Kiara Advani: ਰਿਟਰੀਟ ਸੈਰਾਮਨੀ ਵੇਖਣ ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ, ਤਸਵੀਰਾਂ ਹੋਈਆਂ ਵਾਇਰਲ

ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ (Kiara Advani) ਹਾਲ ਹੀ ਵਿੱਚ ਅੰਮ੍ਰਿਤਸਰ 'ਚ ਸਥਿਤ ਅਟਾਰੀ ਬਾਰਡਰ ਪਹੁੰਚੀ । ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਸੈਰਾਮਨੀ ਦਾ ਆਨੰਦ ਮਾਣਦੇ ਹੋਏ ਦੇਖਦਿਆਂ ਦੇਖਿਆ ਗਿਆ। ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

Reported by: PTC Punjabi Desk | Edited by: Pushp Raj  |  August 08th 2023 02:40 PM |  Updated: August 08th 2023 05:18 PM

Kiara Advani: ਰਿਟਰੀਟ ਸੈਰਾਮਨੀ ਵੇਖਣ ਅਟਾਰੀ ਬਾਰਡਰ ਪਹੁੰਚੀ ਅਦਾਕਾਰਾ ਕਿਆਰਾ ਅਡਵਾਨੀ, ਤਸਵੀਰਾਂ ਹੋਈਆਂ ਵਾਇਰਲ

Kiara Advani at Attari Border: ਬਾਲੀਵੁੱਡ ਦੀ ਮਸ਼ਹੂਰ ਅਦਾਕਾਰਾ ਕਿਆਰਾ ਅਡਵਾਨੀ (Kiara Advani) ਹਾਲ ਹੀ ਵਿੱਚ ਅੰਮ੍ਰਿਤਸਰ 'ਚ ਸਥਿਤ ਅਟਾਰੀ ਬਾਰਡਰ ਪਹੁੰਚੀ । ਕਿਆਰਾ ਨੂੰ ਦੇਰ ਸ਼ਾਮ ਅਟਾਰੀ ਸਰਹੱਦ 'ਤੇ ਰਿਟਰੀਟ ਸੈਰਾਮਨੀ ਦਾ ਆਨੰਦ ਮਾਣਦੇ ਹੋਏ ਦੇਖਦਿਆਂ ਦੇਖਿਆ ਗਿਆ।  ਸੀਮਾ ਸੁਰੱਖਿਆ ਬਲ (ਬੀ.ਐੱਸ.ਐੱਫ.) ਵੱਲੋਂ ਕਿਆਰਾ ਦੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਸਾਂਝੀਆਂ ਕੀਤੀਆਂ ਗਈਆਂ ਅਤੇ ਸ਼ਾਮ ਦੇ ਰਿਟਰੀਟ 'ਤੇ ਪਹੁੰਚਣ ਲਈ ਧੰਨਵਾਦ ਕੀਤਾ ਗਿਆ।

29 ਜੂਨ ਨੂੰ ਸੱਤਿਆਪ੍ਰੇਮ ਕੀ ਕਥਾ ਰਿਲੀਜ਼ ਹੋਣ ਤੋਂ ਬਾਅਦ, ਕਿਆਰਾ ਅਡਵਾਨੀ ਕਾਫ਼ੀ ਸਮਾਂ ਆਰਾਮ ਨਾਲ ਬਿਤਾ ਰਹੀ ਹੈ ਅਤੇ ਇੰਟਰਵਿਊਆਂ ਅਤੇ ਵਿਸ਼ੇਸ਼ ਸ਼ੂਟ ਵਿੱਚ ਦਿਖਾਈ ਦੇ ਰਹੀ ਹੈ। ਉਹ ਇੱਕ ਸ਼ੂਟ ਦੇ ਸਿਲਸਿਲੇ ਵਿੱਚ ਅੰਮ੍ਰਿਤਸਰ ਵੀ ਪਹੁੰਚੀ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬੀਤੀ ਸ਼ਾਮ ਅੰਮ੍ਰਿਤਸਰ ਪੁੱਜੀ ਕਿਆਰਾ ਅੱਜ ਭਾਰਤ-ਪਾਕਿਸਤਾਨ ਸਰਹੱਦ ’ਤੇ ਬੀਐਸਐਫ ਦੇ ਜਵਾਨਾਂ ਨਾਲ ਸਮਾਂ ਬਤੀਤ ਕੀਤਾ।

ਇਸ ਦੌਰਾਨ ਰਿਟਰੀਟ ਸੈਰਾਮਨੀ ਦੇ ਦੌਰਾਨ ਬੀ.ਐਸ.ਐਫ ਨੇ ਕਿਆਰਾ ਨੂੰ ਗੈਸਟ ਆਫ ਆਨਰ ਨਾਲ ਸਨਮਾਨਿਤ ਵੀ ਕੀਤਾ। ਕਿਆਰਾ ਅਡਵਾਨੀ ਰਿਟਰੀਟ ਸੈਰਾਮਨੀ  ਦੇਖ ਕੇ ਕਾਫੀ ਖੁਸ਼ ਨਜ਼ਰ ਆਈ। ਇੰਨਾ ਹੀ ਨਹੀਂ ਕਿਆਰਾ ਅਡਵਾਨੀ ਦਾ ਆਉਣਾ ਰਿਟਰੀਟ  ਦੇਖਣ ਆਏ ਸੈਲਾਨੀਆਂ ਲਈ ਵੀ ਸਰਪ੍ਰਾਈਜ਼ ਸੀ। ਕਿਆਰਾ ਨੂੰ ਦੇਖ ਕੇ ਸੈਲਾਨੀ ਵੀ ਕਾਫੀ ਖੁਸ਼ ਹੋਏ।

ਹੋਰ ਪੜ੍ਹੋ: Jawan Poster: ਸ਼ਾਹਰੁਖ ਖ਼ਾਨ ਦੀ ਫ਼ਿਲਮ 'ਜਵਾਨ' ਦਾ ਨਵਾਂ ਪੋਸਟਰ ਹੋਇਆ ਰਿਲੀਜ਼, ਕਿੰਗ ਖ਼ਾਨ ਦਾ ਨਵਾਂ ਲੁੱਕ ਵੇਖ ਫੈਨਜ਼ ਹੋਏ ਹੈਰਾਨ 

ਕਿਆਰਾ ਨੇ ਬੀਐਸਐਫ ਅਧਿਕਾਰੀਆਂ ਦੇ ਨਾਲ ਬੈਠ ਕੇ ਉਨ੍ਹਾਂ ਨੇ ਰਿਟਰੀਟ ਸੈਰਾਮਨੀ  ਦੇਖੀ ਅਤੇ ਫਿਰ ਬੀਐਸਐਫ ਜਵਾਨਾਂ ਨਾਲ ਤਸਵੀਰਾਂ ਖਿੱਚੀਆਂ। ਕਿਆਰਾ ਅਡਵਾਨੀ ਇਸ ਦੌਰਾਨ ਫੈਨਜ਼ ਨਾਲ ਰੁਬਰੂ ਹੁੰਦੀ ਹੋਈ ਵੀ ਨਜ਼ਰ ਆਈ ਤੇ ਉਸ ਨੇ ਫੈਨਜ਼ ਨਾਲ ਜਮ ਕੇ ਤਸਵੀਰਾਂ ਖਿਚਵਾਇਆਂ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network