ਮਾਂ ਬਨਣ ਵਾਲੀ ਹੈ ਯਾਮੀ ਗੌਤਮ, ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਹੋਈ ਆਈ ਨਜ਼ਰ

Reported by: PTC Punjabi Desk | Edited by: Pushp Raj  |  February 09th 2024 11:34 AM |  Updated: February 09th 2024 11:34 AM

ਮਾਂ ਬਨਣ ਵਾਲੀ ਹੈ ਯਾਮੀ ਗੌਤਮ, ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਹੋਈ ਆਈ ਨਜ਼ਰ

Yami Gautam Pregnancy: ਬਾਲੀਵੁੱਡ ਅਦਾਕਾਰਾ ਯਾਮੀ ਗੌਤਮ (Yami Gautam) ਬਾਲੀਵੁੱਡ ਦੀ ਮਸ਼ਹੂਰ ਅਭਿਨੇਤਰੀਆਂ 'ਚ ਸ਼ਾਮਲ ਹੈ। ਟੈਲੀਵਿਜ਼ਨ ਤੋਂ ਲੈ ਕੇ ਵੱਡੇ ਪਰਦੇ ਤੱਕ ਦਾ ਸਫ਼ਰ ਉਸ ਨੇ ਸ਼ਾਨਦਾਰ ਢੰਗ ਨਾਲ ਕੀਤਾ ਹੈ। 4 ਜੂਨ, 2021 ਨੂੰ, ਯਾਮੀ ਨੇ ਫਿਲਮ ਨਿਰਮਾਤਾ ਆਦਿਤਿਆ ਧਰ ਨਾਲ ਵਿਆਹ ਕੀਤਾ। ਹੁਣ ਅਦਾਕਾਰਾ ਨੇ ਵਿਆਹ ਦੇ ਦੋ ਸਾਲ ਬਾਅਦ ਖੁਸ਼ਖਬਰੀ ਦਿੱਤੀ ਹੈ। ਜੀ ਹਾਂ, ਯਾਮੀ ਗੌਤਮ ਗਰਭਵਤੀ ਹੈ ਅਤੇ ਜਲਦੀ ਹੀ ਮਾਂ ਬਨਣ ਵਾਲੀ ਹੈ।

ਖਬਰਾਂ ਦੀ ਮੰਨੀਏ ਤਾਂ ਯਾਮੀ ਗੌਤਮ (Yami Gautam) ਕਰੀਬ 5 ਮਹੀਨੇ ਦੀ ਗਰਭਵਤੀ ਹੈ। ਯਾਮੀ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫਿਲਮ 'ਆਰਟੀਕਲ 370' ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਉਹ ਆਪਣੇ ਪਤੀ ਆਦਿਤਿਆ ਧਰ ਨਾਲ ਫਿਲਮ ਦੇ ਟ੍ਰੇਲਰ ਲਾਂਚ 'ਤੇ ਸ਼ਾਮਲ ਹੋਈ ਸੀ। ਦਿਲਚਸਪ ਗੱਲ ਇਹ ਹੈ ਕਿ ਇਵੈਂਟ ਦੌਰਾਨ ਉਸ ਦਾ ਬੇਬੀ ਬੰਪ ਸਾਫ ਦਿਖਾਈ ਦੇ ਰਿਹਾ ਸੀ। ਟ੍ਰੇਲਰ ਲਾਂਚ ਦੌਰਾਨ ਯਾਮੀ ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆਈ।

ਆਪਣੇ ਬੇਬੀ ਬੰਪ ਨੂੰ ਲੁਕਾਉਂਦੀ ਨਜ਼ਰ ਆਈ ਯਾਮੀ ਗੌਤਮ 

ਅਦਾਕਾਰਾ ਯਾਮੀ ਗੌਤਮ ਨੇ ਵਿਆਹ ਦੇ 3 ਸਾਲ ਪੂਰੇ ਕਰ ਲਏ ਹਨ। ਅਦਾਕਾਰਾ ਨੇ ਵਿਆਹ ਤੋਂ ਬਾਅਦ ਵੀ ਕੰਮ ਕਰਨਾ ਜਾਰੀ ਰੱਖਿਆ ਹੈ। ਉਹ ਜਲਦ ਹੀ ਆਰਟੀਕਲ 370 ਫਿਲਮ 'ਚ ਨਜ਼ਰ ਆਵੇਗੀ। ਇਸ ਦੇ ਨਿਰਮਾਤਾ ਉਨ੍ਹਾਂ ਦੇ ਪਤੀ ਆਦਿਤਿਆ ਧਰ ਹਨ। ਨਿਰਮਾਤਾਵਾਂ ਨੇ ਅੱਜ 8 ਫਰਵਰੀ ਨੂੰ ਮੁੰਬਈ ਵਿੱਚ ਫਿਲਮ ਦਾ ਟ੍ਰੇਲਰ ਲਾਂਚ ਈਵੈਂਟ ਆਯੋਜਿਤ ਕੀਤਾ ਸੀ। ਯਾਮੀ ਨੇ ਆਫੀਸ਼ੀਅਲ ਟ੍ਰੇਲਰ ਲਾਂਚ 'ਤੇ ਸਿਰਫ ਲੇਡੀ ਲੁੱਕ 'ਚ ਸ਼ਿਰਕਤ ਕੀਤੀ। ਉਸ ਨੇ ਪੀਲੇ ਰੰਗ ਦਾ ਪੈਂਟ-ਸੂਟ ਪਾਇਆ ਹੋਇਆ ਸੀ। ਉਹ ਆਪਣੇ ਓਵਰਕੋਟ ਨਾਲ ਬੇਬੀ ਬੰਪ ਨੂੰ ਲੁਕਾ ਰਹੀ ਸੀ। ਹਾਲਾਂਕਿ, ਅਭਿਨੇਤਰੀ ਕੈਮਰੇ ਦੇ ਸਾਹਮਣੇ ਪੋਜ਼ ਦਿੰਦੇ ਹੋਏ ਮੁਸਕਰਾ ਰਹੀ ਸੀ।

ਕਦੋਂ ਹੋਵੇਗੀ ਯਾਮੀ ਗੌਤਮ ਦੀ ਡਿਲੀਵਰੀ ?

ਖ਼ਬਰ ਹੈ ਕਿ ਯਾਮੀ ਕਰੀਬ ਸਾਢੇ ਪੰਜ ਮਹੀਨੇ ਦੀ ਗਰਭਵਤੀ ਹੈ। ਯਾਮੀ ਪਤੀ ਆਦਿਤਿਆ ਧਰ ਨਾਲ ਆਪਣੇ ਪਹਿਲੇ ਬੱਚੇ ਨੂੰ ਲੈ ਕੇ ਕਾਫੀ ਉਤਸ਼ਾਹਿਤ ਹੈ। ਯਾਮੀ ਦੀ ਡਿਲੀਵਰੀ ਡੇਟ ਵੀ ਸਾਹਮਣੇ ਆ ਚੁੱਕੀ ਹੈ। ਬੱਚੇ ਦਾ ਜਨਮ ਸ਼ਾਇਦ ਮਈ ਵਿੱਚ ਹੋਵੇਗਾ। ਪਰਿਵਾਰ ਹੁਣ ਤੱਕ ਸਭ ਕੁਝ ਲੁਕਾ ਕੇ ਰੱਖ ਰਿਹਾ ਸੀ।

 

 

ਹੋਰ ਪੜ੍ਹੋ: Grammy Award ਜਿੱਤ ਕੇ ਭਾਰਤ ਪਰਤੇ ਸ਼ੰਕਰ ਮਹਾਦੇਵਨ ਦਾ ਮੁੰਬਈ ਏਅਰਪੋਰਟ 'ਤੇ ਹੋਇਆ ਸ਼ਾਨਦਾਰ ਸਵਾਗਤ

ਆਰਟੀਕਲ 370 ਰੀਲੀਜ਼ ਮਿਤੀ

ਯਾਮੀ ਗੌਤਮ ਆਰਟੀਕਲ 370 ਵਿੱਚ ਖੁਫੀਆ ਏਜੰਟ ਦੀ ਭੂਮਿਕਾ ਨਿਭਾ ਰਹੀ ਹੈ। ਉਹ ਧਾਰਾ 370 ਦੇ ਰੂਪ ਵਿੱਚ ਜੰਮੂ-ਕਸ਼ਮੀਰ ਰਾਜ ਨੂੰ ਦਿੱਤੇ ਗਏ ਵਿਸ਼ੇਸ਼ ਦਰਜੇ ਨੂੰ ਰੱਦ ਕਰਨ ਦੀ ਮੰਗ ਕਰ ਰਹੀ ਹੈ। ਫਿਲਮ ਦੇ ਪ੍ਰੋਮੋ ਵਿੱਚ, ਸਾਨੂੰ ਇੱਕ ਝਲਕ ਦਿੱਤੀ ਗਈ ਹੈ ਕਿ ਇਹ ਜੰਮੂ-ਕਸ਼ਮੀਰ ਵਿੱਚ ਅੱਤਵਾਦ ਅਤੇ ਭ੍ਰਿਸ਼ਟਾਚਾਰ ਦੀ ਪੜਚੋਲ ਕਰੇਗੀ। ਪ੍ਰਿਯਾਮਨੀ ਵੀ ਇਸ 'ਚ ਅਹਿਮ ਭੂਮਿਕਾ ਨਿਭਾਉਂਦੀ ਹੈ। ਇਹ ਫਿਲਮ 23 ਫਰਵਰੀ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ।

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network