ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਲੰਡਨ ਦੀਆਂ ਸੜਕਾਂ 'ਚ ਘੁੰਮਦੇ ਨਜ਼ਰ ਆਏ ਕੈਟਰੀਨਾ ਕੈਫ ਤੇ ਵਿੱਕੀ ਕੌਸ਼ਲ, ਵੀਡੀਓ ਹੋਈ ਵਾਇਰਲ
Katrina Kaif stops Vicky Kaushal viral video: ਬਾਲੀਵੁੱਡ ਦੀ ਮਸ਼ਹੂਰ ਜੋੜੀ ਵਿੱਕੀ ਕੌਸ਼ਲ ਤੇ ਕੈਟਰੀਨਾ ਕੈਫ ਅਕਸਰ ਆਪਣੇ ਰੋਮਾਂਟਿਕ ਅੰਦਾਜ਼ ਨੂੰ ਲੈ ਕੇ ਸੁਰਖੀਆਂ ਵਿੱਚ ਰਹਿੰਦੇ ਹਨ। ਹਾਲ ਹੀ 'ਚ ਇਸ ਜੋੜੇ ਨੂੰ ਲੰਡਨ ਦੀਆਂ ਸੜਕਾਂ ਉੱਤੇ ਹੱਥਾਂ ਵਿੱਚ ਹੱਥ ਪਾ ਕੇ ਘੁੰਮਦੇ ਹੋਏ ਸਪਾਟ ਕੀਤਾ ਗਿਆ ਤੇ ਇਸ ਜੋੜੀ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।
ਦੱਸ ਦਈਏ ਕਿ ਵਿੱਕੀ ਕੌਸ਼ਲ ਤੇ ਅਦਾਕਾਰਾ ਕੈਟਰੀਨਾ ਕੈਫ ਦੀ ਜੋੜੀ ਫੈਨਜ਼ ਦੇ ਫੇਵਰੇਟ ਬਾਲੀਵੁੱਡ ਕਪਲਸ ਚੋਂ ਇੱਕ ਹੈ। ਹਾਲ ਹੀ ਵਿੱਚ ਇਹ ਖਬਰਾਂ ਆ ਰਹੀਆਂ ਸਨ ਕਿ ਇਹ ਜੋੜਾ ਜਲਦ ਹੀ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਿਹਾ ਹੈ। ਇਸ ਵਿਚਾਲੇ ਦੋਹਾਂ ਨੂੰ ਲੰਡਨ ਦੀਆਂ ਸੜਕਾਂ ਉੱਤੇ ਸਪਾਟ ਕੀਤਾ ਗਿਆ ਹੈ।
ਇਸ ਜੋੜੀ ਦੀ ਇੱਕ ਨਵੀਂ ਵੀਡੀਓ ਸੋਸ਼ਲ ਮੀਡੀਆ ਉੱਤੇ ਕਾਫੀ ਵਾਇਰਲ ਹੋ ਰਹੀ ਹੈ। ਵੀਡੀਓ ਦੇ ਵਿੱਚ ਤੁਸੀਂ ਵਿੱਕੀ ਤੇ ਕੈਟਰੀਨਾ ਕੈਫ ਨੂੰ ਨੀਲੇ ਰੰਗ ਦੇ ਕੱਪੜਿਆਂ ਵਿੱਚ ਟਵਿਨਿੰਗ ਕਰਦੇ ਹੋਏ ਵੇਖ ਸਕਦੇ ਹੋ। ਇਸ ਦੌਰਾਨ ਦੋਵੇਂ ਇੱਕ ਦੂਜੇ ਦਾ ਹੱਥ ਫੜ ਕੇ ਸੜਕ ਉੱਤੇ ਘੁੰਮਦੇ ਹੋਏ ਨਜ਼ਰ ਆ ਰਹੇ ਹਨ।
ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਇਹ ਕਿਆਸ ਲਗਾ ਰਹੇ ਹਨ ਕਿ ਕੈਟਰੀਨਾ ਕੈਫ ਪ੍ਰੈਗਨੈਂਟ ਹੈ ਤੇ ਇਹ ਜੋੜਾ ਆਪਣੇ ਪਹਿਲੇ ਬੱਚੇ ਦੀ ਡਿਲਵਰੀ ਲੰਡਨ ਵਿੱਚ ਕਰਵਾਉਣਾ ਚਾਹੁੰਦਾ ਹੈ। ਇਸ ਲਈ ਵਿੱਕੀ ਕੌਸ਼ਲ ਕੈਟਰੀਨਾ ਕੋਲ ਲੰਡਨ ਵਿੱਚ ਹਨ।
ਹੋਰ ਪੜ੍ਹੋ : ਸਿੱਧੂ ਮੂਸੇਵਾਲਾ ਨੂੰ ਯਾਦ ਕਰ ਭਾਵੁਕ ਹੋਏ ਗਿੱਲ ਰੌਂਤਾ, ਵੀਡੀਓ ਸਾਂਝ ਕਰ ਕਿਹਾ , 'ਤੇਰਾ ਯਾਰ ਕਹਾਉਣਾ ਵੀ ਆ ਕਿਸੇ ਦੁਆ ਵਰਗਾ'
ਫੈਨਜ਼ ਇਸ ਜੋੜੀ ਦੀ ਇਸ ਵੀਡੀਓ ਕਾਫੀ ਪਸੰਦ ਕਰ ਰਹੇ ਹਨ ਅਤੇ ਇਸ ਜੋੜੇ ਨੂੰ ਆਉਣ ਵਾਲੇ ਨਿੱਕੇ ਮਹਿਮਾਨ ਲਈ ਵੀ ਵਧਾਈਆਂ ਦੇ ਰਹੇ ਹਨ। ਹਲਾਂਕਿ ਅਜੇ ਤੱਕ ਇਸ ਜੋੜੇ ਵੱਲੋਂ ਪ੍ਰੈਗਨੈਂਸੀ ਨਾਲ ਸਬੰਧਤ ਕੋਈ ਵੀ ਜਾਣਕਾਰੀ ਅਧਿਕਾਰਿਤ ਤੌਰ ਉੱਤੇ ਸਾਂਝੀ ਨਹੀਂ ਕੀਤੀ ਗਈ ਹੈ।
- PTC PUNJABI