ਭੈਣ ਦੇ ਸੰਗੀਤ ‘ਚ ਕ੍ਰਿਸ਼ਨਾ ਅਭਿਸ਼ੇਕ ਨੇ ਪਤਨੀ ਦੇ ਨਾਲ ਕੀਤਾ ਡਾਂਸ, ਵੇਖੋ ਵੀਡੀਓ

ਕ੍ਰਿਸ਼ਨਾ ਅਭਿਸ਼ੇਕ ਆਪਣੀ ਪਤਨੀ ਤੋਂ ਨੋਟ ਵਾਰਦੇ ਹੋਏ ਨਜ਼ਰ ਆਏ । ਇਸ ਤੋਂ ਇਲਾਵਾ ਲਾੜੀ ਆਰਤੀ ਸਿੰਘ ਵੀ ਡਾਂਸ ਕਰਦੀ ਹੋਈ ਦਿਖਾਈ ਦਿੱਤੀ ।ਉਸ ਨੇ ਹੋਣ ਵਾਲੇ ਪਤੀ ਦੇ ਨਾਲ ਖਲਨਾਇਕ ਫ਼ਿਲਮ ਦੇ ਗੀਤ ‘ਕੋਈ ਰੋਕ ਸਕੇ ਤੋ ਰੋਕ ਲੈ’ ਤੇ ਡਾਂਸ ਕੀਤਾ ।

Reported by: PTC Punjabi Desk | Edited by: Shaminder  |  April 25th 2024 11:10 AM |  Updated: April 25th 2024 11:10 AM

ਭੈਣ ਦੇ ਸੰਗੀਤ ‘ਚ ਕ੍ਰਿਸ਼ਨਾ ਅਭਿਸ਼ੇਕ ਨੇ ਪਤਨੀ ਦੇ ਨਾਲ ਕੀਤਾ ਡਾਂਸ, ਵੇਖੋ ਵੀਡੀਓ

ਗੋਵਿੰਦਾ ਦੀ ਭਾਣਜੀ (Govinda Niece) ਦੇ ਵਿਆਹ ਦੀਆਂ ਰਸਮਾਂ ਚੱਲ ਰਹੀਆਂ ਹਨ । ਬੀਤੇ ਦਿਨ ਆਰਤੀ ਦਾ ਸੰਗੀਤ ਫੰਕਸ਼ਨ ਸੀ । ਜਿਸ ‘ਚ ਕ੍ਰਿਸ਼ਨਾ ਅਭਿਸ਼ੇਕ ਨੇ ਪਤਨੀ ਕਸ਼ਮੀਰਾ ਸ਼ਾਹ ਦੇ ਨਾਲ ਡਾਂਸ ਕੀਤਾ । ਜਿਸ ਦੇ ਕਈ ਵੀਡੀਓ ਆਰਤੀ ਸਿੰਘ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੇ ਕੀਤੇ ਹਨ ।ਇਨ੍ਹਾਂ ਵੀਡੀਓਜ਼ ‘ਚ ਤੁਸੀਂ ਵੇਖ ਸਕਦੇ ਹੋ ਕਿ ਦੋਵਾਂ ਨੇ ‘ਕਜਰਾਰੇ ਕਜਰਾਰੇ ਤੇਰੇ ਨੈਣਾਂ’ ਅਤੇ ‘ਚੁੰਮਾ ਚੁੰਮਾ’ ਗੀਤਾਂ ਤੇ ਡਾਂਸ ਕੀਤਾ ।

ਹੋਰ ਪੜ੍ਹੋ : ਕਮਲ ਖ਼ਾਨ ਦਾ ਅੱਜ ਹੈ ਜਨਮ ਦਿਨ, ਜਾਣੋਂ 40 ਰੁਪਏ ਪ੍ਰਤੀਦਿਨ ਫੈਕਟਰੀ ‘ਚ ਕੰਮ ਕਰਨ ਵਾਲੇ ਕਮਲ ਖ਼ਾਨ ਨੇ ਇੰਡਸਟਰੀ ‘ਚ ਕਿਸ ਤਰ੍ਹਾਂ ਬਣਾਈ ਪਛਾਣ

ਕ੍ਰਿਸ਼ਨਾ ਅਭਿਸ਼ੇਕ ਆਪਣੀ ਪਤਨੀ ਤੋਂ ਨੋਟ ਵਾਰਦੇ ਹੋਏ ਨਜ਼ਰ ਆਏ । ਇਸ ਤੋਂ ਇਲਾਵਾ ਲਾੜੀ ਆਰਤੀ ਸਿੰਘ ਵੀ ਡਾਂਸ ਕਰਦੀ ਹੋਈ ਦਿਖਾਈ ਦਿੱਤੀ ।ਉਸ ਨੇ ਹੋਣ ਵਾਲੇ ਪਤੀ ਦੇ ਨਾਲ ਖਲਨਾਇਕ ਫ਼ਿਲਮ ਦੇ ਗੀਤ ‘ਕੋਈ ਰੋਕ ਸਕੇ ਤੋ ਰੋਕ ਲੈ’ ਤੇ ਡਾਂਸ ਕੀਤਾ । ਇਸ ਤੋਂ ਇਲਾਵਾ ਹੋਰ ਕਈ ਗੀਤਾਂ ‘ਤੇ ਵੀ ਦੋਨਾਂ ਜਣਿਆਂ ਨੇ ਪਰਫਾਰਮ ਕੀਤਾ ।

ਇਸ ਤੋਂ ਇਲਾਵਾ ਆਰਤੀ ਨੇ ‘ਤੇਰਾ ਯਹਾਂ ਕੋਈ ਨਹੀਂ’ ਗੀਤ ‘ਤੇ ਭਾਵੁਕ ਪੇਸ਼ਕਾਰੀ ਕੀਤੀ ।ਆਰਤੀ ਦੀ ਪਰਫਾਰਮੈਂਸ ਵੇਖ ਸੰਗੀਤ ਸੈਰੇਮਨੀ ‘ਚ ਸ਼ਾਮਿਲ ਹੋਏ ਮਹਿਮਾਨ ਵੀ ਭਾਵੁਕ ਹੋ ਗਏ ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਆਰਤੀ ਸਿੰਘ ਨੇ ਬੈਚਲਰ ਪਾਰਟੀ ਵੀ ਰੱਖੀ ਸੀ । ਜਿਸ ‘ਚ ਉਸ ਦੇ ਕਈ ਦੋਸਤ ਵੀ ਸ਼ਾਮਿਲ ਹੋਏ ਸਨ।ਪਿਛਲੇ ਕਈ ਦਿਨਾਂ ਤੋਂ ਆਰਤੀ ਦੇ ਵਿਆਹ ਦੀਆਂ ਖ਼ਬਰਾਂ ਚੱਲ ਰਹੀਆਂ ਸਨ । ਪਰ ਹੁਣ ਆਖਿਰਕਾਰ ਆਰਤੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੀ ਹੈ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network