ਕਰਣ ਦਿਓਲ ਅਤੇ ਦ੍ਰਿਸ਼ਾ ਹਨੀਮੂਨ ਤੋਂ ਬਾਅਦ ਮੁੰਬਈ ਪਰਤੇ, ਵੀਡੀਓ ਹੋ ਰਿਹਾ ਵਾਇਰਲ
ਕਰਣ ਦਿਓਲ (Karan Deol) ਅਤੇ ਦ੍ਰਿਸ਼ਾ ਅਚਾਰੀਆ ਹਨੀਮੂਨ ਤੋਂ ਬਾਅਦ ਭਾਰਤ ਪਰਤ ਆਏ ਹਨ । ਜਿਸ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਦ੍ਰਿਸ਼ਾ ਅਤੇ ਕਰਣ ਦੇ ਦੇਸ਼ ਪਰਤਦਿਆਂ ਹੀ ਫੋਟੋਗ੍ਰਾਫਰਸ ‘ਚ ਉਨ੍ਹਾਂ ਦੀਆਂ ਤਸਵੀਰਾਂ ਲੈਣ ਦੀ ਹੋੜ ਲੱਗ ਗਈ । ਦੋਵਾਂ ਨੇ ਮੁਸਕਰਾਉਂਦੇ ਹੋਏ ਪਪਰਾਜ਼ੀ ਦਾ ਸ਼ੁਕਰੀਆ ਅਦਾ ਕੀਤਾ । ਕਰਣ ਦਿਓਲ ਅਤੇ ਦ੍ਰਿਸ਼ਾ ਪਹਿਲਾਂ ਹਿਮਾਚਲ ਪ੍ਰਦੇਸ਼ ਅਤੇ ਫਿਰ ਅਫਰੀਕਾ ਸਫ਼ਾਰੀ ‘ਚ ਘੁੰਮਦੇ ਹੋਏ ਨਜ਼ਰ ਆਏ ਸਨ ।
ਕੁਝ ਦਿਨ ਪਹਿਲਾਂ ਹੋਇਆ ਸੀ ਵਿਆਹ
ਅਦਾਕਾਰ ਕਰਣ ਦਿਓਲ ਨੇ ਆਪਣੀ ਗਰਲ ਫ੍ਰੈਂਡ ਦ੍ਰਿਸ਼ਾ ਦੇ ਨਾਲ ਕੁਝ ਦਿਨ ਪਹਿਲਾਂ ਹੀ ਵਿਆਹ ਕਰਵਾਇਆ ਹੈ । ਇਸ ਵਿਆਹ ਦੀਆਂ ਤਸਵੀਰਾਂ ਵੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋਈਆਂ ਸਨ । ਪਿਤਾ ਸੰਨੀ ਦਿਓਲ ਅਤੇ ਕਰਣ ਦਿਓਲ ਨੇ ਇਸ ਵਿਆਹ ‘ਚ ਖੂਬ ਭੰਗੜਾ ਪਾਇਆ ਸੀ ਅਤੇ ਚਾਚਾ ਬੌਬੀ ਦਿਓਲ ਵੀ ਪਤਨੀ ਤਾਨੀਆ ਦੇ ਨਾਲ ਡਾਂਸ ਕਰਦਾ ਹੋਇਆ ਦਿਖਾਈ ਦਿੱਤਾ ਸੀ ।
ਰਿਸੈਪਸ਼ਨ ਪਾਰਟੀ ‘ਚ ਬਾਲੀਵੁੱਡ ਦੇ ਕਈ ਸਿਤਾਰੇ ਪਹੁੰਚੇ ਸਨ । ਜਿਸ ‘ਚ ਪ੍ਰੇਮ ਚੋਪੜਾ ਸ਼ਤਰੂਘਨ ਸਿਨ੍ਹਾ, ਅਨੁਪਮ ਖੇਰ, ਸਲਮਾਨ ਖ਼ਾਨ ਸਣੇ ਬਾਲੀਵੁੱਡ ਦੇ ਕਈ ਸਿਤਾਰਿਆਂ ਨੇ ਸ਼ਿਰਕਤ ਕੀਤੀ ਸੀ ।
ਕਰਣ ਦਿਓਲ ਵੀ ਪਿਤਾ ਵਾਂਗ ਵਧੀਆ ਅਦਾਕਾਰ
ਅਦਾਕਾਰ ਕਰਣ ਦਿਓਲ ਵੀ ਆਪਣੇ ਪਿਤਾ ਵਾਂਗ ਵਧੀਆ ਅਦਾਕਾਰ ਹਨ । ਉਹਨਾਂ ਦੀ ਫ਼ਿਲਮ ‘ਪਲ ਪਲ ਦਿਲ ਕੇ ਪਾਸ’ ਕੁਝ ਸਮਾਂ ਪਹਿਲਾਂ ਆਈ ਸੀ । ਹਾਲਾਂਕਿ ਇਹ ਫ਼ਿਲਮ ਬਾਕਸ ਆਫ਼ਿਸ ‘ਤੇ ਕੁਝ ਖ਼ਾਸ ਕਮਾਲ ਨਹੀਂ ਸੀ ਕਰ ਪਾਈ । ਪਰ ਇਸ ਫ਼ਿਲਮ ਦੇ ਨਾਲ ਇੰਡਸਟਰੀ ‘ਚ ਕਰਣ ਦਿਓਲ ਨੇ ਆਪਣੀ ਮੌਜੂਦਗੀ ਦਰਜ ਕਰਵਾ ਦਿੱਤੀ ਹੈ ।
- PTC PUNJABI