ਮਰਹੂਮ ਅਦਾਕਾਰ ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਹੋਇਆ ਦਿਹਾਂਤ, ਪਰਿਵਾਰ 'ਚ ਛਾਈ ਸੋਗ ਲਹਿਰ

ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਹਾਲ ਹੀ 'ਚ ਦਿਲੀਪ ਸਾਹਿਬ ਦੇ ਘਰ ਤੋਂ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ।

Reported by: PTC Punjabi Desk | Edited by: Pushp Raj  |  September 26th 2023 12:57 PM |  Updated: September 26th 2023 12:57 PM

ਮਰਹੂਮ ਅਦਾਕਾਰ ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਹੋਇਆ ਦਿਹਾਂਤ, ਪਰਿਵਾਰ 'ਚ ਛਾਈ ਸੋਗ ਲਹਿਰ

Dilip Kumar's sister Saeedah Khan Death News:  ਬਾਲੀਵੁੱਡ ਦੇ ਦਿੱਗਜ਼ ਅਦਾਕਾਰ ਦਿਲੀਪ ਕੁਮਾਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ। ਹਾਲ ਹੀ 'ਚ ਦਿਲੀਪ ਸਾਹਿਬ ਦੇ ਘਰ ਤੋਂ ਇੱਕ ਦੁਖਦ ਖਬਰ ਸਾਹਮਣੇ ਆਈ ਹੈ। ਦਿਲੀਪ ਕੁਮਾਰ ਦੀ ਭੈਣ ਸਈਦਾ ਖਾਨ ਦਾ ਲੰਬੀ ਬੀਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਹੈ। 

ਦੱਸ ਦਈਏ ਕਿ ਅਦਾਕਾਰ ਦਿਲੀਪ ਕੁਮਾਰ ਦਾ ਦੋ ਸਾਲ ਪਹਿਲਾਂ ਦਿਹਾਂਤ ਹੋ ਗਿਆ ਸੀ ਅਤੇ ਹੁਣ ਉਨ੍ਹਾਂ ਦੀ ਭੈਣ ਵੀ ਇਸ ਦੁਨੀਆ ਨੂੰ ਅਲਵਿਦਾ ਕਹਿ ਗਈ ਹੈ। ਫਿਲਮ ਮੇਕਰ ਮਹਿਬੂਬ ਖਾਨ ਦੇ ਬੇਟੇ ਇਕਬਾਲ ਖਾਨ ਨਾਲ ਵਿਆਹੀ ਦਿਲੀਪ ਕੁਮਾਰ ਦੀ ਭੈਣ ਸਈਦਾ ਦਾ ਦਿਹਾਂਤ ਹੋ ਗਿਆ ਹੈ। ਮਹਿਬੂਬ ਖਾਨ ਨੇ ਮਦਰ ਇੰਡੀਆ ਅਤੇ ਅੰਦਾਜ਼ ਵਰਗੀਆਂ ਫਿਲਮਾਂ ਦਾ ਨਿਰਦੇਸ਼ਨ ਕੀਤਾ ਸੀ।

ਸਈਦਾ ਦਾ ਪਤੀ ਇਕਬਾਲ ਮਹਿਬੂਬ ਸਟੂਡੀਓ ਦਾ ਟਰੱਸਟੀ ਅਤੇ ਮਸ਼ਹੂਰ ਫਿਲਮ ਮੇਕਰ ਸੀ। ਹਾਲਾਂਕਿ, ਪਰਿਵਾਰ ਦੇ ਇੱਕ ਨਜ਼ਦੀਕੀ ਸੂਤਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦੀ ਵੀ 2018 ਵਿੱਚ ਮੌਤ ਹੋ ਗਈ ਸੀ, ਜਿਸ ਤੋਂ ਬਾਅਦ ਸਈਦਾ ਦੀ ਧੀ ਇਲਹਾਮ ਅਤੇ ਪੁੱਤਰ ਸਾਕਿਬ ਉਸ ਦੀ ਦੇਖਭਾਲ ਕਰਦੇ ਸਨ। ਉਨ੍ਹਾਂ ਦਾ ਬੇਟਾ ਸਾਕਿਬ ਵੀ ਆਪਣੇ ਪਿਤਾ ਵਾਂਗ ਫਿਲਮ ਮੇਕਰ ਹੈ। ਉਸ ਦੀ ਧੀ ਇਲਹਾਮ ਇੱਕ ਲੇਖਿਕਾ ਹੈ।

ਸੂਤਰਾਂ ਦੇ ਹਵਾਲੇ ਨਾਲ ਦੱਸਿਆ ਗਿਆ ਹੈ ਕਿ ਦਲੀਪ ਕੁਮਾਰ ਦੀ ਭੈਣ ਸਈਦਾ ਲੰਬੇ ਸਮੇਂ ਤੋਂ ਬਿਮਾਰ ਸੀ। ਲੰਬੇ ਸਮੇਂ ਤੋਂ ਬੀਮਾਰੀ ਨਾਲ ਜੂਝਣ ਤੋਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਸਈਦਾ ਦੇ ਬਾਰੇ 'ਚ ਕਿਹਾ ਜਾਂਦਾ ਹੈ ਕਿ ਉਹ ਆਪਣੇ ਭਰਾ ਦਿਲੀਪ ਦੇ ਕਾਫੀ ਕਰੀਬ ਸੀ। ਦੂਜੇ ਪਾਸੇ, ਸਈਦਾ ਦੇ ਦਿਹਾਂਤ 'ਤੇ ਸਈਦਾ ਦੀ ਭਾਬੀ ਅਤੇ ਦਲੀਪ ਕੁਮਾਰ ਦੀ ਪਤਨੀ ਸਾਇਰਾ ਬਾਨੋ ਵੱਲੋਂ ਅਜੇ ਤੱਕ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ। ਉਹ ਅਕਸਰ ਸੋਸ਼ਲ ਮੀਡੀਆ 'ਤੇ ਪੁਰਾਣੀਆਂ ਤਸਵੀਰਾਂ ਪੋਸਟ ਕਰਦੀ ਰਹਿੰਦੀ ਹੈ, ਹਾਲਾਂਕਿ ਉਨ੍ਹਾਂ ਨੇ ਆਪਣੀ ਨਨਾਣ ਦੀ ਮੌਤ 'ਤੇ ਕੋਈ ਪੋਸਟ ਸ਼ੇਅਰ ਨਹੀਂ ਕੀਤੀ ਹੈ।

ਹੋਰ ਪੜ੍ਹੋ: ਵਿਕਰਾਂਤ ਮੈਸੀ ਬਨਣ ਵਾਲੇ ਨੇ ਪਿਤਾ, ਅਦਾਕਾਰ ਨੇ ਪੋਸਟ ਸਾਂਝੀ ਕਰ ਫੈਨਜ਼ ਨੂੰ ਦੱਸਿਆ ਕਦੋਂ ਆਵੇਗਾ ਨਿੱਕਾ ਮਹਿਮਾਨ

ਸਈਦਾ ਬਹੁਤ ਨਰਮ ਦਿਲ ਦੀ ਇਨਸਾਨ ਸੀ। ਇੱਕ ਪੁਰਾਣੀ ਰਿਪੋਰਟ ਅਨੁਸਾਰ 2014 ਵਿੱਚ ਉਨ੍ਹਾਂ ਦੇ ਜੀਜਾ ਸ਼ੌਕਤ ਖਾਨ ਨੇ ਮਹਿਬੂਬ ਸਟੂਡੀਓ ਦੇ ਵਰਕਰਾਂ ਦੀ ਭਲਾਈ ਲਈ ਫੈਡਰੇਸ਼ਨ ਆਫ ਵੈਸਟਰਨ ਇੰਡੀਆ ਸਿਨੇ ਇੰਪਲਾਈਜ਼ ਨੂੰ 10 ਲੱਖ ਰੁਪਏ ਦਾ ਚੈੱਕ ਦਿੱਤਾ ਸੀ। ਇਸ ਦੌਰਾਨ ਫੈਡਰੇਸ਼ਨ ਦੇ ਟਰੱਸਟੀ ਅਤੇ ਫਿਲਮ ਮੇਕਰ ਸਾਜਿਦ ਨਾਡਿਆਡਵਾਲਾ ਵੀ ਮੌਜੂਦ ਸਨ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network