Film 'Emergency': ਕੰਗਨਾ ਰਣੌਤ ਸਟਾਰਰ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

ਫ਼ਿਲਮ 'ਐਮਰਜੈਂਸੀ', ਜੋ ਪਹਿਲਾਂ ਨਵੰਬਰ, 2023 'ਚ ਰਿਲੀਜ਼ ਹੋਣ ਵਾਲੀ ਸੀ, ਹੁਣ ਇਹ ਫਿਲਮ ਅਗਲੇ ਸਾਲ ਯਾਨੀ 2024 ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜੀ ਹਾਂ, ਕੰਗਨਾ ਰਣੌਤ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰਕੇ 'ਐਮਰਜੈਂਸੀ' ਰਿਲੀਜ਼ ਨੂੰ ਟਾਲਣ ਦਾ ਕਾਰਨ ਦੱਸਿਆ ਹੈ।

Reported by: PTC Punjabi Desk | Edited by: Pushp Raj  |  October 17th 2023 04:57 PM |  Updated: October 17th 2023 04:58 PM

Film 'Emergency': ਕੰਗਨਾ ਰਣੌਤ ਸਟਾਰਰ ਫਿਲਮ 'ਐਮਰਜੈਂਸੀ' ਦੀ ਰਿਲੀਜ਼ ਡੇਟ ਹੋਈ ਮੁਲਤਵੀ, ਜਾਣੋ ਕੀ ਹੈ ਵਜ੍ਹਾ

Film 'Emergency' release date postponed: ਬਾਲੀਵੁੱਡ ਦੀ ਡਰਾਮਾ ਕੁਈਨ ਯਾਨੀ ਕਿ ਕੰਗਨਾ ਰਣੌਤ ਇਨ੍ਹੀਂ ਦਿਨੀਂ ਆਪਣੀ ਫ਼ਿਲਮ 'ਐਮਰਜੈਂਸੀ' ਨੂੰ ਲੈ ਕੇ ਸੁਰਖੀਆਂ 'ਚ ਹੈ। ਹਾਲ ਹੀ 'ਚ ਇਸ ਫਿਲਮ ਨੂੰ ਲੈ ਕੇ ਇੱਕ ਵੱਡੀ ਅਪਡੇਟ ਸਾਹਮਣੇ ਆਈ ਹੈ। ਫ਼ਿਲਮ 'ਐਮਰਜੈਂਸੀ', ਜੋ ਪਹਿਲਾਂ ਨਵੰਬਰ, 2023 'ਚ ਰਿਲੀਜ਼ ਹੋਣ ਵਾਲੀ ਸੀ, ਹੁਣ ਇਹ ਫਿਲਮ ਅਗਲੇ ਸਾਲ ਯਾਨੀ 2024 ਲਈ ਮੁਲਤਵੀ ਕਰ ਦਿੱਤਾ ਗਿਆ ਹੈ। ਜੀ ਹਾਂ, ਕੰਗਨਾ ਰਣੌਤ ਨੇ ਖ਼ੁਦ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਪੋਸਟ ਕਰਕੇ 'ਐਮਰਜੈਂਸੀ' ਰਿਲੀਜ਼ ਨੂੰ ਟਾਲਣ ਦਾ ਕਾਰਨ ਦੱਸਿਆ ਹੈ।

 'ਐਮਰਜੈਂਸੀ' ਦੀ ਰਿਲੀਜ਼ ਨੂੰ ਕਿਉਂ ਕੀਤਾ ਗਿਆ ਮੁਲਤਵੀ ? 

ਕੰਗਨਾ ਰਣੌਤ ਮੂਵੀਜ਼ ਦੇ ਅਧਿਕਾਰਿਤ ਟਵਿੱਟਰ ਅਕਾਊਂਟ 'ਤੇ ਟਵੀਟ ਕੀਤਾ ਗਿਆ ਹੈ ਕਿ 'ਐਮਰਜੈਂਸੀ' ਦੀ ਰਿਲੀਜ਼ ਨੂੰ ਮੁਲਤਵੀ ਕਰ ਦਿੱਤਾ ਗਿਆ ਹੈ। ਕੰਗਨਾ ਨੇ ਆਪਣੇ  'ਚ ਲਿਖਿਆ, ''ਪਿਆਰੇ ਦੋਸਤੋ, ਮੇਰੇ ਕੋਲ ਇੱਕ ਮਹੱਤਵਪੂਰਨ ਐਲਾਨ ਹੈ, ਫ਼ਿਲਮ 'ਐਮਰਜੈਂਸੀ' ਇੱਕ ਕਲਾਕਾਰ ਦੇ ਰੂਪ 'ਚ ਮੇਰੇ ਸਿੱਖਣ ਤੇ ਕਮਾਈ ਕਰਨ ਦੀ ਪੂਰੀ ਜ਼ਿੰਦਗੀ ਦਾ ਸਿੱਟਾ ਹੈ। 'ਐਮਰਜੈਂਸੀ' ਮੇਰੇ ਲਈ ਸਿਰਫ਼ ਇੱਕ ਫ਼ਿਲਮ ਨਹੀਂ ਹੈ, ਬਲਕਿ ਇਹ  ਇੱਕ ਇਨਸਾਨ ਦੇ ਰੂਪ 'ਚ ਮੇਰੇ ਗੁਣ ਤੇ ਚਰਿੱਤਰ ਦੀ ਪ੍ਰੀਖਿਆ ਹੈ। ਸਾਡੇ ਟੀਜ਼ਰ 'ਤੇ ਹੋਰ ਯੂਨਿਟਾਂ ਨੂੰ ਮਿਲੇ ਸ਼ਾਨਦਾਰ ਹੁੰਗਾਰੇ ਨੇ ਸਾਨੂੰ ਬਹੁਤ ਉਤਸ਼ਾਹਿਤ ਕੀਤਾ ਹੈ।''

ਕੰਗਨਾ ਨੇ ਲਿਖਿਆ, ''ਮੇਰਾ ਦਿਲ ਧੰਨਵਾਦ ਨਾਲ ਭਰਿਆ ਹੋਇਆ ਹੈ ਤੇ ਮੈਂ ਜਿਥੇ ਵੀ ਜਾਂਦੀ ਹਾਂ, ਲੋਕ ਮੈਨੂੰ 'ਐਮਰਜੈਂਸੀ' ਦੀ ਰਿਲੀਜ਼ ਡੇਟ ਬਾਰੇ ਪੁੱਛਦੇ ਹਨ। ਅਸੀਂ 24 ਨਵੰਬਰ, 2023 ਨੂੰ 'ਐਮਰਜੈਂਸੀ' ਦੀ ਰਿਲੀਜ਼ ਡੇਟ ਦਾ ਐਲਾਨ ਕੀਤਾ ਸੀ ਪਰ ਮੇਰੀਆਂ ਬੈਕ ਟੂ ਬੈਕ ਫ਼ਿਲਮਾਂ ਦੇ ਰਿਲੀਜ਼ ਕੈਲੰਡਰ ਤੇ 2024 ਦੀ ਓਵਰ ਪੈਕ ਤਿਮਾਹੀ ਦੇ ਕਾਰਨ, ਅਸੀਂ 'ਐਮਰਜੈਂਸੀ' ਨੂੰ ਅਗਲੇ ਸਾਲ (2024) 'ਚ ਤਬਦੀਲ ਕਰਨ ਦਾ ਫ਼ੈਸਲਾ ਕੀਤਾ ਹੈ।''

ਹੋਰ ਪੜ੍ਹੋ: National Film Awards 2023: ਅੱਲੂ ਅਰਜੁਨ ਨੂੰ ਮਿਲਿਆ ਬੈਸਟ ਐਕਟਰ ਦਾ ਅਵਾਰਡ, ਅਦਾਕਾਰ ਨੇ ਕੀਤਾ ਪੁਸ਼ਪਾ ਦਾ ਸ਼ਾਨਦਾਰ ਸਟੈਪ 

ਫ਼ਿਲਮ ਕਦੋਂ ਰਿਲੀਜ਼ ਹੋਵੇਗੀ? ਕੰਗਨਾ ਰਣੌਤ ਨੇ ਆਪਣੀ ਪੋਸਟ 'ਚ ਲਿਖਿਆ ਹੈ ਕਿ ਉਹ ਜਲਦ ਹੀ ਨਵੀਂ ਰਿਲੀਜ਼ ਡੇਟ ਦਾ ਐਲਾਨ ਕਰੇਗੀ। ਕਹਾਣੀ ਦੀ ਗੱਲ ਕਰੀਏ ਤਾਂ ਕੰਗਨਾ ਦੀ ਨਵੀਂ ਫ਼ਿਲਮ 1975 'ਚ ਦੇਸ਼ 'ਚ ਲਗਾਈ ਗਈ ਐਮਰਜੈਂਸੀ 'ਤੇ ਆਧਾਰਿਤ ਹੈ। ਫ਼ਿਲਮ 'ਚ ਕੰਗਨਾ ਤੋਂ ਇਲਾਵਾ ਅਨੁਪਮ ਖੇਰ ਤੇ ਸ਼੍ਰੇਅਸ ਤਲਪੜੇ ਵਰਗੇ ਕਈ ਦਿੱਗਜ਼ ਕਲਾਕਾਰ ਨਜ਼ਰ ਆਉਣ ਵਾਲੇ ਹਨ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network