ਆਪਣੀ ਮਿਮਕਰੀ ਕਰਨ ਵਾਲੇ ਕਾਮੇਡੀਅਨ 'ਤੇ ਭੜਕੇ ਕਰਨ ਜੌਹਰ, ਪੋਸਟ ਕਰਕੇ ਆਖੀ ਗੱਲ

ਬਾਲੀਵੁੱਡ ਦੀ ਮਸ਼ਹੂਰ ਡਾਇਰੈਕਟਰ ਕਰਨ ਸਿੰਘ ਆਪਣੀ ਮਿਮਕਰੀ ਕਰਨ ਤੋਂ ਬੇਹੱਦ ਨਾਰਾਜ ਹਨ। ਕਾਮੇਡੀਅਨ ਕੇਤਨ ਸਿੰਘ ਨੇ ਇੱਕ ਟੀਵੀ ਸ਼ੋਅ ਦੌਰਾਨ ਕਰਨ ਜੌਹਰ ਦੀ ਮਿਮਕਰੀ ਕੀਤੀ ਸੀ ਤੇ ਹੁਣ ਉਨ੍ਹਾਂ ਨੇ ਕਰਨ ਜੌਹਰ ਤੋਂ ਮੁਆਫੀ ਮੰਗੀ ਹੈ।

Reported by: PTC Punjabi Desk | Edited by: Pushp Raj  |  May 07th 2024 06:30 PM |  Updated: May 07th 2024 06:30 PM

ਆਪਣੀ ਮਿਮਕਰੀ ਕਰਨ ਵਾਲੇ ਕਾਮੇਡੀਅਨ 'ਤੇ ਭੜਕੇ ਕਰਨ ਜੌਹਰ, ਪੋਸਟ ਕਰਕੇ ਆਖੀ ਗੱਲ

Karan johar gets angry on Ketan Singh after: ਬਾਲੀਵੁੱਡ ਦੀ ਮਸ਼ਹੂਰ ਡਾਇਰੈਕਟਰ ਕਰਨ ਸਿੰਘ ਆਪਣੀ ਮਿਮਕਰੀ ਕਰਨ ਤੋਂ ਬੇਹੱਦ ਨਾਰਾਜ ਹਨ। ਕਾਮੇਡੀਅਨ ਕੇਤਨ ਸਿੰਘ ਨੇ ਇੱਕ ਟੀਵੀ ਸ਼ੋਅ ਦੌਰਾਨ ਕਰਨ ਜੌਹਰ ਦੀ ਮਿਮਕਰੀ ਕੀਤੀ ਸੀ ਤੇ ਹੁਣ ਉਨ੍ਹਾਂ ਨੇ ਕਰਨ ਜੌਹਰ ਤੋਂ ਮੁਆਫੀ ਮੰਗੀ ਹੈ। 

ਕਾਮੇਡੀਅਨ ਕੇਤਨ ਸਿੰਘ ਵੱਲੋਂ ਇੱਕ ਟੀਵੀ ਸ਼ੋਅ ਆਪਣੀ ਨਕਲ ਕੀਤੇ ਜਾਣ ਉੱਤੇ ਕਰਨ ਜੌਹਰ ਕਾਫੀ  ਨਾਰਾਜ਼ ਸਨ, ਇਸ ਲਈ  ਕਰਨ ਜੌਹਰ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਇੱਕ ਨੋਟ ਪੋਸਟ ਕੀਤਾ ਸੀ। 

ਕਰਨ ਜੌਹਰ ਨੇ ਲਿਖਿਆ, ਮੈਂ ਆਪਣੀ ਮਾਂ ਨਾਲ ਬੈਠਾ ਟੀਵੀ ਦੇਖ ਰਿਹਾ ਸੀ, ਅਤੇ ਇੱਕ ਚੈਨਲ 'ਤੇ ਇੱਕ ਰਿਐਲਿਟੀ ਕਾਮੇਡੀ ਸ਼ੋਅ ਦਾ ਪ੍ਰੋਮੋ ਦੇਖਿਆ। ਇੱਕ ਕਾਮੇਡੀਅਨ ਬਹੁਤ ਮਾੜੇ ਢੰਗ ਨਾਲ ਮੇਰੀ ਨਕਲ ਕਰ ਰਿਹਾ ਸੀ। ਮੈਂ ਟਰੋਲ ਅਤੇ ਅਗਿਆਤ ਅਤੇ ਬੇਨਾਮ ਲੋਕਾਂ ਤੋਂ ਇਹੀ ਉਮੀਦ ਕਰਦਾ ਹਾਂ, ਪਰ ਜਦੋਂ ਤੁਹਾਡਾ ਆਪਣਾ ਉਦਯੋਗ ਕਿਸੇ ਅਜਿਹੇ ਵਿਅਕਤੀ ਦਾ ਅਪਮਾਨ ਕਰ ਸਕਦਾ ਹੈ ਜੋ 25 ਸਾਲਾਂ ਤੋਂ ਕਾਰੋਬਾਰ ਵਿੱਚ ਹੈ, ਇਹ ਉਸ ਸਮੇਂ ਬਾਰੇ ਬਹੁਤ ਕੁਝ ਦੱਸਦਾ ਹੈ ਜਿਸ ਵਿੱਚ ਅਸੀਂ ਰਹਿੰਦੇ ਹਾਂ। ਇਹ ਮੈਨੂੰ ਗੁੱਸੇ ਵੀ ਨਹੀਂ ਕਰਦਾ, ਇਹ ਮੈਨੂੰ ਉਦਾਸ ਕਰਦਾ ਹੈ।

ਦੱਸ ਦਈਏ ਹਲਾਂਕਿ ਕਰਨ ਜੌਹਰ ਨੇ ਆਪਣੀ ਪੋਸਟ ਵਿੱਚ ਕੇਤਨ ਦਾ ਨਾਮ ਨਹੀਂ ਲਿਆ ਸੀ ਪਰ ਕਰਨ ਜੌਹਰ ਦੇ ਫੈਨਜ਼ ਨੇ ਕਾਮੇਡੀਅਨ ਦਾ ਪਤਾ ਲਗਾ ਕੇ ਉਸ ਨੂੰ ਟ੍ਰੋਲ ਕੀਤਾ ਜਿਸ ਮਗਰੋਂ ਕੇਤਨ ਸਿੰਘ ਨੇ ਕਰਨ ਜੌਹਰ ਤੋਂ ਮੁਆਫੀ ਮੰਗ ਲਈ ਹੈ। 

ਹੋਰ ਪੜ੍ਹੋ : ਧਾਰਮਿਕ ਪੰਜਾਬੀ ਫਿਲਮ 'ਨਾਨਕ ਨਾਮ ਜਹਾਜ਼ ਹੈ' ਦਾ ਟ੍ਰੇਲਰ ਹੋਇਆ ਰਿਲੀਜ਼, ਜਾਣੋ ਕਦੋਂ  ਹੋਵੇਗੀ ਰਿਲੀਜ਼

ਕੇਤਨ ਸਿੰਘ ਨੇ ਕਰਨ ਜੌਹਰ ਤੋਂ ਮੰਗੀ ਮੁਆਫੀ 

ਕਰਨ ਜੌਹਰ ਨੇ ਇਹ ਵੀ ਲਿਖਿਆ ਕਿ ਨਿਰਦੇਸ਼ਕ ਨੇ ਆਪਣੀ ਮਾਂ ਨਾਲ ਟੀਵੀ ਦੇਖਦੇ ਹੋਏ ਇਹ ਅਨੁਭਵ ਸਾਂਝਾ ਕੀਤਾ ਹੈ। ਕਰਨ ਦੀ ਪੋਸਟ ਦੇ ਜਵਾਬ 'ਚ ਕਾਮੇਡੀਅਨ ਨੇ ਕਿਹਾ ਕਿ ਮੈਂ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰਨਾ ਚਾਹੁੰਦਾ ਸੀ ਪਰ ਜੇਕਰ ਮੈਂ ਇਸ ਤੋਂ ਇਲਾਵਾ ਕੁਝ ਕੀਤਾ ਹੈ ਤਾਂ ਮੈਂ ਉਨ੍ਹਾਂ ਤੋਂ ਮੁਆਫੀ ਮੰਗਣਾ ਚਾਹੁੰਦਾ ਹਾਂ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network