ਕਾਰਤਿਕ ਆਰੀਅਨ ਨੇ ਆਪਣੇ ਪਾਲਤੂ ਕੁੱਤੇ ਕਟੋਰੀ ਦਾ ਮਨਾਇਆ ਜਨਮਦਿਨ, ਸਾਂਝੀ ਕੀਤੀ ਕਿਊਟ ਵੀਡੀਓ

Reported by: PTC Punjabi Desk | Edited by: Pushp Raj  |  February 01st 2024 05:38 PM |  Updated: February 01st 2024 05:38 PM

ਕਾਰਤਿਕ ਆਰੀਅਨ ਨੇ ਆਪਣੇ ਪਾਲਤੂ ਕੁੱਤੇ ਕਟੋਰੀ ਦਾ ਮਨਾਇਆ ਜਨਮਦਿਨ, ਸਾਂਝੀ ਕੀਤੀ ਕਿਊਟ ਵੀਡੀਓ

Kartik Aaryan Pet Katori Aaryan Birthday: ਬਾਲੀਵੁੱਡ ਦੇ ਸ਼ਹਿਜ਼ਾਦੇ ਵਜੋਂ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ (Kartik Aaryan) ਆਪਣੇ ਕਈ ਵੱਡੇ ਪ੍ਰੋਜੈਕਟਾਂ ਨੂੰ ਲੈ ਕੇ ਸੁਰਖੀਆਂ 'ਚ ਹਨ। ਹਾਲ ਹੀ 'ਚ ਕਾਰਤਿਕ ਆਰੀਅਨ ਆਪਣੀ ਫਿਲਮ 'ਚੰਦੂ ਚੈਂਪੀਅਨ' ਨੂੰ ਲੈ ਕੇ ਸੁਰਖੀਆਂ 'ਚ ਹਨ। 

ਹਾਲ ਹੀ 'ਚ ਕਾਰਤਿਕ ਆਰੀਅਨ ਨੇ ਆਪਣੀ ਫਿਲਮ 'ਚੰਦੂ ਚੈਂਪੀਅਨ' ਦੀ ਸ਼ੂਟਿੰਗ ਪੂਰੀ ਕਰ ਲਈ ਹੈ। ਇਸ ਫਿਲਮ ਨੂੰ ਮਸ਼ਹੂਰ ਡਾਇਰੈਕਟਰ ਕਬੀਰ ਖਾਨ (Kabir Khan)  ਬਣਾ ਰਹੇ ਹਨ। ਕਾਰਤਿਕ ਆਰੀਅਨ ਆਪਣੇ ਕੰਮ ਦੇ ਨਾਲ-ਨਾਲ ਆਪਣੇ ਪਰਿਵਾਰ ਨੂੰ ਵੀ ਕਾਫੀ ਪਿਆਰ ਕਰਦੇ ਹਨ। 

 

ਕਾਰਤਿਕ ਆਰੀਅਨ ਨੇ ਇੰਝ ਮਨਾਇਆ ਕਟੋਰੀ ਦਾ ਜਨਮਦਿਨ 

ਕਾਰਤਿਕ ਆਰੀਅਨ ਨੇ ਹਾਲ ਹੀ ਵਿੱਚ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਕਾਰਤਿਕ ਦੇ ਨਾਲ ਉਨ੍ਹਾਂ ਦਾ ਪਾਲਤੂ ਕੁੱਤੇ ਕਟੋਰੀ ਨਾਲ ਨਜ਼ਰ ਆ ਰਹੇ ਹਨ। 

ਦਰਅਸਲ ਕਾਰਤਿਕ ਆਰੀਅਨ ਨੇ ਇੰਸਟਾਗ੍ਰਾਮ 'ਤੇ ਆਪਣੇ ਪਾਲਤੂ ਕੁੱਤੇ ਕਟੋਰੀ ਆਰੀਅਨ (Katori Aaryan) ਨਾਲ ਖੇਡਦੇ ਹੋਏ ਇੱਕ ਪਿਆਰਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ 'ਚ ਦੋਹਾਂ ਨੂੰ ਇੱਕਠੇ ਮਸਤੀ ਕਰਦੇ ਹੋਏ ਅਤੇ ਆਪਣੇ ਘਰ ਤੋਂ ਸਨਸੈਟ ਦਾ ਆਨੰਦ ਲੈਂਦੇ ਹੋਏ ਦੇਖਿਆ ਜਾ ਸਕਦਾ ਹੈ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕਾਰਤਿਕ ਨੇ ਲਿਖਿਆ, ''ਜਨਮਦਿਨ ਮੁਬਾਰਕ ਮੇਰੀ ਖੁਸ਼ੀਆਂ ਦੇ ਭੰਡਾਰ। ਮੇਰੀ ਜ਼ਿੰਦਗੀ ਵਿੱਚ ਆਉਣ ਅਤੇ ਇਸ ਨੂੰ ਹੋਰ ਖੁਸ਼ਨੁਮਾ  ਤੇ ਅਨੰਦਮਈ ਬਣਾਉਣ ਲਈ ਤੁਹਾਡਾ ਧੰਨਵਾਦ। ਤੇਰੇ ਬਿਨਾਂ ਮੈਂ ਆਪਣੀ ਜ਼ਿੰਦਗੀ ਦੀ ਕਲਪਨਾ ਨਹੀਂ ਕਰ ਸਕਦਾ। @katoriaaryan।”

ਕਾਰਤਿਕ ਆਰੀਅਨ ਦੀ ਇਸ ਵੀਡੀਓ ਨੂੰ ਫੈਨਜ਼ ਕਾਫੀ ਪਿਆਰ ਦੇ ਰਹੇ ਹਨ। ਫੈਨਜ਼ ਨੇ ਇਸ ਵੀਡੀਓ ਉੱਤੇ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਫੈਨਜ਼ ਨੇ ਕਾਰਤਿਕ ਦੇ ਪਿਆਰੇ ਕੁੱਤੇ ਕਟੋਰੀ ਨੂੰ ਉਸ ਦੇ ਜਨਮਦਿਨ ਉੱਤੇ ਵਧਾਈਆਂ ਦਿੱਤੀਆਂ ਹਨ। ਕਈਆਂ ਫੈਨਜ਼ ਨੇ ਕਾਰਤਿਕ ਦੇ ਪੈਟ ਲਵਰ ਹੋਣ ਉੱਤੇ ਉਨ੍ਹਾਂ ਦੀ ਸ਼ਲਾਘਾ ਕੀਤੀ ਹੈ ਕਿ ਉਹ ਬੇਜ਼ੁਬਾਨ ਜਾਨਵਰਾਂ ਨੂੰ ਪਿਆਰ ਕਰਦੇ ਹਨ। 

 

ਹੋਰ ਪੜ੍ਹੋ: ਸਿੱਧੂ ਮੂਸੇਵਾਲਾ ਦੇ ਹਮਸ਼ਕਲ ਨੂੰ ਵੇਖ ਕੇ ਹੈਰਾਨ ਹੋਏ ਫੈਨਜ਼, ਵੀਡੀਓ ਹੋਈ ਵਾਇਰਲ 

ਕਾਰਤਿਕ ਆਰੀਅਨ ਦਾ ਵਰਕ ਫਰੰਟ

ਕਾਰਤਿਕ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਮੋਸਟ ਅਵੇਟਿਡ ਫਿਲਮ ''ਚੰਦੂ ਚੈਂਪੀਅਨ'' ''ਚ ਨਜ਼ਰ ਆਉਣਗੇ। ਹਾਲ ਹੀ 'ਚ ਅਦਾਕਾਰ ਨੇ ਆਪਣੇ ਸੋਸ਼ਲ ਮੀਡੀਆ 'ਤੇ ਇਸ ਦੀ ਇੱਕ ਝਲਕ ਵੀ ਫੈਨਜ਼ ਨਾਲ ਸਾਂਝੀ ਕੀਤੀ ਹੈ। ਕਾਰਤਿਕ ਦੀ ਇਹ ਫਿਲਮ14 ਜੂਨ 2024 ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਵੇਗੀ। ਇਹ ਫਿਲਮ ਮਸ਼ਹੂਰ ਫਿਲਮ ਨਿਰਮਾਤਾ ਕਬੀਰ ਖਾਨ (Kabir Khan) ਤਿਆਰ ਕਰ ਰਹੇ ਹਨ। ਦੱਸ ਦਈਏ ਕਿ ਕਬੀਰ ਖਾਨ ਨੇ ਪਹਿਲਾਂ ਵੀ ਕੰਗ ਹਿੱਟ ਫਿਲਮਾਂ ਬਣਾਈਆਂ ਹਨ, ਜਿਨ੍ਹਾਂ 'ਚ ਬਜਰੰਗੀ ਭਾਈਜਾਨ, 83, ਟਿਊਬਲਾਈਟ, ਇੱਕ ਥਾ ਟਾਈਗਰ ਤੇ ਕਾਬੂਲ ਐਕਸਪ੍ਰੈਸ ਆਦਿ ਫਿਲਮਾਂ ਸ਼ਾਮਲ ਹਨ। 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network