ਜਾਣੋ ਧਰਮਿੰਦਰ ਦੀ ਉਹ ਪਸੰਦੀਦਾ ਅਦਾਕਾਰਾ ਜਿਸ ਨੂੰ ਅੱਜ ਵੀ ਯਾਦ ਕਰਦਾ ਹੈ ਅਦਾਕਾਰ

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਬਾਲੀਵੁੱਡ ਇੰਡਸਟਰੀ ਤੇ ਲੰਮਾ ਰਾਜ ਕੀਤਾ ਹੈ ਅਤੇ ਕਰਦੇ ਆ ਰਹੇ ਹਨ ।ਉਨ੍ਹਾਂ ਦਾ ਪਹਿਲਾ ਪਿਆਰ ਹੇਮਾ ਮਾਲਿਨੀ ਹੈ ।ਪਰ ਇਸ ਤੋਂ ਇਲਾਵਾ ਵੀ ਉਨ੍ਹਾਂ ਦੀਆਂ ਕਈ ਪਸੰਦੀਦਾ ਅਭਿਨੇਤਰੀਆਂ ਹਨ ।ਜਿਨ੍ਹਾਂ ਨੂੰ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਹਨ ।

Reported by: PTC Punjabi Desk | Edited by: Shaminder  |  July 11th 2024 05:04 PM |  Updated: July 11th 2024 05:04 PM

ਜਾਣੋ ਧਰਮਿੰਦਰ ਦੀ ਉਹ ਪਸੰਦੀਦਾ ਅਦਾਕਾਰਾ ਜਿਸ ਨੂੰ ਅੱਜ ਵੀ ਯਾਦ ਕਰਦਾ ਹੈ ਅਦਾਕਾਰ

ਬਾਲੀਵੁੱਡ ਅਦਾਕਾਰ ਧਰਮਿੰਦਰ ਨੇ ਬਾਲੀਵੁੱਡ ਇੰਡਸਟਰੀ ਤੇ ਲੰਮਾ ਰਾਜ ਕੀਤਾ ਹੈ ਅਤੇ ਕਰਦੇ ਆ ਰਹੇ ਹਨ ।ਉਨ੍ਹਾਂ ਦਾ ਪਹਿਲਾ ਪਿਆਰ ਹੇਮਾ ਮਾਲਿਨੀ ਹੈ ।ਪਰ ਇਸ ਤੋਂ ਇਲਾਵਾ ਵੀ ਉਨ੍ਹਾਂ ਦੀਆਂ ਕਈ ਪਸੰਦੀਦਾ ਅਭਿਨੇਤਰੀਆਂ ਹਨ ।ਜਿਨ੍ਹਾਂ ਨੂੰ ਉਹ ਬਹੁਤ ਜ਼ਿਆਦਾ ਪਸੰਦ ਕਰਦੇ ਹਨ ।ਉਨ੍ਹਾਂ ਵਿੱਚੋਂ ਇੱਕ ਸੀ ਟੁਨਟੁਨ ਜਿਸ ਨੂੰ ਉਹ ਪਿਛਲੇ ਲੰਮੇ ਸਮੇਂ ਤੋਂ ਪਸੰਦ ਕਰਦੇ ਹਨ ਅਤੇ ਉਨ੍ਹਾਂ ਦੀ ਫੇਵਰੇਟ ਅਭਿਨੇਤਰੀਆਂ ਚੋਂ ਇੱਕ ਹੈ। ਟੁਨਟੁਨ ਦਾ ਅਸਲ ਨਾਮ ਉਮਾ ਦੇਵੀ ਸੀ । ਪਰ ਇੰਡਸਟਰੀ ‘ਚ ਉਹ ਟੁਨ ਟੁਨ ਦੇ ਨਾਮ ਨਾਲ ਮਸ਼ਹੂਰ ਸੀ।  

ਹੋਰ ਪੜ੍ਹੋ  : ਬਿੱਗ ਬੌਸ ਓਟੀਟੀ 3 ਦੇ ਪ੍ਰਤੀਭਾਗੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼, ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਕਪਿਲ ਸ਼ਰਮਾ ਦੇ ਸ਼ੋਅ ‘ਚ ਖੁਲਾਸਾ 

ਧਰਮਿੰਦਰ ਨੇ ਇਸ ਬਾਰੇ ਕਪਿਲ ਸ਼ਰਮਾ ਦੇ ਸ਼ੋਅ ‘ਚ ਖੁਲਾਸਾ ਕੀਤਾ ਸੀ । ਦਰਅਸਲ ਭਾਰਤੀ ਸਿੰਘ ਸ਼ੋਅ ‘ਚ ਉਨ੍ਹਾਂ ਤੋਂ ਪੁੱਛਦੀ ਹੈ ਕਿ ਉਸ ਦੇ ਪਸੰਦੀਦਾ ਅਭਿਨੇਤਰੀ ਕੌਣ ਹੈ । ਜਿਸ ‘ਤੇ ਧਰਮਿੰਦਰ ਨੇ ਕਿਹਾ ਸੀ ਕਿ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਟੁਨਟੁਨ ਹੈ। ਇਹ ਪਹਿਲਾ ਮੌਕਾ ਨਹੀਂ ਹੈ ਜਦੋਂ ਧਰਮਿੰਦਰ ਨੇ ਟੁਨਟੁਨ ਬਾਰੇ ਇਹ ਸਭ ਕਿਹਾ ਹੋਵੇ । ਇਸ ਤੋਂ ਪਹਿਲਾਂ ਵੀ ਉਹ ਟੁਨਟੁਨ ਨੂੰ ਆਪਣੀ ਪਸੰਦੀਦਾ ਅਭਿਨੇਤਰੀ ਕਹਿ ਚੁੱਕੇ ਹਨ ।

ਧਰਮਿੰਦਰ ਨੇ ਟੁਨਟੁਨ ਦੇ ਨਾਲ ਫ਼ਿਲਮ ‘ਦਿਲ ਨੇ ਫਿਰ ਯਾਦ ਕੀਆ’ ‘ਚ ਕੰਮ ਕੀਤਾ ਸੀ। ਧਰਮਿੰਦਰ ਦਾ ਇਸ ਫ਼ਿਲਮ ‘ਚ ਡਬਲ ਰੋਲ ਸੀ । ਇੱਕ ਕਿਰਦਾਰ ਦਾ ਨਾਮ ਭੋਲਾ ਸੀ ਜਦੋਂਕਿ ਦੂਜੇ ਕਿਰਦਾਰ ਦਾ ਨਾਮ ਅਸ਼ੋਕ ਸੀ। ਭੋਲਾ ਨਾਮ ਦਾ ਕਿਰਦਾਰ ਫ਼ਿਲਮ ‘ਚ ਟੁਨਟੁਨ ਦਾ ਪਤੀ ਬਣਿਆ ਸੀ। 

2003‘ਚ ਫਾਨੀ ਸੰਸਾਰ ਨੂੰ ਆਖਿਆ ਸੀ ਅਲਵਿਦਾ 

ਠੁਨਟੁਨ ਨੇ 2003 ‘ਚ ਇਸ ਫ਼ਾਨੀ ਸੰਸਾਰ ਨੂੰ ਹਮੇਸ਼ਾ ਦੇ ਲਈ ਅਲਵਿਦਾ ਆਖ ਦਿੱਤਾ ਸੀ ।ਉਸ ਨੇ ਫ਼ਿਲਮ ਬਾਬੁਲ, ਉੱਡਣ ਖਟੋਲਾ, ਗੀਤ ਅਤੇ ਹਲਚਲ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਸੀ।  

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network