ਇੱਕ ਵਾਰ ਮੁੜ ਤੋਂ ਕੰਗਨਾ ਰਣੌਤ ਨੇ ਗਾਇਕ ਦਿਲਜੀਤ ਦੋਸਾਂਝ ‘ਤੇ ਸਾਧਿਆ ਨਿਸ਼ਾਨਾ, ਖਾਲਿਸਤਾਨੀ ਸਮਰਥਕਾਂ ਨੂੰ ਦਿੱਤੀ ਚਿਤਾਵਨੀ
ਕੰਗਨਾ ਰਣੌਤ(Kangana Ranaut) ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੀ ਹੈ । ਅੱਜ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਮੁੜ ਤੋਂ ਦਿਲਜੀਤ ਦੋਸਾਂਝ ਨੂੰ ਘੇਰਨ ਦੀ ਕੋਸ਼ਿਸ਼ ਕੀਤੀ ਹੈ । ਕੰਗਨਾ ਰਣੌਤ ਨੇ ਖਾਲਿਸਤਾਨੀਆਂ ਦਾ ਸਮਰਥਨ ਕਰਨ ਵਾਲਿਆਂ ਦੀ ਗ੍ਰਿਫਤਾਰੀ ਲਈ ਚਿਤਾਵਨੀ ਦਿੱਤੀ ਹੈ ।
ਹੋਰ ਪੜ੍ਹੋ : ਹਾਦਸੇ ਦੀ ਸ਼ਿਕਾਰ ਹੋਈ ਕੁੜੀ ਨੇ ਐਂਬੂਲੈਂਸ ‘ਚ ਦਿੱਤਾ ਬੋਰਡ ਦਾ ਪੇਪਰ, ਪੇਪਰਾਂ ਤੋਂ ਪਹਿਲਾਂ ਹੋਈ ਹਾਦਸੇ ਦੀ ਸ਼ਿਕਾਰ
ਇਸ ਪੋਸਟ ਨੂੰ ਉਸ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਸਵਿਗੀ ਦੀ ਇੱਕ ਪੋਸਟ ਸਾਂਝੀ ਕੀਤੀ ਹੈ ਅਤੇ ਉਸ ‘ਚ ਜਸਟ ਸੇਇੰਗ ਹੈਸ਼ਟੈਗ ਨੂੰ ਜੋੜਦੇ ਹੋਏ ਦਿਲਜੀਤ ਨੂੰ ਟੈਗ ਕੀਤਾ ਹੈ ।
ਉਸ ਨੇ ਸੋਸ਼ਲ ਮੀਡੀਆ ‘ਤੇ ਇੱਕ ਵਾਇਰਲ ਮੀਮ ਦਾ ਜ਼ਿਕਰ ਕਰਦੇ ਹੋਏ ਲਿਖਿਆ ‘ਪੁਲਿਸ ਆ ਗਈ, ਪੁਲਿਸ ਆ ਗਈ’। ਕੰਗਨਾ ਨੇ ਖਾਲਿਸਤਾਨ ਸ਼ਬਦ ਵੀ ਜੋੜਿਆ ਅਤੇ ਇਸ ‘ਤੇ ਇੱਕ ਕਰੌਸ ਜਿਫ ਵੀ ਲਗਾ ਦਿੱਤਾ ।
ਪਹਿਲਾਂ ਵੀ ਕੰਗਨਾ ਨੇ ਦਿਲਜੀਤ ਦੀ ਅਦਾਕਾਰੀ ‘ਤੇ ਚੁੱਕੇ ਸਨ ਸਵਾਲ
ਇਸ ਤੋਂ ਪਹਿਲਾਂ ਦੀ ਗੱਲ ਕਰੀਏ ਤਾਂ ਕੰਗਨਾ ਰਣੌਤ ਨੇ ਦਿਲਜੀਤ ਦੋਸਾਂਝ ਦੀ ਅਦਾਕਾਰੀ ‘ਤੇ ਵੀ ਸਵਾਲ ਚੁੱਕੇ ਸਨ ।ਉਸ ਨੇ ਦਿਲਜੀਤ ਦੋਸਾਂਝ ਅਤੇ ਰਿਤਿਕ ਰੌਸ਼ਨ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਸੀ ਕਿ ‘ਦੋਵਾਂ ਦੀ ਉਨ੍ਹਾਂ ਨੇ ਕਦੇ ਵੀ ਅਦਾਕਾਰੀ ਨਹੀਂ ਵੇਖੀ ਇੱਕ ਦੀ ਗਾਇਕੀ ਵਧੀਆ ਹੈ ਅਤੇ ਦੂਜੇ ਦੀ ਫਾਈਟ ਵਧੀਆ ਹੈ ਉਹ ਜਦੋਂ ਵੀ ਦੋਨਾਂ ਦੀ ਅਦਾਕਾਰੀ ਨੂੰ ਵੇਖੇਗੀ ਤਾਂ ਆਪਣਾ ਪ੍ਰਤੀਕਰਮ ਜ਼ਰੂਰ ਦੇਵੇਗੀ ।
ਕੰਗਨਾ ਹਰ ਮੁੱਦੇ ‘ਤੇ ਦਿੰਦੀ ਹੈ ਰਾਇ
ਕੰਗਨਾ ਰਣੌਤ ਅਕਸਰ ਹਰ ਮੁੱਦੇ ‘ਤੇ ਆਪਣੀ ਰਾਇ ਦਿੰਦੀ ਹੋਈ ਨਜ਼ਰ ਆਉਂਦੀ ਹੈ । ਉਸ ਦਾ ਕੁਝ ਸਮਾਂ ਪਹਿਲਾਂ ਵੀ ਕਿਸਾਨਾਂ ਨੂੰ ਲੈ ਕੇ ਬਿਆਨ ਆਇਆ ਸੀ । ਜਿਸ ਤੋਂ ਬਾਅਦ ਇੱਕ ਕਿਸਾਨ ਬੀਬੀ ਦੇ ਖਿਲਾਫ ਗਲਤ ਸ਼ਬਦਾਵਲੀ ਵਰਤਣ ‘ਤੇ ਉਸ ਦੇ ਖਿਲਾਫ ਮਾਮਲਾ ਵੀ ਦਰਜ ਕੀਤਾ ਗਿਆ ਸੀ ।
- PTC PUNJABI