ਜਾਣੋ ਕਿਉਂ ਸ਼ਾਹਰੁਖ ਖਾਨ 'ਤੇ ਬੁਰੀ ਤਰ੍ਹਾਂ ਭੜਕੇ ਸੀ ਸੰਨੀ ਦਿਓਲ, ਅਦਾਕਾਰ ਨੇ ਗੁੱਸੇ 'ਚ ਕੀਤਾ ਸੀ ਇਹ ਕੰਮ

ਬਾਲੀਵੁੱਡ ਦੇ ਤਾਰਾ ਸਿੰਘ ਯਾਨੀ ਕਿ ਸੰਨੀ ਦਿਓਲ ਦੇ ਨਾਮ ਤੋਂ ਤਾਂ ਹਰ ਕੋਈ ਜਾਣੂ ਹੈ। ਇੰਨੀਂ ਦਿਨੀਂ ਸੰਨੀ ਦਿਓਲ ਆਪਣੀ ਫਿਲਮ 'ਗਦਰ-2' ਦੀ ਸਫਲਤਾ ਦਾ ਜਸ਼ਨ ਮਾਣ ਰਹੇ ਹਨ। ਅੱਜ ਸੰਨੀ ਦਿਓਲ ਦੇ ਜਨਦਮਿਨ 'ਤੇ ਆਓ ਜਾਣਦੇ ਹਾਂ ਉਹ ਕਿੱਸਾ ਜਦੋਂ ਸੰਨੀ ਦਿਓਲ ਨੂੰ ਸ਼ਾਹਰੁਖ ਖਾਨ 'ਤੇ ਬਹੁਤ ਗੁੱਸਾ ਆਇਆ ਸੀ।

Reported by: PTC Punjabi Desk | Edited by: Pushp Raj  |  October 19th 2023 06:19 PM |  Updated: October 19th 2023 06:19 PM

ਜਾਣੋ ਕਿਉਂ ਸ਼ਾਹਰੁਖ ਖਾਨ 'ਤੇ ਬੁਰੀ ਤਰ੍ਹਾਂ ਭੜਕੇ ਸੀ ਸੰਨੀ ਦਿਓਲ, ਅਦਾਕਾਰ ਨੇ ਗੁੱਸੇ 'ਚ ਕੀਤਾ ਸੀ ਇਹ ਕੰਮ

Sunny Deol Shah Rukh Khan: ਬਾਲੀਵੁੱਡ ਦੇ ਤਾਰਾ ਸਿੰਘ ਯਾਨੀ ਕਿ ਸੰਨੀ ਦਿਓਲ ਦੇ ਨਾਮ ਤੋਂ ਤਾਂ ਹਰ ਕੋਈ ਜਾਣੂ ਹੈ। ਇੰਨੀਂ ਦਿਨੀਂ ਸੰਨੀ ਦਿਓਲ ਆਪਣੀ ਫਿਲਮ 'ਗਦਰ-2' ਦੀ ਸਫਲਤਾ ਦਾ ਜਸ਼ਨ ਮਾਣ ਰਹੇ ਹਨ। ਅੱਜ ਸੰਨੀ ਦਿਓਲ ਦੇ ਜਨਦਮਿਨ 'ਤੇ ਆਓ ਜਾਣਦੇ ਹਾਂ ਉਹ ਕਿੱਸਾ ਜਦੋਂ ਸੰਨੀ ਦਿਓਲ ਨੂੰ ਸ਼ਾਹਰੁਖ ਖਾਨ 'ਤੇ ਬਹੁਤ ਗੁੱਸਾ ਆਇਆ ਸੀ।  

 ਜਨਮਦਿਨ ਦੇ ਮੌਕੇ ਅਸੀਂ ਤੁਹਾਨੂੰ ਦੱਸਾਂਗੇ ਸੰਨੀ ਤੇ ਸ਼ਾਹਰੁਖ ਖਾਨ ਨਾਲ ਜੁੜਿਆ ਇੱਕ ਬੇਹੱਦ ਦਿਲਚਸਪ ਕਿੱਸਾ। ਅਜਿਹਾ ਹੀ ਇਕ ਵੀਡੀਓ ਹਾਲ ਹੀ 'ਚ ਸਾਹਮਣੇ ਆਇਆ, ਜਿਸ 'ਚ ਸੰਨੀ ਦਿਓਲ ਆਪਣੀ ਫਿਲਮ 'ਡਰ' ਨਾਲ ਜੁੜਿਆ ਇੱਕ ਕਿੱਸਾ ਦੱਸ ਰਹੇ ਹਨ। ਜਿਸ ਨੂੰ ਸੁਣ ਕੇ ਲੋਕ ਹੈਰਾਨ ਹੋ ਗਿਆ। 

ਆਖਿਰ ਸੰਨੀ ਦਿਓਲ ਨੂੰ ਕਿਉਂ ਆਇਆ ਸ਼ਾਹਰੁਖ ਖਾਨ 'ਤੇ ਗੁੱਸਾ

ਦਰਅਸਲ, ਇਹ ਗੱਲ ਹੈ 1992-93 ਦੀ, ਜਦੋਂ ਸੰਨੀ ਦਿਓਲ ਸੁਪਰਸਟਾਰ ਸਨ ਤੇ ਸ਼ਾਹਰੁਖ ਖਾਨ ਉਸ ਸਮੇਂ ਇੰਡਸਟਰੀ 'ਚ ਆਪਣੀ ਥਾਂ ਬਨਾਉਣ ਲਈ ਸੰਘਰਸ਼ ਕਰ ਰਹੇ ਸਨ। ਉਸ ਦੌਰ ਵਿੱਚ ਸ਼ਾਹਰੁਖ ਨੂੰ ਸਿਰਫ ਵਿਲਨ ਦੇ ਰੋਲ ਹੀ ਮਿਲਦੇ  ਸੀ।

'ਡਰ' ਫਿਲਮ 'ਚ ਵੀ ਸ਼ਾਹਰੁਖ ਨੇ ਵਿਲਨ ਦਾ ਰੋਲ ਨਿਭਾਇਆ ਸੀ। ਇਹ ਕਿੱਸਾ ਕੁੱਝ ਇਸ ਤਰ੍ਹਾਂ ਹੈ ਕਿ ਇੱਕ ਸੀਨ ਵਿੱਚ ਸ਼ਾਹਰੁਖ ਖਾਨ ਨੇ ਸੰਨੀ ਦਿਓਲ ਨੂੰ ਚਾਕੂ ਮਾਰਨਾ ਸੀ। ਪਰ ਸੰਨੀ ਦਿਓਲ ਇਸ ਗੱਲ ਤੋਂ ਬਹੁਤ ਹੀ ਗੁੱਸੇ ਹੋ ਗਏ ਸੀ ਕਿ ਸ਼ਾਹਰੁਖ ਖਾਨ ਉਨ੍ਹਾਂ ਨੂੰ ਚਾਕੂ ਕਿਵੇਂ ਮਾਰ ਸਕਦੇ ਹਨ।

ਵੀਡੀਓ 'ਚ ਸੰਨੀ ਦਿਓਲ ਇਹ ਕਹਿੰਦੇ ਸੁਣੇ ਜਾ ਸਕਦੇ ਹਨ ਕਿ 'ਮੈਂ ਇਸ ਫਿਲਮ 'ਚ ਕਮਾਂਡੋ ਦਾ ਰੋਲ ਨਿਭਾ ਰਿਹਾ ਹਾਂ, ਜੇ ਇੱਕ ਲੜਕਾ ਮੇਰੇ ਹੀ ਸਾਹਮਣੇ ਮੈਨੂੰ ਚਾਕੂ ਮਾਰ ਦੇਵੇ, ਤਾਂ ਫਿਰ ਮੈਂ ਕਾਹਦਾ ਕਮਾਂਡੋ ਹੋਇਆ', ਪਰ ਫਿਲਮ ਮੇਕਰਜ਼ ਫਿਲਮ 'ਚ ਇਹ ਸੀਨ ਰੱਖਣਾ ਚਾਹੁੰਦੇ ਸੀ, ਜਦੋਂਕਿ ਸੰਨੀ ਦਿਓਲ ਦਾ ਕਹਿਣਾ ਸੀ ਕਿ ਇਹ ਸੀਨ ਗ਼ਲਤ ਹੈ। ਕਿਉਂਕਿ ਫਿਲਮ 'ਚ ਉਨ੍ਹਾਂ ਦਾ ਕਿਰਦਾਰ ਬੜਾ ਹੀ ਸਮਝਦਾਰ ਤੇ ਤੇਜ਼ ਤਰਾਰ ਕਮਾਂਡੋ ਦਾ ਸੀ।

ਹੋਰ ਪੜ੍ਹੋ: ਰੋਸ਼ਨ ਪ੍ਰਿੰਸ ਸਟਾਰਰ ਫਿਲਮ 'Bina Band Chal England' ਦੀ ਰਿਲੀਜ਼ ਡੇਟ ਆਈ ਸਾਹਮਣੇ, ਇਸ ਦਿਨ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ ਫਿਲਮ 

ਸੰਨੀ ਦਿਓਲ ਨੇ ਕਿਹਾ ਕਿ 'ਮੈਨੂੰ ਸ਼ਾਹਰੁਖ ਤੋਂ ਚਾਕੂ ਮਰਵਾਉਣ 'ਚ ਕੋਈ ਇਤਰਾਜ਼ ਨਹੀਂ, ਪਰ ਉਹ ਮੈਨੂੰ ਸੀਨ 'ਚ ਚਾਕੂ ਉਦੋਂ ਮਾਰੇ, ਜਦੋਂ ਮੇਰਾ ਧਿਆਨ ਉਸ ਵੱਲ ਨਾ ਹੋਵੇ।' ਇਸ ਗੱਲ 'ਤੇ ਸੰਨੀ ਦਿਓਲ ਦਾ ਗੁੱਸਾ ਸੱਤਵੇਂ ਅਸਮਾਨ 'ਤੇ ਪਹੁੰਚ ਗਿਆ ਅਤੇ ਉਨ੍ਹਾਂ ਨੇ ਉਸ ਸਮੇਂ ਆਪਣੇ ਹੱਥ ਪੈਂਟ ਦੀ ਜੇਬ 'ਚ ਪਾਏ ਹੋਏ ਸੀ, ਜਿਸ ਕਰਕੇ ਗੁੱਸੇ 'ਚ ਉਨ੍ਹਾਂ ਨੇ ਆਪਣੇ ਹੀ ਹੱਥਾਂ ਨਾਲ ਆਪਣੀ ਪੈਂਟ ਪਾੜ ਲਈ। ਇਸ ਤੋਂ ਬਾਅਦ ਸੈੱਟ 'ਤੇ ਮਾਹੌਲ ਕਾਫੀ ਗਰਮਾ ਗਿਆ ਸੀ। ਫਿਲਮ ਦੇ ਸੈੱਟ 'ਤੇ ਮੌਜੂਦ ਸਾਰੇ ਲੋਕ ਡਰਦੇ ਮਾਰੇ ਇੱਧਰ ਉੱਧਰ ਭੱਜਣ ਲੱਗ ਪਏ। ਕਿਹਾ ਜਾਂਦਾ ਹੈ ਕਿ ਸ਼ਾਹਰੁਖ ਖਾਨ ਤੱਕ ਵੀ ਉਸ ਸਮੇਂ ਸੰਨੀ ਦਿਓਲ ਤੋਂ ਕਤਰਾਉਣ ਲੱਗ ਪਏ ਸੀ। ਕਿਉਂਕਿ ਸਭ ਨੇ ਸੰਨੀ ਦਾ ਗੁੱਸਾ ਦੇਖ ਲਿਆ ਸੀ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network