200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਮੁੜ ਫਸੀ ਜੈਕਲੀਨ ਫਰਨਾਂਡੀਜ਼, ED ਨੇ ਭੇਜਿਆ ਸੰਮਨ
Jacqueline Fernandez in Money laundering case: ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਮੁੜ ਇੱਕ ਵਾਰ ਫਿਰ ਤੋਂ ਵਿਵਾਦਾਂ ਵਿੱਚ ਆ ਗਈ ਹੈ। ਜੈਕਲੀਨ ਨੂੰ ਲੈ ਕੇ ਇਹ ਵਿਵਾਦ ਰੁਕਣ ਦਾ ਨਾਂ ਨਹੀਂ ਲੈ ਰਿਹਾ ਹੈ। ਇੱਕ ਵਾਰ ਫਿਰ ਈਡੀ ਨੇ ਜੈਕਲੀਨ ਨੂੰ ਨੋਟਿਸ ਭੇਜਿਆ ਹੈ।
ਈਡੀ ਨੇ ਵੱਡੇ ਧੋਖੇਬਾਜ਼ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਵਿੱਚ ਜੈਕਲੀਨ ਨੂੰ ਹੁਣ ਨਵਾਂ ਸੰਮਨ ਭੇਜਿਆ ਹੈ। ਇਸ ਤੋਂ ਪਹਿਲਾਂ ਵੀ ਅਦਾਕਾਰਾ ਕਈ ਮਹੀਨੇ ਅਦਾਲਤ ਅਤੇ ਈ.ਡੀ. ਦੇ ਚੱਕਰ ਕੱਟਦੀ ਰਹੀ ਹੈ।
ਮੁੜ ਕੋਰਟ ਜਾਵੇਗੀ ਜੈਕਲੀਨ
ਜੈਕਲੀਨ ਨੂੰ ਲੈ ਕੇ ਵੱਡੀ ਖਬਰ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਈਡੀ ਵੱਲੋਂ ਬਾਲੀਵੁੱਡ ਅਦਾਕਾਰਾ ਨੂੰ ਮੁੜ ਸੰਮਨ ਭੇਜਿਆ ਗਿਆ ਹੈ। ਇਹ ਮਾਮਲਾ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਨਾਲ ਸਬੰਧਤ ਹੈ। ਸੁਕੇਸ਼ ਚੰਦਰ ਦੇ ਕਰੀਬੀ ਹੋਣ ਦੇ ਚੱਲਦੇ ਜੈਕਲੀਨ ਇਸ ਮਾਮਲੇ 'ਚ ਫਸ ਗਈ ਸੀ।
ਈਡੀ ਦੇ ਚੱਕਰ ਲਗਾ ਰਹੀ ਹੈ ਜੈਕਲੀਨ ਫਰਨਾਂਡੀਜ਼
ਜੈਕਲੀਨ ਫਰਨਾਂਡੀਜ਼ ਆਪਣੀ ਪ੍ਰੋਫੈਸ਼ਨਲ ਲਾਈਫ ਅਤੇ ਪਰਸਨਲ ਲਾਈਫ ਨੂੰ ਲੈ ਕੇ ਸੁਰਖੀਆਂ 'ਚ ਰਹਿੰਦੀ ਹੈ। ਪੁਲਿਸ ਨੇ ਸੁਕੇਸ਼ ਚੰਦਰਸ਼ੇਖਰ ਦੇ ਖਿਲਾਫ ਕਰੀਬ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਦਾ ਮਾਮਲਾ ਦਰਜ ਕੀਤਾ ਹੈ। ਦੂਜੇ ਪਾਸੇ ਆਪਣਾ ਨਾਂ ਸਾਹਮਣੇ ਆਉਣ ਤੋਂ ਬਾਅਦ ਜੈਕਲੀਨ ਵੀ ਲਗਾਤਾਰ ਈਡੀ ਦੇ ਚੱਕਰ ਲਗਾ ਰਹੀ ਹੈ।
ਹੋਰ ਪੜ੍ਹੋ : ਜਾਣੋ ਗੁਰੂ ਰੰਧਾਵਾ ਨੇ ਆਪਣੀ ਕਿਸ ਖਾਸ ਦੋਸਤ ਲਈ ਗਿਟਾਰ ਵਜਾ ਕੇ ਸ਼ੇਅਰ ਕੀਤੀ ਖਾਸ ਵੀਡੀਓ, ਫੈਨਜ਼ ਨੇ ਇੰਝ ਦਿੱਤਾ ਰਿਐਕਸ਼ਨ
ਜੈਕਲੀਨ ਦਾ ਮਾਮਲਾ ਦੋਸ਼ੀ ਸੁਕੇਸ਼ ਦੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ ਨਾਲ ਵੀ ਜੁੜਿਆ ਹੋਇਆ ਹੈ। ਈਡੀ ਇਸ ਮਾਮਲੇ 'ਤੇ ਅਦਾਕਾਰਾ ਤੋਂ ਦੁਬਾਰਾ ਪੁੱਛਗਿੱਛ ਕਰੇਗੀ। ਇਸ ਤੋਂ ਪਹਿਲਾਂ ਈਡੀ ਦੀ ਪੁੱਛਗਿੱਛ ਦੌਰਾਨ ਜੈਕਲੀਨ ਫਰਨਾਂਡੀਜ਼ ਤੋਂ ਕਈ ਵਾਰ ਸਵਾਲ-ਜਵਾਬ ਪੁੱਛੇ ਜਾ ਚੁੱਕੇ ਹਨ, ਜਿਸ ਦੌਰਾਨ ਜੈਕਲੀਨ ਨੇ ਸੁਕੇਸ਼ ਚੰਦਰਸ਼ੇਖਰ ਨਾਲ ਆਪਣੇ ਸਬੰਧਾਂ ਦੀ ਗੱਲ ਕਬੂਲੀ ਸੀ। ਸੁਕੇਸ਼ ਅਕਸਰ ਜੈਕਲੀਨ ਲਈ ਰੋਮਾਂਟਿਕ ਚਿੱਠੀਆਂ ਭੇਜਦਾ ਰਹਿੰਦਾ ਹੈ।
- PTC PUNJABI