ਦਿਲੀਪ ਕੁਮਾਰ ਦੇ ਪਾਕਿਸਤਾਨ ਸਥਿਤ ਜੱਦੀ ਘਰ ਨੂੰ ਮੀਂਹ ਕਾਰਨ ਹੋਇਆ ਭਾਰੀ ਨੁਕਸਾਨ

Reported by: PTC Punjabi Desk | Edited by: Pushp Raj  |  March 12th 2024 12:20 PM |  Updated: March 12th 2024 12:24 PM

ਦਿਲੀਪ ਕੁਮਾਰ ਦੇ ਪਾਕਿਸਤਾਨ ਸਥਿਤ ਜੱਦੀ ਘਰ ਨੂੰ ਮੀਂਹ ਕਾਰਨ ਹੋਇਆ ਭਾਰੀ ਨੁਕਸਾਨ

Dilip Kumar's native house damaged: ਬਾਲੀਵੁੱਡ ਦੇ ਦਿੱਗਜ਼ ਤੇ ਮਰਹੂਮ ਅਦਾਕਾਰ ਦਿਲੀਪ ਕੁਮਾਰ ਦੇ ਨਾਂਅ ਤੋਂ ਤਾਂ ਹਰ ਕੋਈ ਵਾਕਫ ਹੈ।  ਫੈਨਜ਼ ਅੱਜ ਵੀ ਅਦਾਕਾਰ ਨੂੰ ਉਨ੍ਹਾਂ ਦੀਆਂ ਫਿਲਮਾਂ ਰਾਹੀਂ ਯਾਦ ਕਰਦੇ ਹਨ। ਹਾਲ ਹੀ 'ਚ ਖਬਰਾਂ ਆ ਰਹੀਆਂ ਹਨ ਕਿ ਮਰਹੂਮ ਦਿਲੀਪ ਕੁਮਾਰ ਦਾ ਜੱਦੀ ਘਰ ਜੋ ਕਿ ਪਾਕਿਸਤਾਨ 'ਚ ਹੈ ਭਾਰੀ ਮੀਂਹ ਕਾਰਨ ਕਾਫੀ ਖਰਾਬ ਹੋ ਚੁੱਕਾ ਹੈ ਤੇ ਇਹ ਢਹਿਣ ਦੀ ਕਾਗਾਰ 'ਤੇ ਹੈ। ਇਸ ਖ਼ਬਰ ਨੂੰ ਸੁਣ ਕੇ ਅਦਾਕਾਰ ਦੇ ਫੈਨਜ਼ ਕਾਫੀ ਦੁਖੀ ਹਨ। 

ਢਹਿਣ ਦੀ ਕਾਗਾਰ 'ਤੇ ਹੈ ਦਿਲੀਪ ਕੁਮਾਰ ਦਾ ਪਾਕਿਸਤਾਨ ਸਥਿਤ ਜੱਦੀ ਘਰ 

ਮੀਡੀਆ ਰਿਪੋਰਟਸ ਤੋਂ ਮਿਲੀ ਜਾਣਕਾਰੀ ਦੇ ਮੁਤਾਬਕ ਪਾਕਿਸਤਾਨ ਦੇ ਖੈਬਰ ਪਖਤੂਨਖਵਾ ਸੂਬੇ ਵਿੱਚ ਸਥਿਤ ਮਰਹੂਮ ਅਦਾਕਾਰ ਦਿਲੀਪ ਕੁਮਾਰ ਦਾ ਜੱਦੀ ਘਰ ਹਾਲ ਹੀ ਵਿੱਚ ਪਏ ਭਾਰੀ ਮੀਂਹ ਕਾਰਨ ਬੁਰੀ ਤਰ੍ਹਾਂ ਨੁਕਸਾਨੇ ਜਾਣ ਤੋਂ ਬਾਅਦ ਢਹਿਣ ਦੀ ਕਗਾਰ 'ਤੇ ਹੈ। ਪਾਕਿਸਤਾਨ ਦੇ ਇੱਕ ਸਥਾਨਕ ਅਧਿਕਾਰੀ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। 

ਮੋਹਲੇਧਾਰ ਮੀਹ ਨੇ ਘਰ ਦੇ ਮੁੜ ਵਸੇਬੇ ਅਤੇ ਮੁਰੰਮਤ ਦੇ ਬਾਰੇ ਵਿਚ ਖ਼ੈਬਰ ਪਖਤੂਨਖਵਾ ਪੁਰਾਲੇਖ ਵਿਭਾਗ ਦੇ ਵੱਡੇ ਦਾਅਵਿਆਂ ਦੀ ਪੋਲ ਖੋਲ੍ਹ ਦਿੱਤੀ ਹੈ। ਦਿਲੀਪ ਕੁਮਾਰ ਦਾ ਜਨਮ 1922 ਵਿੱਚ ਪੇਸ਼ਾਵਰ ਸ਼ਹਿਰ ਦੇ ਇਤਿਹਾਸਕ ਕਿੱਸਾ ਖਵਾਨੀ ਬਾਜ਼ਾਰ ਦੇ ਪਿੱਛੇ ਮੁਹੱਲਾ ਖੁਦਾਦਾਦ ਵਿੱਚ ਸਥਿਤ ਇਸ ਘਰ ਵਿੱਚ ਹੋਇਆ ਸੀ ਅਤੇ 1932 ਵਿੱਚ ਭਾਰਤ ਆਉਣ ਤੋਂ ਪਹਿਲਾਂ ਉਨ੍ਹਾਂ ਨੇ ਆਪਣੇ ਸ਼ੁਰੂਆਤੀ 12 ਸਾਲ ਇੱਥੇ ਬਿਤਾਏ ਸਨ।

Dilip Kumar passed away at 98; the end of an golden era!

ਪਾਕਿਸਤਾਨ ਸਰਕਾਰ ਵੱਲੋਂ ਨਹੀਂ ਕੀਤੀ ਗਈ ਇਸ ਇਤਿਹਾਸਕ ਇਮਾਰਤ ਦੀ ਦੇਖਰੇਖ

ਪਾਕਿਸਤਾਨ ਦੇ ਤਤਕਾਲੀ ਪ੍ਰਧਾਨ ਮੰਤਰੀ ਨਵਾਜ਼ ਸ਼ਰੀਫ ਨੇ 13 ਜੁਲਾਈ 2014 ਨੂੰ ਇਸ ਘਰ ਨੂੰ ਪਾਕਿਸਤਾਨ ਦੀ ਰਾਸ਼ਟਰੀ ਵਿਰਾਸਤ ਸਮਾਰਕ ਘੋਸ਼ਿਤ ਕੀਤਾ ਸੀ। ਦਿਲੀਪ ਕੁਮਾਰ ਵੀ ਮਹਿਜ਼ ਇੱਕ ਵਾਰ ਹੀ ਆਪਣੇ ਪਾਕਿਸਤਾਨ 'ਚ ਸਥਿਤ ਜੱਦੀ ਘਰ ਗਏ ਸਨ ਅਤੇ ਉਨ੍ਹਾਂ ਨੇ ਭਾਵੁਕ ਹੋ ਕੇ ਉੱਥੇ ਦੀ ਮਿੱਟੀ ਨੂੰ ਚੁੰਮਿਆ ਸੀ। 

ਖੈਬਰ-ਪਖਤੂਨਖਵਾ ਸੂਬੇ ਦੀ ਵਿਰਾਸਤੀ ਕੌਂਸਲ ਦੇ ਸਕੱਤਰ ਸ਼ਕੀਲ ਵਾਹਿਦੁੱਲਾ ਖਾਨ ਨੇ ਕਿਹਾ ਕਿ ਪੇਸ਼ਾਵਰ ਵਿੱਚ ਹਾਲ ਹੀ ਵਿੱਚ ਪਈਆਂ ਬਾਰਿਸ਼ਾਂ ਨੇ ਦਿਲੀਪ ਸਾਹਿਬ ਦੇ ਘਰ ਨੂੰ ਬੁਰੀ ਤਰ੍ਹਾਂ ਨੁਕਸਾਨ ਪਹੁੰਚਾਇਆ ਹੈ। ਸਾਲ 1880 ਵਿੱਚ ਬਣੀ ਇਸ ਸੰਪਤੀ ਬਾਰੇ ਉਨ੍ਹਾਂ ਕਿਹਾ ਕਿ ਖੈਬਰ-ਪਖਤੂਨਖਵਾ ਸੂਬੇ ਦੀ ਪਿਛਲੀ ਸਰਕਾਰ ਨੇ ਬਹੁਤ ਸਾਰੀਆਂ ਗ੍ਰਾਂਟਾਂ ਦੇਣ ਦਾ ਵਾਅਦਾ ਕੀਤਾ ਸੀ, ਪਰ ਅਜੇ ਤੱਕ ਇਸ ਕੌਮੀ ਵਿਰਾਸਤ ਦੀ ਸੰਭਾਲ ਅਤੇ ਸੁਰੱਖਿਆ ਲਈ ਇੱਕ ਪੈਸਾ ਵੀ ਨਹੀਂ ਖਰਚਿਆ ਗਿਆ।

ਦੁਨੀਆ ਭਰ ਤੋਂ ਇੱਥੇ ਆਉਣ ਵਾਲੇ ਸੈਲਾਨੀ ਇਤਿਹਾਸਕ ਜਾਇਦਾਦ ਦੀ ਖਸਤਾ ਹਾਲਤ ਦੇਖ ਕੇ ਨਿਰਾਸ਼ ਹੋ ਜਾਂਦੇ ਹਨ। ਪੁਰਾਲੇਖ ਵਿਭਾਗ ਵੱਲੋਂ ਘਰ ਪ੍ਰਾਪਤ ਕਰਨ ਤੋਂ ਪਹਿਲਾਂ ਇਸ ਦੀ ਦੇਖ-ਭਾਲ ਕਰਨ ਵਾਲੇ ਮੁਹੰਮਦ ਅਲੀ ਮੀਰ ਨੇ ਕਿਹਾ ਕਿ ਉਹ ਇਸ ਦੀ ਪੂਰੀ ਦੇਖ਼ਭਾਲ ਕਰ ਰਹੇ ਸਨ। ਅਲੀ ਨੇ ਕਿਹਾ ਕਿ ਪੁਰਾਲੇਖ ਵਿਭਾਗ ਵੱਲੋਂ ਪ੍ਰਾਪਤੀ ਦੇ ਤੋਂ ਬਾਅਦ ਘਰ ਦੀ ਹਾਲਤ ਖ਼ਰਾਬ ਹੋਣ ਲੱਗੀ ਅਤੇ ਇਸ ਦੇ ਮੁੜ ਵਸੇਬੇ ਅਤੇ ਨਵੀਨੀਕਰਨ ਦੀ ਪ੍ਰਕਿਰਿਆ ਬਿਆਨਾਂ ਤੱਕ ਹੀ ਸੀਮਤ ਰਹਿ ਗਈ। ਦਿਲੀਪ ਕੁਮਾਰ ਦਾ ਘਰ ਹੁਣ ਵੀਰਾਨ ਪਿਆ ਹੈ।

 

Dilip Kumar passed away at 98; the end of an golden era!

ਹੋਰ ਪੜ੍ਹੋ : ਪਹਾੜਾਂ ਦੀ ਰੂਹਾਨੀ ਧੁਨਾਂ 'ਚ ਡੁੱਬੇ ਨਜ਼ਰ ਆਏ ਦਿਲਜੀਤ ਦੋਸਾਂਝ, ਗਾਇਕ ਨੇ ਬੌਧ ਭਿਕਸ਼ੂਆਂ ਨਾਲ ਕੀਤੀ ਮੁਲਾਕਾਤ, ਵੇਖੋ ਵੀਡੀਓਅਲੀ ਨੇ ਕਿਹਾ, "ਦਿਲੀਪ ਕੁਮਾਰ ਦੇ ਮਨ ਵਿਚ ਪੇਸ਼ਾਵਰ ਦੇ ਲੋਕਾਂ ਪ੍ਰਤੀ ਬਹੁਤ ਪਿਆਰ ਅਤੇ ਸਤਿਕਾਰ ਸੀ ਅਤੇ ਬਦਕਿਸਮਤੀ ਨਾਲ, ਸਾਡਾ ਵਿਭਾਗ ਉਨ੍ਹਾਂ ਦੇ ਘਰ ਨੂੰ ਢਹਿਣ ਤੋਂ ਬਚਾਉਣ ਲਈ ਕੁਝ ਨਹੀਂ ਕਰ ਸਕਿਆ।" ਅਦਾਕਾਰ ਦੀ ਮੌਤ 7 ਜੁਲਾਈ, 2021 ਨੂੰ ਮੁੰਬਈ ਵਿੱਚ 98 ਸਾਲ ਦੀ ਉਮਰ ਵਿੱਚ ਹੋਈ ਸੀ। ਉਹ ਹਮੇਸ਼ਾ ਪੇਸ਼ਾਵਰ ਸ਼ਹਿਰ ਨੂੰ ਆਪਣੇ ਦਿਲ ਦੇ ਨੇੜੇ ਦੱਸਦੇ ਸਨ ਅਤੇ ਆਪਣੇ ਬਚਪਨ ਦੀਆਂ ਯਾਦਾਂ ਤਾਜ਼ਾ ਕਰਦੇ ਸਨ। ਉਨ੍ਹਾਂ ਨੂੰ 1997 ਵਿੱਚ ਪਾਕਿਸਤਾਨ ਦੇ ਸਰਵਉੱਚ ਨਾਗਰਿਕ ਸਨਮਾਨ 'ਨਿਸ਼ਾਨ-ਏ-ਇਮਤਿਆਜ਼' ਨਾਲ ਸਨਮਾਨਿਤ ਕੀਤਾ ਗਿਆ ਸੀ।

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network