ਫ਼ਿਲਮ '12ਵੀਂ ਫੇਲ੍ਹ' ਰੀਅਲ ਲਾਈਫ ਹੀਰੋ ਮਨੋਜ ਸ਼ਰਮਾ ਦੀ ਜ਼ਿੰਦਗੀ ‘ਤੇ ਹੈ ਅਧਾਰਿਤ, ਜਾਣੋ ਅਧਿਕਾਰੀ ਮਨੋਜ ਸ਼ਰਮਾ ਬਾਰੇ
ਵਿਧੂ ਵਿਨੋਦ ਚੋਪੜਾ ਦੀ ਡਾਇਰੈਕਸ਼ਨ ਹੇਠ ਬਣੀ ਫ਼ਿਲਮ 12ਵੀਂ ਫੇਲ੍ਹ (12th Fail) ਦੀ ਖੂਬ ਚਰਚਾ ਹੋ ਰਹੀ ਹੈ । ਇਹ ਫ਼ਿਲਮ ਲੋਕਾਂ ਨੂੰ ਬਹੁਤ ਜ਼ਿਆਦਾ ਪਸੰਦ ਆਈ ਹੈ। ਇਹ ਫ਼ਿਲਮ ਬਾਰਵੀਂ ਫੇਲ੍ਹ ਆਈਪੀਐੱਸ ਮਨੋਜ ਸ਼ਰਮਾ ਦੇ ਜੀਵਨ ਦੇ ਸੰਘਰਸ਼ ਨੂੰ ਦਰਸਾਉਂਦੀ ਹੈ। ਆਈਪੀਐੱਸ ਅਧਿਕਾਰੀ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਚ ਉਹ ਆਪਣੀ ਪਤਨੀ ਸ਼ਰਧਾ ਜੋਸ਼ੀ ਦੇ ਨਾਲ ਨਦੀ ਕਿਨਾਰੇ ਖੜੇ ਦਿਖਾਈ ਦੇ ਰਹੇ ਹਨ । ਸ਼ਰਧਾ ਜੋਸ਼ੀ ਇੱਕ ਭਾਰਤੀ ਆਈਆਰਐੱਸ ਅਧਿਕਾਰੀ ਹੈ ਅਤੇ 2005 ‘ਚ ਪ੍ਰੀਖਿਆ ਪਾਸ ਕਰਨ ਤੋਂ ਬਾਅਦ ਉਹ ਨੈਨੀਤਾਲ ‘ਚ ਡਿਪਟੀ ਕਲੈਕਟਰ ਬਣ ਗਈ । ਇਸ ਤੋਂ ਬਾਅਦ ਯੂਪੀਐੱਸੀ ‘ਚ 121ਵੀਂ ਰੈਂਕ ਹਾਸਲ ਕੀਤੀ ਅਤੇ ਆਈਆਰਐੱਸ ‘ਚ ਸ਼ਾਮਿਲ ਹੋ ਗਈ ਸੀ ।
ਆਈਪੀਐੱਸ ਅਧਿਕਾਰ ਮਨੋਜ ਕੁਮਾਰ ਸ਼ਰਮਾ (Manoj Sharma) ਨੇ ਇਸ ਤਸਵੀਰ ਨੁੰ ਕੁਝ ਸਮਾਂ ਪਹਿਲਾਂ ਹੀ ਸ਼ੇਅਰ ਕੀਤਾ ਹੈ ਅਤੇ ਲੋਕਾਂ ਦੇ ਵੱਲੋਂ ਵੀ ਇਸ ਤਸਵੀਰ ‘ਤੇ ਪ੍ਰਤੀਕਰਮ ਦਿੱਤੇ ਜਾ ਰਹੇ ਹਨ ਅਤੇ ਜੋੜੀ ਨੂੰ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਤਸਵੀਰ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਅੱਜ ਮੈਨੂੰ ਵਿਆਹ ਦੇ ਕੁਝ ਦਿਨ ਬਾਅਦ ਲਈ ਗਈ ਇੱਕ ਫੋਟੋ ਮਿਲੀ’।ਇਸ ਤਸਵੀਰ ਨੂੰ ਹੁਣ ਤੱਕ ਦਸ ਲੱਖ ਤੋਂ ਵੀ ਜ਼ਿਆਦਾ ਲੋਕ ਵੇਖ ਚੁੱਕੇ ਹਨ ।
ਇਹ ਫ਼ਿਲਮ ਅਕਤੂਬਰ ‘ਚ ਰਿਲੀਜ਼ ਹੋਈ ਸੀ । ਪਰ ਹਾਲੇ ਵੀ ਲੋਕਾਂ ਦੇ ਜ਼ਿਹਨ ‘ਚ ਇਸ ਫ਼ਿਲਮ ਦੀ ਕਹਾਣੀ ਘੁੰਮ ਰਹੀ ਹੈ ਕਿਉਂਕਿ ਇਸ ‘ਚ ਅਸਲ ਜ਼ਿੰਦਗੀ ਦੀ ਕਹਾਣੀ ਨੂੰ ਦਰਸਾਇਆ ਗਿਆ ਹੈ ਕਿ ਕਿਸ ਤਰ੍ਹਾਂ ਵਾਰ ਵਾਰ ਅਸਫਲ ਹੋਣ ਤੋਂ ਬਾਅਦ ਵੀ ਕਹਾਣੀ ਦਾ ਨਾਇਕ ਆਪਣੇ ਸੰਘਰਸ਼ ਨੂੰ ਛੱਡਦਾ ਨਹੀਂ ਹੈ ਅਤੇ ਆਖਿਰਕਾਰ ਉਹ ਇਸ ‘ਚ ਕਾਮਯਾਬ ਹੁੰਦਾ ਹੈ ਅਤੇ ਆਪਣੇ ਸੁਫ਼ਨਿਆਂ ਨੂੰ ਸਾਕਾਰ ਕਰਨ ‘ਚ ਕਾਮਯਾਬ ਹੁੰਦਾ । ਇੱਕ ਤਰ੍ਹਾਂ ਇਸ ਫ਼ਿਲਮ ਦੀ ਕਹਾਣੀ ਲੋਕਾਂ ਦੇ ਦਿਲਾਂ ਨੂੰਬ ਛੂਹਣ ਦੇ ਨਾਲ ਨਾਲ ਪ੍ਰੇਰਣਾ ਵੀ ਦੇ ਰਹੀ ਹੈ ਕਿ ਜ਼ਿੰਦਗੀ ‘ਚ ਕੁਝ ਵੀ ਨਾ-ਮੁਨਕਿਨ ਨਹੀਂ ਹੈ, ਬਸ਼ਰਤੇ ਕਿ ਆਪਣੇ ਟੀਚੇ ਨੂੰ ਹਾਸਲ ਕਰਨ ਦੇ ਲਈ ਇਨਸਾਨ ਦਿਨ ਰਾਤ ਮਿਹਨਤ ਕਰੇ ।
शादी के कुछ दिन बाद का एक फ़ोटो मिला आज….???? pic.twitter.com/kPqSsbcWt9
— Manoj Sharma (@ManojSharmaIPS) January 10, 2024
-