ਕੰਗਨਾ ਰਣੌਤ ਦੀ ਫਿਲਮ 'ਐਮਰਜੈਂਸੀ' 'ਤੇ CBFC ਬੋਰਡ ਨੇ ਲਗਾਈ ਰੋਕ, ਅਦਾਕਾਰਾ ਨੇ ਵੀਡੀਓ ਸਾਂਝੀ ਕਰ ਦਿੱਤੀ ਪ੍ਰਤੀਕਿਰਿਆ
Kangana Ranaut film Emergency : ਕੰਗਨਾ ਰਣੌਤ ਦੀ ਫਿਲਮ ਐਮਰਜੈਂਸੀ ਰਿਲੀਜ਼ ਤੋਂ ਪਹਿਲਾਂ ਹੀ ਵਿਵਾਦਾਂ ਵਿੱਚ ਫਸੀ ਹੋਈ ਹੈ। ਫਿਲਮ ਨੂੰ ਅਜੇ ਤੱਕ ਸੈਂਸਰ ਬੋਰਡ ਤੋਂ ਮਨਜ਼ੂਰੀ ਨਹੀਂ ਮਿਲੀ ਹੈ। ਪੰਜਾਬ, ਤੇਲੰਗਾਨਾ, ਨਵੀਂ ਦਿੱਲੀ ਅਤੇ ਉੱਤਰ ਪ੍ਰਦੇਸ਼ ਸਮੇਤ ਭਾਰਤ ਭਰ ਦੀਆਂ ਕਈ ਸਿੱਖ ਜਥੇਬੰਦੀਆਂ ਨੇ ਕੰਗਨਾ ਰਣੌਤ ਦੀ ਆਉਣ ਵਾਲੀ ਬਾਲੀਵੁੱਡ ਫਿਲਮ 'ਐਮਰਜੈਂਸੀ' 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਹ ਫਿਲਮ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਜੀਵਨ 'ਤੇ ਆਧਾਰਿਤ ਇੱਕ ਜੀਵਨੀ ਰਾਜਨੀਤਕ ਥ੍ਰਿਲਰ ਹੈ, ਜਿਸ ਨੇ 1975 ਤੋਂ 1977 ਤੱਕ 21 ਮਹੀਨਿਆਂ ਦੀ ਐਮਰਜੈਂਸੀ ਲਗਾਈ ਸੀ।
ਇਨ੍ਹਾਂ ਕਾਰਨਾਂ ਕਰਕੇ ਪਾਬੰਦੀ ਦੀ ਮੰਗ ਕੀਤੀ
ਇਹ ਹੰਗਾਮਾ 14 ਅਗਸਤ ਨੂੰ ਰਿਲੀਜ਼ ਹੋਏ 2.43 ਮਿੰਟ ਦੇ ਟ੍ਰੇਲਰ ਤੋਂ ਹੋਇਆ ਹੈ। ਸਿੱਖ ਸਮੂਹਾਂ ਵੱਲੋਂ ਸਖ਼ਤ ਪ੍ਰਤੀਕਿਰਿਆ ਆਈ ਹੈ, ਜਿਨ੍ਹਾਂ ਦਾ ਦਾਅਵਾ ਹੈ ਕਿ ਫਿਲਮ ਉਨ੍ਹਾਂ ਦੇ ਭਾਈਚਾਰੇ ਨੂੰ ਗਲਤ ਢੰਗ ਨਾਲ ਪੇਸ਼ ਕਰਦੀ ਹੈ ਅਤੇ ਇਤਿਹਾਸਕ ਤੱਥਾਂ ਨੂੰ ਤੋੜ-ਮਰੋੜ ਕੇ ਪੇਸ਼ ਕਰਦੀ ਹੈ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ (DSGMC) ਨੇ ਕੇਂਦਰੀ ਫਿਲਮ ਸਰਟੀਫਿਕੇਸ਼ਨ ਬੋਰਡ (CBFC) ਅਤੇ ਸੂਚਨਾ ਅਤੇ ਪ੍ਰਸਾਰਣ ਮੰਤਰਾਲੇ ਨੂੰ ਪੱਤਰ ਭੇਜ ਕੇ ਫਿਲਮ ਦੀ ਸਕ੍ਰੀਨਿੰਗ 'ਤੇ ਪਾਬੰਦੀ ਲਗਾਉਣ ਦੀ ਅਪੀਲ ਕੀਤੀ ਹੈ।
ਸੰਗਠਨ ਦਾ ਦੋਸ਼ ਹੈ ਕਿ ਟ੍ਰੇਲਰ ਸਿੱਖ ਭਾਈਚਾਰੇ ਨੂੰ ਗਲਤ ਤਰੀਕੇ ਨਾਲ ਪੇਸ਼ ਕਰਦਾ ਹੈ ਅਤੇ ਡਰ ਹੈ ਕਿ ਫਿਲਮ ਨਫ਼ਰਤ ਨੂੰ ਭੜਕ ਸਕਦੀ ਹੈ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਨੇ ਵੀ ਕੰਗਨਾ ਰਣੌਤ ਅਤੇ ਫਿਲਮ ਦੇ ਨਿਰਮਾਤਾਵਾਂ ਨੂੰ ਕਾਨੂੰਨੀ ਨੋਟਿਸ ਜਾਰੀ ਕਰਕੇ ਟ੍ਰੇਲਰ ਨੂੰ ਹਟਾਉਣ, ਜਨਤਕ ਮੁਆਫੀ ਮੰਗਣ ਅਤੇ ਫਿਲਮ ਦੀ ਰਿਲੀਜ਼ 'ਤੇ ਪਾਬੰਦੀ ਲਗਾਉਣ ਦੀ ਮੰਗ ਕੀਤੀ ਹੈ।
ਇਸ ਦ੍ਰਿਸ਼ ਨੂੰ ਲੈ ਕੇ ਨਾਰਾਜ਼ਗੀ ਹੈ
ਮੁੱਖ ਇਤਰਾਜ਼ ਉਸ ਦ੍ਰਿਸ਼ 'ਤੇ ਹੈ ਜਿਸ ਵਿਚ ਮਰਹੂਮ ਖਾਲਿਸਤਾਨੀ ਵੱਖਵਾਦੀ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਵੱਖਰੀ ਮਾਤ ਭੂਮੀ ਦੀ ਵਕਾਲਤ ਕਰਦੇ ਦਿਖਾਇਆ ਗਿਆ ਹੈ। ਟ੍ਰੇਲਰ ਵਿੱਚ ਇੱਕ ਡਾਇਲਾਗ ਸ਼ਾਮਲ ਹੈ, "ਆਪਕੀ ਪਾਰਟੀ ਨੂੰ ਵੋਟਾਂ ਚਾਹੀਦੀਆਂ ਹਨ ਅਤੇ ਸਾਨੂੰ ਖਾਲਿਸਤਾਨ ਚਾਹੀਦਾ ਹੈ," ਜਿਸ ਨੇ ਖਾਸ ਤੌਰ 'ਤੇ ਕੁਝ ਸਿੱਖ ਸਮੂਹਾਂ ਨੂੰ ਗੁੱਸਾ ਦਿੱਤਾ ਹੈ, ਜੋ ਦਾਅਵਾ ਕਰਦੇ ਹਨ ਕਿ ਭਿੰਡਰਾਂਵਾਲੇ ਨੇ ਅਜਿਹੀ ਮੰਗ ਕਦੇ ਨਹੀਂ ਕੀਤੀ।
ਟ੍ਰੇਲਰ ਦੇ ਦਰਸ਼ਕਾਂ ਨੇ ਅਕਾਲ ਤਖ਼ਤ ਸਾਹਿਬ 'ਤੇ ਬੰਬ ਧਮਾਕੇ ਅਤੇ ਸਾਕਾ ਨੀਲਾ ਤਾਰਾ ਕਾਰਨ ਹੋਈਆਂ ਮੌਤਾਂ ਵਰਗੀਆਂ ਮੁੱਖ ਘਟਨਾਵਾਂ ਨੂੰ ਛੱਡ ਕੇ ਕਹਾਣੀ ਦਾ ਸਿਰਫ ਇੱਕ ਪੱਖ ਪੇਸ਼ ਕਰਨ ਲਈ ਫਿਲਮ ਨਿਰਮਾਤਾਵਾਂ ਦੀ ਆਲੋਚਨਾ ਕੀਤੀ ਹੈ।
ਕੰਗਨਾ ਨੇ ਵੀਡੀਓ ਜਾਰੀ ਕਰਕੇ ਜਤਾਈ ਨਾਰਾਜ਼ਗੀ
ਕੰਗਨਾ ਰਣੌਤ ਨੇ ਕਿਹਾ ਕਿ ਫਿਲਮ ਸੈਂਸਰ ਬੋਰਡ ਵੱਲੋਂ ਸਾਡੀ ਫਿਲਮ ਨੂੰ ਪਾਸ ਕੀਤਾ ਗਿਆ ਸੀ, ਪਰ ਸੈਂਸਰ ਬੋਰਡ ਵੱਲੋਂ ਸਾਡੀ ਫਿਲਮ ਨੂੰ ਅਜੇ ਸਰਟੀਫਿਕੇਟ ਨਹੀਂ ਮਿਲਾ। ਕੰਗਨਾ ਨੇ ਕਿਹਾ ਕਿ ਵੱਖ-ਵੱਖ ਲੋਕ ਸਾਡੀ ਫਿਲਮ ਦਾ ਵਿਰੋਧ ਕਰ ਰਹੇ ਹਨ ਤੇ ਦਸੋ ਅਸੀਂ ਕਿਵੇਂ ਫਿਲਮ ਦਿਖਾਈਏ।
- PTC PUNJABI