ਜਨਮ ਦਿਨ ਦੇ ਮੌਕੇ ‘ਤੇ ਸ਼ਾਹਰੁਖ ਖ਼ਾਨ ਨੇ ਆਪਣੀ ਫ਼ਿਲਮ ‘ਡੰਕੀ’ ਦਾ ਟੀਜ਼ਰ ਕੀਤਾ ਜਾਰੀ

ਸ਼ਾਹਰੁਖ ਖ਼ਾਨ ਦੀ ਫ਼ਿਲਮ ‘ਡੰਕੀ’ ਦਾ ਟੀਜ਼ਰ ਅੱਜ ਸ਼ਾਹਰੁਖ ਖ਼ਾਨ ਦੇ ਜਨਮ ਦਿਨ ‘ਤੇ ਸਾਂਝਾ ਕਰ ਦਿੱਤਾ ਗਿਆ ਹੈ । ਜਿਸ ‘ਚ ਕਈ ਤਾਪਸੀ ਪੰਨੂ, ਵਿੱਕੀ ਕੌਸ਼ਲ ਸਣੇ ਕਈ ਸਿਤਾਰੇ ਨਜ਼ਰ ਆ ਰਹੇ ਹਨ। ਡੰਕੀ ਫ਼ਿਲਮ ਦੇ ਡ੍ਰਾਪ ਵਨ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਖ਼ਾਨ ਇਸ ਵਾਰ ਨਵੀਂ ਕਹਾਣੀ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਹਨ।

Reported by: PTC Punjabi Desk | Edited by: Shaminder  |  November 02nd 2023 01:48 PM |  Updated: November 02nd 2023 01:48 PM

ਜਨਮ ਦਿਨ ਦੇ ਮੌਕੇ ‘ਤੇ ਸ਼ਾਹਰੁਖ ਖ਼ਾਨ ਨੇ ਆਪਣੀ ਫ਼ਿਲਮ ‘ਡੰਕੀ’ ਦਾ ਟੀਜ਼ਰ ਕੀਤਾ ਜਾਰੀ

ਸ਼ਾਹਰੁਖ ਖ਼ਾਨ (Shahrukh khan) ਦੀ ਫ਼ਿਲਮ ‘ਡੰਕੀ’ ਦਾ ਟੀਜ਼ਰ ਅੱਜ ਸ਼ਾਹਰੁਖ ਖ਼ਾਨ ਦੇ ਜਨਮ ਦਿਨ ‘ਤੇ ਸਾਂਝਾ ਕਰ ਦਿੱਤਾ ਗਿਆ ਹੈ । ਜਿਸ ‘ਚ ਕਈ ਤਾਪਸੀ ਪੰਨੂ, ਵਿੱਕੀ ਕੌਸ਼ਲ ਸਣੇ ਕਈ ਸਿਤਾਰੇ ਨਜ਼ਰ ਆ ਰਹੇ ਹਨ। ਡੰਕੀ ਫ਼ਿਲਮ ਦੇ ਡ੍ਰਾਪ ਵਨ ਵੀਡੀਓ ‘ਚ ਵੇਖਿਆ ਜਾ ਸਕਦਾ ਹੈ ਕਿ ਸ਼ਾਹਰੁਖ ਖ਼ਾਨ ਇਸ ਵਾਰ ਨਵੀਂ ਕਹਾਣੀ ਦਰਸ਼ਕਾਂ ਦੇ ਲਈ ਲੈ ਕੇ ਆ ਰਹੇ ਹਨ। ਫ਼ਿਲਮ ਦੀ ਕਹਾਣੀ ਨਜਾਇਜ਼ ਇਮੀਗ੍ਰੇਸ਼ਨ ਤੋਂ ਪ੍ਰੇਰਿਤ ਹੈ ।

ਹੋਰ ਪੜ੍ਹੋ :  ਅਫਸਾਨਾ ਖ਼ਾਨ ਅਤੇ ਜੈਸਮੀਨ ਅਖਤਰ ਨੇ ਮਨਾਇਆ ਕਰਵਾ ਚੌਥ ਦਾ ਤਿਉਹਾਰ, ਵੇਖੋ ਖੂਬਸੂਰਤ ਤਸਵੀਰਾਂ

ਫ਼ਿਲਮ ਨੂੰ ਰਾਜ ਕੁਮਾਰ ਹੀਰਾਨੀ ਦੇ ਵੱਲੋਂ ਨਿਰਦੇਸ਼ਿਤ ਕੀਤਾ ਗਿਆ ਹੈ । ਇਸ ਟੀਜ਼ਰ ਨੂੰ ਸ਼ਾਹਰੁਖ ਖ਼ਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਡ੍ਰਾਪ-੨ ਦੇ ਨਾਮ ਨਾਲ ਸਾਂਝਾ ਕੀਤਾ ਹੈ । 

 ਟੀਜ਼ਰ ‘ਚ ਵਿੱਕੀ ਕੌਸ਼ਲ ਅਤੇ ਤਾਪਸੀ ਪੰਨੂ ਵੀ ਆਏ ਨਜ਼ਰ 

ਸ਼ਾਹਰੁਖ ਖ਼ਾਨ ਦੇ ਵੱਲੋਂ ਸਾਂਝੇ ਕੀਤੇ ਗਏ ਟੀਜ਼ਰ ‘ਚ ਵਿੱਕੀ ਕੌਸ਼ਲ ਦੇ ਨਾਲ ਨਾਲ ਤਾਪਸੀ ਪੰਨੂ ਵੀ ਦਿਖਾਈ ਦੇ ਰਹੀ ਹੈ । ਇਸ ਤੋਂ ਇਲਾਵਾ ਫ਼ਿਲਮ ‘ਚ ਬੋਮਨ ਈਰਾਨੀ, ਸਤੀਸ਼ ਸ਼ਾਹ ਸਣੇ ਕਈ ਕਲਾਕਾਰ ਨਜ਼ਰ ਆਉਣਗੇ ।ਟੀਜ਼ਰ ਨੂੰ ਦਰਸ਼ਕਾਂ ਦਾ ਭਰਵਾਂ ਹੁੰਗਾਰਾ ਮਿਲ ਰਿਹਾ ਹੈ । ਦੱਸ ਦਈਏ ਕਿ ਅੱਜ ਸ਼ਾਹਰੁਖ ਖ਼ਾਨ ਦਾ ਜਨਮ ਦਿਨ ਹੈ ਅਤੇ ਆਪਣੇ ਜਨਮ ਦਿਨ ‘ਤੇ ਦਰਸ਼ਕਾਂ ਦੇ ਲਈ ਉਨ੍ਹਾਂ ਨੇ ਆਪਣੀ ਨਵੀਂ ਫ਼ਿਲਮ ‘ਡੰਕੀ’ ਦਾ ਟੀਜ਼ਰ ਤੋਹਫੇ ਦੇ ਤੌਰ ‘ਤੇ ਦਿੱਤਾ ਹੈ ।  

 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network