ਕਰਣ ਦਿਓਲ ਆਪਣੇ ਚਾਚੇ ਅਭੈ ਦਿਓਲ ਦੇ ਨਾਲ ਵਿਦੇਸ਼ ‘ਚ ਆਏ ਨਜ਼ਰ, ਅਭੈ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਅਭੈ ਦਿਓਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਤੀਜੇ ਕਰਣ ਦਿਓਲ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਭੈ ਦਿਓਲ ਆਪਣੀ ਨੂੰਹ ਅਤੇ ਭਤੀਜੇ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਭੈ ਦਿਓਲ ਨੇ ਲਿਖਿਆ ‘ਫੈਮਿਲੀ ਟਾਈਮ ਇਨ ਲਾਸ ਐਂਜਲਸ !

Reported by: PTC Punjabi Desk | Edited by: Shaminder  |  August 16th 2023 10:31 AM |  Updated: August 16th 2023 10:35 AM

ਕਰਣ ਦਿਓਲ ਆਪਣੇ ਚਾਚੇ ਅਭੈ ਦਿਓਲ ਦੇ ਨਾਲ ਵਿਦੇਸ਼ ‘ਚ ਆਏ ਨਜ਼ਰ, ਅਭੈ ਦਿਓਲ ਨੇ ਸਾਂਝੀਆਂ ਕੀਤੀਆਂ ਤਸਵੀਰਾਂ

ਕਰਣ ਦਿਓਲ (Abhay Deol) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਆਪਣੇ ਭਤੀਜੇ ਕਰਣ ਦਿਓਲ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ । ਇਸ ਤਸਵੀਰ ‘ਚ ਤੁਸੀਂ ਵੇਖ ਸਕਦੇ ਹੋ ਕਿ ਅਭੈ ਦਿਓਲ ਆਪਣੀ ਨੂੰਹ ਅਤੇ ਭਤੀਜੇ ਦੇ ਨਾਲ ਦਿਖਾਈ ਦੇ ਰਹੇ ਹਨ । ਇਸ ਤਸਵੀਰ ਨੂੰ ਸਾਂਝਾ ਕਰਦੇ ਹੋਏ ਅਭੈ ਦਿਓਲ ਨੇ ਲਿਖਿਆ ‘ਫੈਮਿਲੀ ਟਾਈਮ ਇਨ ਲਾਸ ਐਂਜਲਸ ! ਆਜ਼ਾਦੀ ਦਿਹਾੜੇ ਦਾ ਸਭ ਤੋਂ ਵਧੀਆ ਸਰਪ੍ਰਾਈਜ਼। ਇਸ ਦੇ ਨਾਲ ਉਨ੍ਹਾਂ ਨੇ ਆਪਣੇ ਫੈਨਸ ਨੂੰ ਆਜ਼ਾਦੀ ਦਿਹਾੜੇ ਦੀ ਵਧਾਈ ਵੀ ਦਿੱਤੀ ਹੈ । 

ਹੋਰ ਪੜ੍ਹੋ :  ਸੋਨਮ ਬਾਜਵਾ ਦਾ ਅੱਜ ਹੈ ਜਨਮ ਦਿਨ, ਜਨਮ ਦਿਨ ‘ਤੇ ਜਾਣੋ ਅਦਾਕਾਰਾ ਨਾਲ ਜੁੜੀਆਂ ਖ਼ਾਸ ਗੱਲਾਂ

ਦ੍ਰਿਸ਼ਾ ਅਚਾਰੀਆ ਅਤੇ ਕਰਣ ਦਿਓਲ ਦਾ ਹਾਲ ਹੀ ‘ਚ ਹੋਇਆ ਵਿਆਹ 

ਦ੍ਰਿਸ਼ਾ ਅਚਾਰੀਆ ਅਤੇ ਕਰਣ ਦਿਓਲ ਦਾ ਹਾਲ ਹੀ ‘ਚ ਵਿਆਹ ਹੋਇਆ ਹੈ । ਇਸ ਵਿਆਹ ‘ਚ ਬਾਲੀਵੁੱਡ ਇੰਡਸਟਰੀ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।

ਸੋਸ਼ਲ ਮੀਡੀਆ ‘ਤੇ ਇਸ ਵਿਆਹ ਦੀਆਂ ਤਸਵੀਰਾਂ ਵੀ ਖੂਬ ਵਾਇਰਲ ਹੋਈਆਂ ਸਨ ।ਕਰਣ ਦਿਓਲ ਅਤੇ ਦ੍ਰਿਸ਼ਾ ਅਚਾਰੀਆ ਪਿਛਲੇ ਲੰਮੇ ਸਮੇਂ ਤੋਂ ਇੱਕ ਦੂਜੇ ਨੂੰ ਡੇਟ ਕਰ ਰਹੇ ਸਨ । ਜਿਸ ਤੋਂ ਬਾਅਦ ਦੋਵੇਂ ਵਿਆਹ ਦੇ ਬੰਧਨ ‘ਚ ਬੱਝ ਗਏ ਹਨ । ਇਨ੍ਹੀਂ ਦਿਨੀਂ ਪੂਰਾ ਦਿਓਲ ਪਰਿਵਾਰ ਸੰਨੀ ਦਿਓਲ ਦੀ ਫ਼ਿਲਮ ‘ਗਦਰ-੨’ ਨੂੰ ਲੈ ਕੇ ਪੱਬਾਂ ਭਾਰ ਹੈ ਅਤੇ ਫ਼ਿਲਮ ਦੀ ਕਾਮਯਾਬੀ ਦਾ ਜਸ਼ਨ ਮਨਾ ਰਿਹਾ ਹੈ । 

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network