ਕੰਗਨਾ ਰਣੌਤ ਨੇ ਸ਼ੇਖ ਹਸੀਨਾ ਦੇ ਦੇਸ਼ ਛੱਡਣ ‘ਤੇ ਦਿੱਤਾ ਰਿਐਕਸ਼ਨ, ਕਿਹਾ ‘ਮੁਸਲਿਮ ਦੇਸ਼ਾਂ ‘ਚ ਨਹੀਂ ਕੋਈ ਵੀ ਸੁਰੱਖਿਅਤ’
ਕੰਗਨਾ ਰਣੌਤ ਹਰ ਮੁੱਦੇ ‘ਤੇ ਆਪਣੀ ਰਾਇ ਰੱਖਦੀ ਹੋਈ ਨਜ਼ਰ ਆਉਂਦੀ ਹੈ। ਹੁਣ ਅਦਾਕਾਰਾ ਨੇ ਸ਼ੇਖ ਹਸੀਨਾ ਦੇ ਵੱਲੋਂ ਬੰਗਲਾਦੇਸ਼ ਛੱਡਣ ‘ਤੇ ਆਪਣਾ ਪ੍ਰਤੀਕਰਮ ਦਿੱਤਾ ਹੈ। ਸ਼ੇਖ ਹਸੀਨਾ ਨੇ ਬੀਤੇ ਦਿਨ ਪ੍ਰਧਾਨ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਅਤੇ ਉਨ੍ਹਾਂ ਨੂੰ ਭਾਰਤ ‘ਚ ਆਸਰਾ ਲੈਣਾ ਪਿਆ ਹੈ। ਸੋਮਵਾਰ ਦੀ ਰਾਤ ਨੂੰ ਉਹ ਹੈਲੀਕਾਪਟਰ ਦੇ ਜ਼ਰੀਏ ਗਾਜ਼ੀਆਬਾਦ ਸਥਿਤ ਏਅਰਫੋਰਸ ਦੇ ਹਿੰਡਨ ਏਅਰਬੇਸ ਪਹੁੰਚੀ । ਜਿਸ ਤੋਂ ਬਾਅਦ ਸਾਂਸਦ ਅਤੇ ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦਾ ਰਿਐਕਸ਼ਨ ਵੀ ਸਾਹਮਣੇ ਆਇਆ ਹੈ।
ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਜਿਸ ‘ਚ ਉਸ ਨੇ ਕਿਹਾ ਹੈ ਕਿ ‘ਮੁਸਲਿਮ ਦੇਸ਼ਾਂ ‘ਚ ਕੋਈ ਵੀ ਸੁਰੱਖਿਅਤ ਨਹੀਂ ਹੈ। ਇਸ ਦੇ ਨਾਲ ਹੀ ਅਦਾਕਾਰਾ ਨੇ ਭਾਰਤ ਤੇ ਇੱਥੋਂ ਦੀ ਸੁਰੱਖਿਆ ਵਿਵਸਥਾ ਦੀ ਵੀ ਤਾਰੀਫ ਕੀਤੀ ਹੈ। ਅਦਾਕਾਰਾ ਨੇ ਆਪਣੀ ਪੋਸਟ ‘ਚ ਲਿਖਿਆ ‘ਭਾਰਤ ਸਾਡੇ ਆਲੇ ਦੁਆਲੇ ਦੇ ਇਸਲਾਮੀ ਗਣਰਾਜਾਂ ਦੀ ਮੂਲ ਮਾਤਰ ਭੂਮੀ ਹੈ । ਅਸੀਂ ਇਸ ਗੱਲ ਤੋਂ ਸਨਮਾਨਿਤ ਅਤੇ ਖੁਸ਼ੀ ਮਹਿਸੂਸ ਕਰ ਰਹੇ ਹਾਂ ਕਿ ਬੰਗਲਾਦੇਸ਼ ਦੀ ਮਾਣਯੋਗ ਪ੍ਰਧਾਨ ਮੰਤਰੀ ਭਾਰਤ ‘ਚ ਸੁਰੱਖਿਅਤ ਮਹਿਸੂਸ ਕਰ ਰਹੀ ਹੈ ਅਤੇ ਜੋ ਭਾਰਤ ‘ਚ ਰਹਿੰਦੇ ਹਨ ਅਤੇ ਪੁੱਛਦੇ ਹਨ ਕਿ ਹਿੰਦੂ ਰਾਸ਼ਟਰ ਕਿਉਂ ? ਰਾਮ ਰਾਜ ਕਿਉਂ ? ਖੈਰ ਇਹ ਸਪੱਸ਼ਟ ਹੈ ਕਿਉਂ!’।
ਕੰਗਨਾ ਰਣੌਤ ਦਾ ਵਰਕ ਫ੍ਰੰਟ
ਹਾਲ ਹੀ ‘ਚ ਕੰਗਨਾ ਰਣੌਤ ਨੇ ਮੰਡੀ ਲੋਕ ਸਭਾ ਸੀਟ ਤੋਂ ਚੋਣ ਜਿੱਤੀ ਹੈ।ਇਸ ਤੋਂ ਪਹਿਲਾਂ ਅਦਾਕਾਰਾ ਫ਼ਿਲਮਾਂ ‘ਚ ਸਰਗਰਮ ਸੀ। ਉਸ ਨੇ ਬਾਲੀਵੁੱਡ ਇੰਡਸਟਰੀ ਨੂੰ ਕਈ ਹਿੱਟ ਫ਼ਿਲਮਾਂ ਦਿੱਤੀਆਂ ਹਨ । ਜਿਸ ‘ਚ ਕੁਈਨ, ਫੈਸ਼ਨ ਸਣੇ ਕਈ ਫ਼ਿਲਮਾਂ ਸ਼ਾਮਿਲ ਹਨ । ਉਸ ਨੇ ਪੰਜਾਬੀ ਅਦਾਕਾਰ ਜੱਸੀ ਗਿੱਲ ਦੇ ਨਾਲ ਵੀ ਫ਼ਿਲਮ ‘ਪੰਗਾ’ ‘ਚ ਕੰਮ ਕੀਤਾ ਹੈ।
ਹੋਰ ਪੜ੍ਹੋ
- PTC PUNJABI