ਕਰਨ ਔਜਲਾ ਦੇ ਗੀਤ 'ਤੌਬਾ-ਤੌਬਾ' 'ਚ ਆਪਣਾ ਨਾਮ ਸੁਣ ਕੇ ਨੌਰਾ ਫਤੇਹੀ ਨੇ ਇੰਝ ਦਿੱਤਾ ਰਿਐਕਸ਼ਨ, ਵੇਖੋ ਵੀਡੀਓ
Nora Fatehi reaction on Karan Aujla Songs Tuba Tuba : ਬਾਲੀਵੁੱਡ ਅਦਾਕਾਰਾ ਨੋਰਾ ਫਤੇਹੀ ਅਕਸਰ ਆਪਣੇ ਡਾਂਸ ਮੂਵਜ਼ ਤੇ ਖੂਬਸੂਰਤੀ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲ ਹੀ 'ਚ ਨੋਰਾ ਫਤੇਹੀ ਵਿੱਚ ਕਰਨ ਔਜਲਾ ਦੇ ਨਵੇਂ ਗੀਤ 'ਚ ਆਪਣਾ ਨਾਮ ਸੁਣ ਕੇ ਰਿਐਕਸ਼ਨ ਦਿੱਤਾ ਹੈ।
ਦੱਸ ਦਈਏ ਕਿ ਡਾਂਸ ਤੇ ਐਕਟਿੰਗ ਦੇ ਨਾਲ-ਨਾਲ ਨੋਰਾ ਫਤੇਹੀ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਐਕਟਿਵ ਰਹਿੰਦੀ ਹੈ। ਨੋਰਾ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਵੀਡੀਓਜ਼ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਨੋਰਾ ਫਤੇਹੀ ਨੇ ਆਪਣੀ ਇੱਕ ਵੀਡੀਓ ਇੰਸਟਾਗ੍ਰਾਮ ਉੱਤੇ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਬੈਕਗ੍ਰਾਊਂਡ ਵਿੱਚ ਪੰਜਾਬੀ ਗਾਇਕ ਕਰਨ ਔਜਲਾ ਦਾ ਗੀਤ 'ਤੌਬਾ-ਤੌਬਾ' 'ਚ ਆਪਣਾ ਨਾਮ ਸੁਣ ਕੇ ਅਨੋਖੇ ਅੰਦਾਜ਼ ਵਿੱਚ ਰਿਐਕਸ਼ਨ ਦਿੰਦੀ ਹੋਈ ਨਜ਼ਰ ਆ ਰਹੀ ਹੈ।
ਹੋਰ ਪੜ੍ਹੋ : ਦਿਲਜੀਤ ਦੋਸਾਂਝ ਨੇ ਆਪਣੇ ਮਿਊਜ਼ਿਕਲ ਟੂਰ ਦਿਲ-ਇਲੂਮਿਨਾਟੀ ਟੂਰ part 2 ਦੀਆਂ ਨਵੀਆਂ ਤਰੀਕਾਂ, ਜਾਨਣ ਲਈ ਪੜ੍ਹੋ
ਫੈਨਜ਼ ਇਸ ਵੀਡੀਓ ਨੂੰ ਕਾਫੀ ਪਸੰਦ ਕਰ ਰਹੇ ਹਨ ਤੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਇੱਕ ਫੈਨ ਨੇ ਲਿਖਿਆ ਕਿ ਕੁਝ ਦਿਨ ਪਹਿਲਾਂ ਹੀ ਕਰਨ ਔਜਲਾ ਨੇ ਆਪਣੇ ਲਾਈਵ ਸ਼ੋਅ ਵਿੱਚ ਗੀਤ ਦੀਆਂ ਉਹ ਲਾਈਨਾਂ ਰੀਵੀਲ ਕੀਤੀਆਂ ਸੀ ਜੋ ਉਸ ਨੇ ਨੋਰਾ ਲਈ ਗੀਤ 'ਤੌਬਾ-ਤੌਬਾ' ਵਿੱਚ ਗਾਈਆਂ ਹਨ।
- PTC PUNJABI