ਮਨੋਜ ਬਾਜਪਾਈ ਦੀ ਫ਼ਿਲਮ 'Joram' ਡਰਬਨ ਇੰਟਰਨੈਸ਼ਨਲ ਫਿਲਮ ਫੈਸਟੀਵਲ ਸਕ੍ਰੀਨਿੰਗ ਲਈ ਚੁਣੀ ਗਈ, ਮਨੋਜ ਨੂੰ ਮਿਲਿਆ ਬੈਸਟ ਐਕਟਰ ਦਾ ਅਵਾਰਡ
Manoj Bajpayee Film 'Joram': ਮਨੋਜ ਵਾਜਪਾਈ ਨੇ ਦੱਖਣੀ ਅਫ਼ਰੀਕਾ ਵਿੱਚ 44ਵੇਂ ਡਰਬਨ ਇੰਟਰਨੈਸ਼ਨਲ ਫ਼ਿਲਮ ਫੈਸਟੀਵਲ ਵਿੱਚ ਦੋ ਪੁਰਸਕਾਰ ਜਿੱਤੇ ਹਨ। ਉਨ੍ਹਾਂ ਨੂੰ ਫਿਲਮ ਫੈਸਟੀਵਲ ਵਿੱਚ ਆਪਣੀ ਫਿਲਮ ਜ਼ੋਰਮ ਲਈ ਬੈਸਟ ਐਕਟਰ ਦਾ ਪੁਰਸਕਾਰ ਮਿਲਿਆ ਹੈ।
ਇਸ ਦੇ ਨਾਲ ਹੀ ਫਿਲਮ ਨੂੰ ਬੈਸਟ ਸਿਨੇਮੈਟੋਗ੍ਰਾਫੀ ਦਾ ਐਵਾਰਡ ਵੀ ਮਿਲਿਆ ਹੈ। ਪਿਯੂਸ਼ ਪੁਤੀ ਨੂੰ ਇਹ ਸਨਮਾਨ ਫਿਲਮ ਦੀ ਸਿਨੇਮੈਟੋਗ੍ਰਾਫੀ ਲਈ ਦਿੱਤਾ ਗਿਆ ਹੈ। ਫਿਲਮ ਦੇ ਨਿਰਦੇਸ਼ਕ ਦੇਵਾਸ਼ੀਸ਼ ਮਖੀਜਾ ਹਨ।
ਆਦਿਵਾਸੀ ਭਾਈਚਾਰੇ ਦੇ ਸੰਘਰਸ਼ 'ਤੇ ਆਧਾਰਿਤ ਹੈ ਫਿਲਮ
ਇਹ ਫਿਲਮ ਡਰਬਨ ਫਿਲਮ ਫੈਸਟੀਵਲ ਵਿੱਚ ਐਵਾਰਡ ਜਿੱਤਣ ਵਾਲੀ ਪਹਿਲੀ ਭਾਰਤੀ ਫਿਲਮ ਬਣ ਗਈ ਹੈ। ਫਿਲਮ ਸਮਾਜ ਦੀ ਅਸਲੀਅਤ ਨੂੰ ਦਰਸਾਉਂਦੀ ਹੈ। ਫਿਲਮ 'ਚ ਆਦਿਵਾਸੀ ਭਾਈਚਾਰੇ ਨਾਲ ਹੋ ਰਹੀ ਬੇਇਨਸਾਫੀ ਅਤੇ ਜੰਗਲਾਂ ਦੀ ਕਟਾਈ ਦਾ ਮੁੱਦਾ ਚੁੱਕਿਆ ਗਿਆ ਹੈ। ਫਿਲਮ ਵਿੱਚ ਇੱਕ ਪਿਤਾ ਆਪਣੀ ਨਵਜੰਮੀ ਧੀ ਨੂੰ ਬਚਾਉਣ ਦੀ ਪੂਰੀ ਕੋਸ਼ਿਸ਼ ਕਰ ਰਿਹਾ ਹੈ। ਪਿਤਾ ਦੀ ਭੂਮਿਕਾ ਮਨੋਜ ਬਾਜਪਾਈ ਨੇ ਨਿਭਾਈ ਹੈ। ਫਿਲਮ ਜ਼ੋਰਮ ਦੀ ਸੈਟਿੰਗ ਝਾਰਖੰਡ ਵਿੱਚ ਕੀਤੀ ਗਈ ਹੈ। ਮਨੋਜ ਬਾਜਪਾਈ ਨੇ ਵੀ ਸੋਸ਼ਲ ਮੀਡੀਆ 'ਤੇ ਫਿਲਮ ਦੀ ਟੀਮ ਨੂੰ ਵਧਾਈ ਦਿੱਤੀ ਹੈ।
ਫਿਲਮ ਵਿੱਚ ਜ਼ੀਸ਼ਾਨ ਅਯੂਬ ਵੀ ਹਨ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਤਨਿਸ਼ਠਾ ਚੈਟਰਜੀ ਅਤੇ ਰਾਜਸ਼੍ਰੀ ਦੇਸ਼ਪਾਂਡੇ ਦੀਆਂ ਖਾਸ ਭੂਮਿਕਾਵਾਂ ਵੀ ਨਜ਼ਰ ਆ ਰਹੀਆਂ ਹਨ। ਫਿਲਮ ਦਾ ਨਿਰਮਾਣ ZEE ਸਟੂਡੀਓਜ਼ ਅਤੇ ਮਾਖੀਜਾ ਫਿਲਮਸ ਦੁਆਰਾ ਕੀਤਾ ਗਿਆ ਹੈ।
#Joram shines bright with the top two awards at the prestigious @DIFFest with the supremely talented @ManojBajpayee winning the Best Actor award and @PiyushPuty bagging the Best Cinematography award.@ZeeStudios_ @Mdzeeshanayyub @nakdindianfakir @Makhijafilm @nowitsabhi… pic.twitter.com/Pr2lP9S4lS
— Ramesh Bala (@rameshlaus) July 31, 2023
ਡਰਬਨ ਫਿਲਮ ਫੈਸਟੀਵਲ ਤੋਂ ਪਹਿਲਾਂ ਰੋਟਰਡੈਮ ਦੇ 52ਵੇਂ ਇੰਟਰਨੈਸ਼ਨਲ ਫੈਸਟੀਵਲ ਵਿੱਚ ਵੀ ਇਹ ਫਿਲਮ ਪ੍ਰਦਰਸ਼ਿਤ ਕੀਤੀ ਗਈ ਸੀ। 2022 ਵਿੱਚ, ਇਸ ਫਿਲਮ ਨੂੰ NFDC ਫਿਲਮ ਬਾਜ਼ਾਰ ਦੇ FBR ਸੈਕਸ਼ਨ ਵਿੱਚ ਵਿਊ ਰੂਮ ਵਿੱਚ ਵੀ ਸ਼ਾਮਲ ਕੀਤਾ ਗਿਆ ਸੀ।
- PTC PUNJABI