Pankaj Tripathi: ਪੰਕਜ ਤ੍ਰਿਪਾਠੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ

ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ (Pankaj Tripathi ) 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਅਦਾਕਾਰ ਦੇ ਪਿਤਾ ਪੰਡਿਤ ਬਨਾਰਸ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਉਹ 98 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਬੇਲਸਾਂਦ ਵਿਖੇ ਆਖਰੀ ਸਾਹ ਲਿਆ।

Reported by: PTC Punjabi Desk | Edited by: Pushp Raj  |  August 21st 2023 03:16 PM |  Updated: August 21st 2023 04:15 PM

Pankaj Tripathi: ਪੰਕਜ ਤ੍ਰਿਪਾਠੀ 'ਤੇ ਟੁੱਟਿਆ ਦੁੱਖਾਂ ਦਾ ਪਹਾੜ, ਅਦਾਕਾਰ ਦੇ ਪਿਤਾ ਦਾ ਹੋਇਆ ਦਿਹਾਂਤ

Pankaj Tripathi Father Death: ਬਾਲੀਵੁੱਡ ਅਦਾਕਾਰ ਪੰਕਜ ਤ੍ਰਿਪਾਠੀ  (Pankaj Tripathi ) 'ਤੇ ਦੁੱਖਾਂ ਦਾ ਪਹਾੜ ਟੁੱਟ ਗਿਆ ਹੈ। ਸਾਹਮਣੇ ਆ ਰਹੀਆਂ ਖਬਰਾਂ ਮੁਤਾਬਕ ਅਦਾਕਾਰ ਦੇ ਪਿਤਾ ਪੰਡਿਤ ਬਨਾਰਸ ਤ੍ਰਿਪਾਠੀ ਦਾ ਦਿਹਾਂਤ ਹੋ ਗਿਆ ਹੈ। ਉਹ 98 ਵਰ੍ਹਿਆਂ ਦੇ ਸਨ ਅਤੇ ਉਨ੍ਹਾਂ ਨੇ ਆਪਣੇ ਜੱਦੀ ਪਿੰਡ ਬੇਲਸਾਂਦ ਵਿਖੇ ਆਖਰੀ ਸਾਹ ਲਿਆ।

ਪੰਕਜ ਦੇ ਪਿਤਾ ਪੰਡਿਤ ਬਨਾਰਸ ਤ੍ਰਿਪਾਠੀ ਦੀ ਮੌਤ ਕਿਸੇ ਬੀਮਾਰੀ ਕਾਰਨ ਹੋਈ ਹੈ ਜਾਂ ਉਮਰ ਨਾਲ ਜੁੜੀਆਂ ਸਮੱਸਿਆਵਾਂ ਕਾਰਨ, ਇਸ ਬਾਰੇ ਅਜੇ ਕੋਈ ਜਾਣਕਾਰੀ ਸਾਹਮਣੇ ਨਹੀਂ ਆਈ ਹੈ। ਪੰਕਜ ਤ੍ਰਿਪਾਠੀ ਆਪਣੇ ਪਿਤਾ ਦੇ ਬਹੁਤ ਕਰੀਬ ਸਨ। ਅਭਿਨੇਤਾ ਦੇ ਪਰਿਵਾਰ ਵਿਚ ਸੋਗ ਦੀ ਲਹਿਰ ਹੈ। 

ਦੱਸ ਦੇਈਏ ਕਿ ਪੰਕਜ ਤ੍ਰਿਪਾਠੀ ਮੂਲ ਰੂਪ ਤੋਂ ਬਿਹਾਰ ਦੇ ਗੋਪਾਲਗੰਜ ਦੇ ਰਹਿਣ ਵਾਲੇ ਹਨ। ਉਹ ਆਪਣੇ ਐਕਟਿੰਗ ਕੈਰੀਅਰ ਦੇ ਕਾਰਨ ਮੁੰਬਈ ਵਿੱਚ ਰਹਿੰਦੇ ਹਨ, ਪਰ ਉਸ ਦੇ ਮਾਤਾ-ਪਿਤਾ ਅਜੇ ਵੀ ਪਿੰਡ ਵਿੱਚ ਰਹਿ ਰਹੇ ਸਨ।

ਦੱਸਿਆ ਜਾ ਰਿਹਾ ਹੈ ਕਿ ਅਭਿਨੇਤਾ ਦੇ ਪਿਤਾ ਦਾ ਅੰਤਿਮ ਸੰਸਕਾਰ ਪਿੰਡ 'ਚ ਹੀ ਕੀਤਾ ਜਾਵੇਗਾ। ਪੰਕਜ ਤ੍ਰਿਪਾਠੀ ਨੇ ਆਪਣੇ ਕਈ ਇੰਟਰਵਿਊਜ਼ 'ਚ ਆਪਣੇ ਪਿਤਾ ਦਾ ਜ਼ਿਕਰ ਕੀਤਾ ਹੈ। ਬਚਪਨ ਵਿੱਚ ਪਿੰਡ ਵਿੱਚ ਆਪਣੇ ਨਾਲ ਬਿਤਾਏ ਪਲਾਂ ਨੂੰ ਯਾਦ ਕਰਕੇ ਉਹ ਕਈ ਵਾਰ ਭਾਵੁਕ ਵੀ ਹੋਇਆ ਹੈ।

ਇੱਕ ਇੰਟਰਵਿਊ ਦੌਰਾਨ ਅਦਾਕਾਰ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਉਨ੍ਹਾਂ ਦੀਆਂ ਉਪਲਬਧੀਆਂ ਵਿੱਚ ਬਿਲਕੁਲ ਵੀ ਦਿਲਚਸਪੀ ਨਹੀਂ ਰੱਖਦੇ। ਉਨ੍ਹਾਂ ਨੂੰ ਇਹ ਵੀ ਨਹੀਂ ਪਤਾ ਕਿ ਉਨ੍ਹਾਂ ਦਾ ਬੇਟਾ ਪੰਕਜ ਤ੍ਰਿਪਾਠੀ ਫਿਲਮ ਇੰਡਸਟਰੀ 'ਚ ਕੀ ਕੰਮ ਕਰਦਾ ਹੈ। ਪੰਕਜ ਤ੍ਰਿਪਾਠੀ ਨੇ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਸਿਰਫ ਇਕ ਵਾਰ ਮੁੰਬਈ ਆਏ ਸਨ। ਉਸ ਨੂੰ ਇੱਥੋਂ ਦੇ ਵੱਡੇ ਘਰ ਅਤੇ ਇਮਾਰਤਾਂ ਪਸੰਦ ਨਹੀਂ ਸਨ।

ਹੋਰ ਪੜ੍ਹੋ: Jyoti Nooran: ਆਮਿਰ ਖ਼ਾਨ ਤੇ ਕਿਰਨ ਰਾਓ ਨੇ ਬੰਨੇ ਜੋਤੀ ਨੂਰਾਂ ਦੀ ਤਰੀਫਾਂ ਦੇ ਪੁੱਲ, ਅਦਾਕਾਰ ਨੇ ਕਿਹਾ ਅਸੀਂ ਤੁਹਾਡੇ ਵੱਡੇ ਫੈਨ ਹਾਂ

 ਪੰਕਜ ਤ੍ਰਿਪਾਠੀ ਨੇ ਮੀਡੀਆ ਨਾਲ ਗੱਲਬਾਤ ਦੌਰਾਨ ਦੱਸਿਆ ਸੀ ਕਿ ਉਨ੍ਹਾਂ ਦੇ ਪਿਤਾ ਨਹੀਂ ਚਾਹੁੰਦੇ ਸਨ ਕਿ ਉਹ ਐਕਟਰ ਬਣੇ। ਪਿਤਾ ਦੀ ਇੱਛਾ ਸੀ ਕਿ ਪੁੱਤਰ ਪੜ੍ਹ-ਲਿਖ ਕੇ ਡਾਕਟਰ ਬਣੇ। ਪੰਕਜ ਤ੍ਰਿਪਾਠੀ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ 'OMG 2' 'ਚ ਨਜ਼ਰ ਆ ਰਹੇ ਹਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network