KBC 15 Juniors: 8ਵੀਂ ਜਮਾਤ 'ਚ ਪੜ੍ਹਨ ਵਾਲਾ 12 ਸਾਲ ਦੇ ਮਯੰਕ ਨੇ ਜਿੱਤੇ 1 ਕਰੋੜ ਰੁਪਏ
KBC 15 Juniors Winner: ਬਾਲੀਵੁੱਡ ਦੇ ਬਿੱਗ ਬੀ ਯਾਨੀ ਕਿ ਅਮਿਤਾਭ ਬੱਚਨ (Amitabh Bachchan) ਇਨ੍ਹੀਂ ਦਿਨੀਂ ਆਪਣੇ ਸ਼ੋਅ ਕੌਣ ਬਣੇਗਾ ਕਰੋੜਪਤੀ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਅਮਿਤਾਭ ਬੱਚਨ ਦੇ ਇਸ ਸ਼ੋਅ ਦੇ ਨਵੇਂ ਕਰੋੜਪਤੀ ਦਾ ਐਲਾਨ ਹੋਇਆ ਹੈ। ਇਸ ਵਾਰ 'ਕੌਣ ਬਨੇਗਾ ਕਰੋੜਪਤੀ' 'ਚ 12 ਸਾਲ ਦੇ ਮਯੰਕ ਨੇ ਬਤੌਰ ਵਿਨਰ 1 ਕਰੋੜ ਰੁਪਏ ਜਿੱਤ ਲਏ ਹਨ।
ਅਮਿਤਾਭ ਬੱਚਨ ਦੇ ਸਾਹਮਣੇ ਹੌਟਸੀਟ 'ਤੇ ਬੈਠੇ ਮਯੰਕ ਨੇ ਆਪਣੀਆਂ ਤੇਜ਼-ਤਰਾਰ ਗੱਲਾਂ ਅਤੇ ਜਵਾਬ ਨਾਲ ਸਾਰਿਆਂ ਨੂੰ ਹੈਰਾਨ ਕਰ ਦਿੱਤਾ। ਇਸ ਹਫ਼ਤੇ 'ਕੌਣ ਬਨੇਗਾ ਕਰੋੜਪਤੀ ਜੂਨੀਅਰਸ' ਆਯੋਜਿਤ ਕੀਤਾ ਜਾ ਰਿਹਾ ਹੈ।
ਇਸ 'ਚ 18 ਸਾਲ ਤੋਂ ਘੱਟ ਉਮਰ ਦੇ ਬੱਚੇ ਹੌਟਸੀਟ 'ਤੇ ਹੋਸਟ ਅਮਿਤਾਭ ਬੱਚਨ ਵਲੋਂ ਪੁੱਛੇ ਗਏ ਸਵਾਲਾਂ ਦਾ ਜਵਾਬ ਦਿੰਦੇ ਨਜ਼ਰ ਆ ਰਹੇ ਹਨ। ਇਸੇ ਵਿਚਾਲੇ ਹਰਿਆਣਾ ਦੇ ਮਹਿੰਦਰਗੜ੍ਹ ਜ਼ਿਲ੍ਹੇ ਦਾ ਰਹਿਣ ਵਾਲਾ 8ਵੀਂ ਜਮਾਤ ਦਾ ਵਿਦਿਆਰਥੀ ਮਯੰਕ ਵੀ ਸ਼ੋਅ 'ਚ ਹਿੱਸਾ ਲੈਣ ਪਹੁੰਚਿਆ ਸੀ। ਫਾਸਟੈਸਟ ਫਿੰਗਰ ਟੈਸਟ 'ਚ ਸਭ ਤੋਂ ਤੇਜ਼ ਰਫਤਾਰ ਨਾਲ ਜਵਾਬ ਦੇਣ ਤੋਂ ਬਾਅਦ ਉਸ ਨੂੰ ਗੇਮ ਖੇਡਣ ਦਾ ਮੌਕਾ ਮਿਲਿਆ। ਬਿੱਗ ਬੀ ਵਲੋਂ ਪੁੱਛੇ ਗਏ ਸਵਾਲਾਂ ਦੇ ਸਹੀ ਜਵਾਬ ਦੇ ਕੇ ਮਯੰਕ ਨੇ ਇੱਕ ਕਰੋੜ ਦੀ ਰਕਮ ਜਿੱਤ ਲਈ ਹੈ। ਉਸ ਦੀ ਇਸ ਉਪਲਬਧੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਮਯੰਕ ਦੇ ਪਰਿਵਾਰ ਨੂੰ ਫੋਨ 'ਤੇ ਵਧਾਈ ਦਿੱਤੀ।
ਹੋਰ ਪੜ੍ਹੋ: ਮੁੜ ਬਿਸ਼ਨੋਈ ਗੈਂਗ ਦੀ ਰਡਾਰ 'ਤੇ ਆਏ ਸਲਮਾਨ ਖਾਨ, ਅਦਾਕਾਰ ਨੂੰ ਮਿਲਿਆਂ ਜਾਨੋ ਮਾਰਨ ਦੀਆਂ ਧਮਕੀਆਂ
ਇੱਕ ਕਰੋੜ ਦੀ ਰਕਮ ਜਿੱਤ ਕੇ ਮਯੰਕ 'ਕੇ. ਬੀ. ਸੀ.-15 ਜੂਨੀਅਰਸ' ਦਾ ਸਭ ਤੋਂ ਛੋਟੀ ਉਮਰ ਦਾ ਕਰੋੜਪਤੀ ਬਣ ਗਿਆ ਹੈ। ਇੰਨਾ ਹੀ ਨਹੀਂ, 7 ਕਰੋੜ ਦੇ ਸਵਾਲ ਤੱਕ ਪਹੁੰਚਣ ਵਾਲਾ ਵੀ ਉਹ ਇਸ ਸੀਜ਼ਨ ਦਾ ਸਭ ਤੋਂ ਛੋਟੀ ਉਮਰ ਦਾ ਕੰਟੈਸਟੈਂਟ ਵੀ ਹੈ। ਲੋਕ ਇਸ ਬੱਚੇ ਦੀ ਜਮ ਕੇ ਤਾਰੀਫ ਕਰ ਰਹੇ ਹਨ ਤੇ ਸੋਸ਼ਲ ਮੀਡੀਆ 'ਤੇ ਬੱਚੇ ਦੇ ਮਾਪਿਆਂ ਨੂੰ ਵਧਾਈ ਦੇ ਰਹੇ ਹਨ।
- PTC PUNJABI