ਕਾਰਤਿਕ ਆਰੀਅਨ ਨੂੰ ਵੇਖਣ ਲਈ ਭੀੜ ਹੋਈ ਬੇਕਾਬੂ, ਹਾਦਸਾ ਹੋਣ ਤੋਂ ਵਾਲ -ਵਲ ਬਚੇ ਅਦਾਕਾਰ
Kartik Aaryan Accident: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਹਾਲ ਹੀ ਵਿੱਚ 69ਵੇਂ ਫਿਲਮਫੇਅਰ ਅਵਾਰਡਸ (Filmfare Awards 2024) 'ਚ ਹਿੱਸਾ ਲੈਣ ਲਈ ਗੁਜਰਾਤ ਪਹੁੰਚੇ ਸਨ। ਇਸ ਅਵਾਰਡ ਫੰਕਸ਼ਨ ਦੇ ਦੌਰਾਨ ਜਦੋਂ ਕਾਰਤਿਕ ਆਰੀਅਨ ਆਪਣੇ ਫੈਨਜ਼ ਨੂੰ ਮਿਲਣ ਪਹੁੰਚੇ ਤਾਂ ਉੱਥੇ ਉਹ ਇੱਕ ਵੱਡੇ ਹਾਦਸੇ ਤੋਂ ਵਾਲ-ਵਾਲ ਬਚੇ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਉੱਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਕਾਰਤਿਕ ਆਰੀਅਨ ਨੂੰ ਦੇਖ ਕੇ ਭੀੜ ਕਾਬੂ ਤੋਂ ਬਾਹਰ ਹੋ ਗਈਫਿਲਮਫੇਅਰ 2024 (Filmfare Awards 2024) ਸਮਾਰੋਹ ਐਤਵਾਰ ਨੂੰ ਅਹਿਮਦਾਬਾਦ ਵਿੱਚ ਆਯੋਜਿਤ ਕੀਤਾ ਗਿਆ ਸੀ। ਜਿੱਥੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ। ਜਿਸ ਵਿੱਚ ਕਾਰਤਿਕ ਆਰੀਅਨ (Kartik Aaryan) ਵੀ ਇੱਕ ਸਨ। ਅਵਾਰਡ ਨਾਈਟ ਵਿੱਚ ਸ਼ਾਨਦਾਰ ਪ੍ਰਦਰਸ਼ਨ ਦੇਣ ਤੋਂ ਬਾਅਦ, ਕਾਰਤਿਕ ਆਪਣੇ ਫੈਨਜ਼ ਨੂੰ ਮਿਲਣ ਲਈ ਪਹੁੰਚੇ। ਇਸ ਦੌਰਾਨ ਕੁਝ ਅਜਿਹਾ ਹੋਇਆ, ਜਿਸ ਕਾਰਨ ਵੱਡਾ ਹਾਦਸਾ ਵਾਪਰ ਸਕਦਾ ਸੀ।
ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਇਸ ਵੀਡੀਓ 'ਚ ਤੁਸੀਂ ਵੇਖ ਸਕਦੇ ਹੋ ਕਿ ਕਾਰਤਿਕ ਦੇ ਫੈਨਜ਼ ਬੈਰੀਕੇਡ ਦੇ ਪਿੱਛੇ ਖੜ੍ਹੇ ਨਜ਼ਰ ਆ ਰਹੇ ਹਨ ਅਤੇ ਜਿਵੇਂ ਹੀ ਕਾਰਤਿਕ ਉੱਥੇ ਪਹੁੰਚੇ, ਤਾਂ ਸਾਰੇ ਫੈਨਜ਼ ਉਤਸ਼ਾਹਿਤ ਹੋ ਗਏ ਅਤੇ "ਕਾਰਤਿਕ-ਕਾਰਤਿਕ" ਦੇ ਨਾਅਰੇ ਲਗਾਉਣ ਲੱਗ ਪੈਂਦੇ ਹਨ। ਇਸ ਦੌਰਾਨ ਜਦੋਂ ਕਾਰਤਿਕ ਆਪਣੇ ਫੈਨਜ਼ ਨਾਲ ਹੱਥ ਮਿਲਾਉਣ ਲੱਗੇ। ਇਸੇ ਦੌਰਾਨ ਉਥੇ ਮੌਜੂਦ ਬਾਕੀ ਪ੍ਰਸ਼ੰਸਕ ਬੇਕਾਬੂ ਹੋ ਗਏ ਅਤੇ ਉਨ੍ਹਾਂ ਨੇ ਬੈਰੀਕੇਡ ਤੋੜ ਦਿੱਤੇ। ਜਿਸ ਕਾਰਨ ਪ੍ਰਸ਼ੰਸਕ ਇੱਕ ਦੂਜੇ 'ਤੇ ਡਿੱਗਣ ਲੱਗੇ। ਜਿਵੇਂ ਇਹ ਘਟਨਾ ਹੋਈ ਕਾਰਤਿਕ ਤੁਰੰਤ ਹੀ ਪਿੱਛੇ ਹੱਟ ਗਏ ਅਤੇ ਹਾਦਸੇ ਦਾ ਸ਼ਿਕਾਰ ਹੋਣ ਤੋਂ ਵਾਲ-ਵਾਲ ਬਚ ਗਏ।
ਹੋਰ ਪੜ੍ਹੋ: ਰਾਕਾ ਨੇ ਕਰਨ ਔਜਲਾ ਨਾਲ ਜਾਰੀ ਵਿਵਾਦ ਕੀਤਾ ਖ਼ਤਮ, ਦਿੱਤਾ ਇਹ ਆਖ਼ਰੀ ਜਵਾਬਕਾਰਤਿਕ ਆਰੀਅਨ ਦਾ ਵਰਕ ਫਰੰਟਕਾਰਤਿਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਮੋਸਟ ਅਵੇਟਿਡ ਫਿਲਮ ''ਚੰਦੂ ਚੈਂਪੀਅਨ'' ''ਚ ਨਜ਼ਰ ਆਉਣਗੇ। ਹਾਲ ਹੀ 'ਚ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਦੀ ਇੱਕ ਝਲਕ ਵੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਕਾਰਤਿਕ ਦੀ ਇਹ ਫਿਲਮ14 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਮਸ਼ਹੂਰ ਫਿਲਮ ਨਿਰਮਾਤਾ ਕਬੀਰ ਖਾਨ (Kabir Khan) ਤਿਆਰ ਕਰ ਰਹੇ ਹਨ। ਦੱਸ ਦਈਏ ਕਿ ਕਬੀਰ ਖਾਨ ਨੇ ਪਹਿਲਾਂ ਵੀ ਕੰਗ ਹਿੱਟ ਫਿਲਮਾਂ ਬਣਾਈਆਂ ਹਨ, ਜਿਨ੍ਹਾਂ 'ਚ ਬਜਰੰਗੀ ਭਾਈਜਾਨ, 83, ਟਿਊਬਲਾਈਟ, ਇੱਕ ਥਾ ਟਾਈਗਰ ਤੇ ਕਾਬੂਲ ਐਕਸਪ੍ਰੈਸ ਆਦਿ ਫਿਲਮਾਂ ਸ਼ਾਮਲ ਹਨ।
-