸੇ ਵਿੱਚ ਦਿਹਾਂਤ ਹੋ ਗਿਆ ਹੈ।

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਮੁਤਾਬਕ ਇਸ ਹਾਦਸੇ ਵਿੱਚ ਪੰਕਜ ਤ੍ਰਿਪਾਠੀ ਦੇ ਜੀਜਾ ਰਾਕੇਸ਼ ਤਿਵਾਰੀ ਦੀ ਮੌਤ ਹੋ ਗਈ ਹੈ। ਉਸ ਦੀ ਭੈਣ ਸਵਿਤਾ ਤਿਵਾਰੀ ਦੀ ਹਾਲਤ ਨਾਜ਼ੁਕ ਦੱਸੀ ਜਾਂਦੀ 

ਸੜਕ ਹਾਦਸੇ 'ਚ ਪੰਕਜ ਤ੍ਰਿਪਾਠੀ   ਦੇ ਜੀਜੇ ਦਾ ਹੋਇਆ ਦਿਹਾਂਤ

ਅਦਾਕਾਰ ਦੀ ਭੈਣ ਸਵਿਤਾ ਦਾ ਇਲਾਜ ਧਨਬਾਦ ਦੇ SNMMCH ਹਸਪਤਾਲ ਵਿੱਚ ਚੱਲ ਰਿਹਾ ਹੈ। ਹਾਦਸਾ ਬਹੁਤ ਹੀ ਭਿਆਨਕ ਸੀ ਜਿਸ ਵਿੱਚ ਉਨ੍ਹਾਂ ਦੀ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ। ਇਹ ਹਾਦਸਾ ਸ਼ਨੀਵਾਰ ਸ਼ਾਮ ਕਰੀਬ 4 ਵਜੇ ਧਨਬਾਦ ਜ਼ਿਲ੍ਹੇ ਦੇ ਨਿਰਸਾ ਚੌਕ ਨੇੜੇ ਵਾਪਰਿਆ।

ਆਟੋ ਚਾਲਕ ਨੂੰ ਬਚਾਉਂਦੇ ਹੋਏ ਵਾਪਰਿਆ ਹਾਦਸਾ 

ਮੀਡੀਆ ਰਿਪੋਰਟਾਂ ਮੁਤਾਬਕ ਰਾਕੇਸ਼ ਤਿਵਾਰੀ ਆਪਣੀ ਪਤਨੀ ਸਵਿਤਾ ਤਿਵਾਰੀ ਨਾਲ ਧਨਬਾਦ ਤੋਂ ਕੋਲਕਾਤਾ ਜਾ ਰਹੇ ਸਨ। ਦੋਵੇਂ ਆਪਣੀ ਕਾਰ ਡਬਲਯੂਬੀ 44 ਡੀ-2899 ਵਿੱਚ ਜਾ ਰਹੇ ਸਨ। ਚਸ਼ਮਦੀਦਾਂ ਮੁਤਾਬਕ ਕਾਰ ਤੇਜ਼ ਰਫ਼ਤਾਰ 'ਤੇ ਸੀ। ਨਿਰਸਾ ਚੌਕ 'ਤੇ ਇਕ ਆਟੋ ਨੂੰ ਬਚਾਉਣ ਦੀ ਕੋਸ਼ਿਸ਼ ਦੌਰਾਨ ਕਾਰ ਬੇਕਾਬੂ ਹੋ ਕੇ ਡਿਵਾਈਡਰ ਨਾਲ ਜਾ ਟਕਰਾਈ। ਇਸ ਵਿੱਚ ਕਾਰ ਬੁਰੀ ਤਰ੍ਹਾਂ ਨੁਕਸਾਨੀ ਗਈ ਹੈ। ਹਾਦਸੇ ਵਿੱਚ ਦੋਵੇਂ ਗੰਭੀਰ ਜ਼ਖ਼ਮੀ ਹੋ ਗਏ। ਸਥਾਨਕ ਲੋਕਾਂ ਦੀ ਮਦਦ ਨਾਲ ਉਸ ਨੂੰ ਐਂਬੂਲੈਂਸ ਰਾਹੀਂ ਧਨਬਾਦ SNMMCH ਭੇਜਿਆ ਗਿਆ। ਇੱਥੇ ਰਾਕੇਸ਼ ਤਿਵਾੜੀ ਦੀ ਇਲਾਜ ਦੌਰਾਨ ਮੌਤ ਹੋ ਗਈ। ਹਾਲਾਂਕਿ ਉਸ ਦੀ ਪਤਨੀ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ।

ਹੋਰ ਪੜ੍ਹੋ : 'ਲੇਡੀ ਸਿੰਘਮ' ਬਣੀ ਦੀਪਿਕਾ ਪਾਦੂਕੋਣ, ਅਦਾਕਾਰਾ ਅਜੇ ਦੇਵਗਨ ਦਾ ਆਈਕੋਨਿਕ ਪੋਜ਼ ਕਰਦੀ ਆਈ ਨਜ਼ਰ

ਪੰਕਜ ਤ੍ਰਿਪਾਠੀ  ਹੋਏ ਰਵਾਨਾ

ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੰਕਜ ਤ੍ਰਿਪਾਠੀ ਮੁੰਬਈ ਤੋਂ ਕੋਲਕਾਤਾ ਹਵਾਈ ਅੱਡੇ 'ਤੇ ਉਤਰੇ ਅਤੇ ਨਿੱਜੀ ਕਾਰ 'ਚ ਧਨਬਾਦ ਲਈ ਰਵਾਨਾ ਹੋ ਗਏ। ਹਸਪਤਾਲ 'ਚ ਅਭਿਨੇਤਾ ਦੇ ਹਜ਼ਾਰਾਂ ਸਮਰਥਕ ਅਤੇ ਪ੍ਰਸ਼ੰਸਕ ਵੀ ਮੌਜੂਦ ਹਨ ਜੋ ਉਨ੍ਹਾਂ ਦੇ ਆਉਣ ਦੀ ਉਡੀਕ ਕਰ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network