ਹਾਰਦਿਕ ਪਾਂਡਯਾ ਦੇ ਭਾਰਤ ਆਉਂਦੇ ਹੀ ਨਤਾਸ਼ਾ ਨੇ ਪਾਈ ਅਜਿਹੀ ਪੋਸਟ ? ਦੁਚਿੱਤੀ 'ਚ ਪਏ ਫੈਨਜ਼
Natasa Stankovic post for Hardik Pandaya : ਇਨ੍ਹੀਂ ਦਿਨੀਂ ਗੌਸਿਪ ਟਾਊਨ 'ਚ ਨਤਾਸ਼ਾ ਸਟੈਨਕੋਵਿਚ ਅਤੇ ਹਾਰਦਿਕ ਪਾਂਡਯਾ ਦੀ ਨਿੱਜੀ ਜ਼ਿੰਦਗੀ ਦੀ ਕਾਫੀ ਚਰਚਾ ਹੋ ਰਹੀ ਹੈ। ਭਾਰਤ ਦੀ ਟੀ-20 ਵਿਸ਼ਵ ਕੱਪ ਜਿੱਤ 'ਤੇ ਨਤਾਸ਼ਾ ਦੀ ਚੁੱਪੀ ਨੇ ਜੋੜੇ ਦੇ ਤਲਾਕ ਦੀਆਂ ਅਫਵਾਹਾਂ ਨੇ ਮੁੜ ਤੋਂ ਜ਼ੋਰ ਫੜ ਲਿਆ ਹੈ। ਇਸ ਦੌਰਾਨ ਹੁਣ ਨਤਾਸ਼ਾ ਨੇ ਫਿਰ ਤੋਂ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ ਕਾਰਨ ਹਰ ਕੋਈ ਪਰੇਸ਼ਾਨ ਹੋ ਗਿਆ ਹੈ।
ਮੁੜ ਸਾਹਮਣੇ ਆ ਰਹੀਆਂ ਨੇ ਤਲਾਕ ਦੀਆਂ ਖਬਰਾਂ
ਜੀ ਹਾਂ, ਨਤਾਸ਼ਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜੋ ਯੂਜ਼ਰਸ ਨੂੰ ਫਿਰ ਤੋਂ ਪਰੇਸ਼ਾਨ ਕਰ ਰਹੀ ਹੈ। ਨਤਾਸ਼ਾ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਸਟੋਰੀ ਵੀਡੀਓ ਸ਼ੇਅਰ ਕੀਤੀ ਹੈ, ਜਿਸ 'ਚ ਅਭਿਨੇਤਰੀ 'ਗੁੰਮ' ਹੋਣ ਬਾਰੇ ਗੱਲ ਕਰਦੀ ਨਜ਼ਰ ਆ ਰਹੀ ਹੈ।
ਵਾਇਰਲ ਹੋ ਰਹੀ ਇਸ ਵੀਡੀਓ 'ਚ ਨਤਾਸ਼ਾ ਕਹਿ ਰਹੀ ਹੈ ਕਿ ਮੈਂ ਇਸ ਨੂੰ ਪੜ੍ਹ ਕੇ ਬਹੁਤ ਉਤਸ਼ਾਹਿਤ ਹਾਂ ਕਿਉਂਕਿ ਅੱਜ ਇਸ ਨੂੰ ਸੁਣਨਾ ਮੇਰੇ ਲਈ ਬਹੁਤ ਜ਼ਰੂਰੀ ਹੈ। ਨਤਾਸ਼ਾ ਨੇ ਅੱਗੇ ਕਿਹਾ ਕਿ ਇਸੇ ਲਈ ਅੱਜ ਮੈਂ ਕਾਰ 'ਚ 'ਬਾਈਬਲ' ਆਪਣੇ ਨਾਲ ਲੈ ਕੇ ਆਈ ਹਾਂ ਅਤੇ ਅੱਜ ਮੈਂ ਤੁਹਾਨੂੰ ਵੀ ਇਹ ਪੜ੍ਹਾਉਣਾ ਚਾਹੁੰਦੀ ਹਾਂ।
ਰੱਬ ਹਮੇਸ਼ਾ ਤੁਹਾਡੇ ਨਾਲ ਹੈ- ਨਤਾਸ਼ਾ
ਵੀਡੀਓ ਵਿੱਚ ਅੱਗੇ ਨਤਾਸ਼ਾ ਕਹਿੰਦੀ ਹੈ ਕਿ ਰੱਬ ਹਮੇਸ਼ਾ ਤੁਹਾਡੇ ਅੱਗੇ ਚੱਲਦਾ ਹੈ ਅਤੇ ਉਹ ਹਮੇਸ਼ਾ ਤੁਹਾਡੇ ਨਾਲ ਹੈ। ਸਿਰਫ਼ ਇੱਕ ਹੀ ਹੈ ਜੋ ਤੁਹਾਨੂੰ ਕਦੇ ਨਹੀਂ ਛੱਡੇਗਾ ਅਤੇ ਨਾਂ ਹੀ ਤੁਹਾਨੂੰ ਰੱਦ ਕਰੇਗਾ। ਇਸ ਲਈ ਡਰਨ ਅਤੇ ਨਿਰਾਸ਼ ਹੋਣ ਦੀ ਕੋਈ ਲੋੜ ਨਹੀਂ ਹੈ। ਜਦੋਂ ਵੀ ਅਸੀਂ ਮੁਸੀਬਤ ਵਿੱਚ ਹੁੰਦੇ ਹਾਂ, ਅਸੀਂ ਨਿਰਾਸ਼, ਉਦਾਸ ਅਤੇ ਹਾਰ ਮਹਿਸੂਸ ਕਰਦੇ ਹਾਂ, ਪਰ ਅਜਿਹਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਪ੍ਰਮਾਤਮਾ ਸਾਡੇ ਨਾਲ ਹੈ। ਨਤਾਸ਼ਾ ਨੇ ਕਿਹਾ ਕਿ ਤੁਸੀਂ ਅੱਜ ਜਿਸ ਵੀ ਸਥਿਤੀ 'ਚ ਹੋ, ਰੱਬ ਪਹਿਲਾਂ ਹੀ ਜਾਣਦਾ ਹੈ।
ਫੈਨਜ਼ ਹੋਏ ਪਰੇਸ਼ਾਨ
ਹੁਣ ਨਤਾਸ਼ਾ ਦੀ ਇਹ ਪੋਸਟ ਸਾਹਮਣੇ ਆਉਣ ਤੋਂ ਬਾਅਦ ਯੂਜ਼ਰਸ ਫਿਰ ਤੋਂ ਚਿੰਤਾ 'ਚ ਹਨ। ਹਰ ਕੋਈ ਹੈਰਾਨ ਹੈ ਕਿ ਨਤਾਸ਼ਾ ਇਸ ਪੋਸਟ ਰਾਹੀਂ ਕੀ ਕਹਿਣਾ ਚਾਹੁੰਦੀ ਹੈ? ਜੀ ਹਾਂ, ਨਤਾਸ਼ਾ ਦੀ ਇਹ ਪਹਿਲੀ ਪੋਸਟ ਨਹੀਂ ਹੈ, ਜੋ ਯੂਜ਼ਰਸ ਨੂੰ ਪਰੇਸ਼ਾਨ ਕਰ ਰਹੀ ਹੈ। ਅਦਾਕਾਰਾ ਅਕਸਰ ਅਜਿਹੀਆਂ ਪੋਸਟਾਂ ਸ਼ੇਅਰ ਕਰਦੀ ਰਹਿੰਦੀ ਹੈ।
ਹੋਰ ਪੜ੍ਹੋ : ਵਰਲਡ ਕੱਪ ਜਿੱਤਣ ਮਗਰੋਂ ਟੀਮ ਇੰਡੀਆ ਨੇ ਪੀਐਮ ਮੋਦੀ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓ
ਨਤਾਸ਼ਾ ਨੇ ਟੀ-20 ਵਿਸ਼ਵ ਕੱਪ ਜਿੱਤ 'ਤੇ ਕੁਝ ਵੀ ਪੋਸਟ ਨਹੀਂ ਕੀਤਾ ਹੈ
ਜ਼ਿਕਰਯੋਗ ਹੈ ਕਿ ਜਦੋਂ ਤੋਂ ਭਾਰਤ ਨੇ ਟੀ-20 ਵਿਸ਼ਵ ਕੱਪ ਜਿੱਤਿਆ ਹੈ, ਉਦੋਂ ਤੋਂ ਹੀ ਨਤਾਸ਼ਾ ਇੰਸਟਾਗ੍ਰਾਮ 'ਤੇ ਐਕਟਿਵ ਹੈ ਅਤੇ ਲਗਾਤਾਰ ਪੋਸਟਾਂ ਸ਼ੇਅਰ ਕਰ ਰਹੀ ਹੈ ਪਰ ਹੈਰਾਨੀ ਦੀ ਗੱਲ ਹੈ ਕਿ ਟੀਮ ਇੰਡੀਆ ਦੀ ਜਿੱਤ 'ਤੇ ਨਾ ਤਾਂ ਉਨ੍ਹਾਂ ਨੇ ਆਪਣੇ ਪਤੀ ਹਾਰਦਿਕ ਬਾਰੇ ਕੁਝ ਵੀ ਸਾਂਝਾ ਕੀਤਾ ਹੈ ਅਤੇ ਨਾ ਹੀ ਟੀਮ ਨੂੰ ਵਧਾਈ ਦਿੱਤੀ ਹੈ ਜਿਸ ਕਾਰਨ ਉਨ੍ਹਾਂ ਨੂੰ ਟ੍ਰੋਲਿੰਗ ਦਾ ਸਾਹਮਣਾ ਵੀ ਕਰਨਾ ਪਿਆ।
- PTC PUNJABI