ਜਾਣੋ ਕਿਉਂ ਗੋਵਿੰਦਾ ਦੇ ਖਿਲਾਫ ਹੋਏ ਹਿੰਦੂ ਭਾਈਚਾਰੇ ਦੇ ਲੋਕ, ਟ੍ਰੋਲ ਹੋਣ ਮਗਰੋਂ ਅਦਾਕਾਰ ਨੇ ਡਿਲੀਟ ਕੀਤੀ ਪੋਸਟ
Govinda On Controversial Tweet: ਬਾਲੀਵੁੱਡ ਅਦਾਕਾਰ ਗੋਵਿੰਦਾ ਵੱਲੋਂ ਨੂਹ ਹਿੰਸਾ 'ਤੇ ਕੀਤੇ ਗਏ ਟਵੀਟ ਨੇ ਹਰ ਪਾਸੇ ਹਲਚਲ ਮਚਾ ਦਿੱਤੀ ਸੀ। ਗੋਵਿੰਦਾ ਨੇ ਦੰਗਿਆਂ ਦੌਰਾਨ ਇੱਕ ਦੁਕਾਨ ਵਿੱਚ ਕੀਤੀ ਭੰਨਤੋੜ ਦਾ ਵੀਡੀਓ ਸਾਂਝਾ ਕੀਤਾ ਅਤੇ ਲਿਖਿਆ ਸੀ, 'ਅਸੀਂ ਕਿੱਥੇ ਆ ਰਹੇ ਹਾਂ, ਸ਼ਰਮ ਆਉਂਦੀ ਹੈ, ਉਨ੍ਹਾਂ ਹਿੰਦੂਆਂ ‘ਤੇ ਜਿਹੜੇ ਅਜਿਹਾ ਕੰਮ ਕਰਦੇ ਹਨ। ਅਮਨ ਅਤੇ ਸ਼ਾਂਤੀ ਪੈਦਾ ਕਰੋ, ਅਸੀਂ ਲੋਕਤੰਤਰ ਹਾਂ, ਓਟੀਕ੍ਰੇਸੀ ਨਹੀਂ।
ਇਸ ਤੋਂ ਬਾਅਦ ਇਹ ਟਵੀਟ ਵਾਇਰਲ ਹੋ ਗਿਆ। ਇਸ ਦੇ ਲਈ ਗੋਵਿੰਦਾ ਨੂੰ ਟ੍ਰੋਲ ਵੀ ਕੀਤਾ ਜਾ ਰਿਹਾ ਸੀ। ਹਾਲਾਂਕਿ, ਬਾਅਦ ਵਿੱਚ ਗੋਵਿੰਦਾ ਨੇ ਪਹਿਲਾਂ ਆਪਣਾ ਟਵੀਟ ਡਿਲੀਟ ਕੀਤਾ, ਫਿਰ ਆਪਣਾ ਟਵਿੱਟਰ ਅਕਾਉਂਟ ਖੁਦ ਡਿਲੀਟ ਕਰ ਦਿੱਤਾ। ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਵੀਡੀਓ ਸ਼ੇਅਰ ਕਰਕੇ ਆਪਣਾ ਅਕਾਊਂਟ ਹੈਕ ਹੋਣ ਦੀ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਉਨ੍ਹਾਂ ਨੇ ਇਹ ਟਵੀਟ ਨਹੀਂ ਕੀਤਾ। ਹੁਣ ਇਸ ਸਭ ਤੋਂ ਬਾਅਦ ਗੋਵਿੰਦਾ ਨੇ ਹਾਲ ਹੀ 'ਚ ਇਕ ਇੰਟਰਵਿਊ ਦੇਣ ਤੋਂ ਬਾਅਦ ਇਸ ਮੁੱਦੇ 'ਤੇ ਬੋਲਦਿਆਂ ਕਿਹਾ ਕਿ ਉਨ੍ਹਾਂ ਨੇ 18 ਸਾਲ ਪਹਿਲਾਂ ਰਾਜਨੀਤੀ ਛੱਡ ਦਿੱਤੀ ਸੀ।
ਹਾਲ ਹੀ 'ਚ ਗੋਵਿੰਦਾ ਨੇ ਬਾਂਬੇ ਟਾਈਮਸ ਨੂੰ ਦਿੱਤੇ ਇੰਟਰਵਿਊ 'ਚ ਕਿਹਾ, 'ਮੈਂ ਕਈ ਸਾਲਾਂ ਤੋਂ ਕੋਈ ਟਵੀਟ ਨਹੀਂ ਕੀਤਾ ਹੈ। ਮੈਨੂੰ ਟਵਿੱਟਰ ਚਲਾਉਣਾ ਵੀ ਨਹੀਂ ਆਉਂਦਾ। ਮੇਰਾ ਅਕਾਊਂਟ ਹੈਕ ਹੋ ਗਿਆ ਸੀ, ਜਿਸ ਦੀ ਰਿਪੋਰਟ ਸਾਈਬਰ ਕ੍ਰਾਈਮ ਨੂੰ ਲਿਖ ਦਿੱਤੀ ਗਈ ਹੈ।
ਹੋਰ ਪੜ੍ਹੋ: World Breastfeeding Week 2023: ਜਾਣੋ ਨਵਜੰਮੇ ਬੱਚਿਆਂ ਲਈ ਕਿਉਂ ਜ਼ਰੂਰੀ ਹੈ ਮਾਂ ਦਾ ਦੁੱਧ
18 ਸਾਲ ਪਹਿਲਾਂ ਛੱਡ ਦਿੱਤੀ ਸੀ ਰਾਜਨੀਤੀ
ਇਸ ਬਾਰੇ ਗੱਲ ਕਰਦੇ ਹੋਏ ਗੋਵਿੰਦਾ ਨੇ ਇਹ ਵੀ ਕਿਹਾ ਕਿ ਉਨ੍ਹਾਂ ਨੇ ਕਈ ਸਾਲ ਪਹਿਲਾਂ ਰਾਜਨੀਤੀ ਛੱਡ ਦਿੱਤੀ ਸੀ। ਗੋਵਿੰਦਾ ਨੇ ਕਿਹਾ, 'ਮੈਂ 18 ਸਾਲ ਪਹਿਲਾਂ ਰਾਜਨੀਤੀ ਛੱਡ ਦਿੱਤੀ ਹੈ। ਮੈਨੂੰ ਇਸ ਵਿੱਚ ਵਾਪਸ ਆਉਣ ਲਈ ਟਵੀਟ ਕਰਨ ਦੀ ਲੋੜ ਨਹੀਂ ਹੈ। ਉਨ੍ਹਾਂ ਨੇ ਕਿਹਾ, 'ਕਿਸੇ ਨੇ ਅਜਿਹਾ ਇਸ ਲਈ ਕੀਤਾ ਤਾਂ ਜੋ ਲੋਕਾਂ ਨੂੰ ਮੇਰੇ ਬਾਰੇ ਗਲਤਫਹਿਮੀ ਹੋਵੇ। ਮੈਨੂੰ ਹਰਿਆਣਾ ਵਿੱਚ ਸ਼ੋਅ ਨਹੀਂ ਮਿਲ ਸਕੇ, ਕੰਮ ਨਹੀਂ ਮਿਲ ਸਕਿਆ।
- PTC PUNJABI