Happy Birthday Kailash Kher : ਮਹਿਜ਼ 150 ਰੁਪਏ ਦਿਹਾੜੀ ਕਮਾਉਣ ਵਾਲੇ ਕੈਲਾਸ਼ ਖੇਰ ਕਿਵੇਂ ਬਣੇ ਮਸ਼ਹੂਰ ਸੂਫੀ ਗਾਇਕ
Kailash Kher Birthday: ਬਾਲੀਵੁੱਡ ਦੇ ਸਭ ਤੋਂ ਮਸ਼ਹੂਰ ਗਾਇਕ ਕੈਲਾਸ਼ ਖੇਰ ਆਪਣੇ ਸੂਫੀਆਨਾ ਅੰਦਾਜ਼ ਤੇ ਦਮਦਾਰ ਆਵਾਜ਼ ਲਈ ਜਾਣੇ ਜਾਂਦੇ ਹਨ। ਉਨ੍ਹਾਂ ਦੀ ਮਿੱਠੀ ਤੇ ਦਮਦਾਰ ਗਾਇਕੀ ਦੇ ਲੱਖਾਂ ਪ੍ਰਸ਼ੰਸਕ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਕੈਲਾਸ਼ ਖੇਰ ਦੇ ਗੀਤਾਂ ਨੂੰ ਸੁਨਣਾ ਪਸੰਦ ਕਰਦਾ ਹੈ। ਅੱਜ ਕੈਲਾਸ਼ ਖੇਰ ਆਪਣਾ 51ਵਾਂ ਜਨਮਦਿਨ ਮਨਾ ਰਹੇ ਹਨ। ਆਓ ਜਾਣਦੇ ਹਾਂ ਕਿ ਗਾਇਕ ਦੀ ਜ਼ਿੰਦਗੀ ਤੇ ਉਨ੍ਹਾਂ ਦੀ ਸੰਗੀਤਕ ਸਫਰ ਬਾਰੇ ਖਾਸ ਗੱਲਾਂ।
ਗਾਇਕਾ ਨੇ ਇੰਡਸਟਰੀ 'ਚ ਲੰਬਾ ਸਫਰ ਤੈਅ ਕੀਤਾ ਹੈ। ਹਾਲਾਂਕਿ, ਉਨ੍ਹਾਂ ਦਾ ਸੰਗੀਤ ਸਫਰ ਆਸਾਨ ਨਹੀਂ ਸੀ। ਕੈਲਾਸ਼ ਖੇਰ ਨੇ ਆਪਣੀ ਜ਼ਿੰਦਗੀ ਵਿੱਚ ਕਈ ਮੁਸ਼ਕਲਾਂ ਦਾ ਸਾਹਮਣਾ ਕਰਨ ਤੋਂ ਬਾਅਦ ਪ੍ਰਸਿੱਧੀ ਹਾਸਲ ਕੀਤੀ ਹੈ ਪਰ ਇੱਕ ਸਮੇਂ ਉਹ ਸਿਰਫ਼ 150 ਰੁਪਏ ਕਮਾਉਂਦੇ ਸੀ।
ਕੈਲਾਸ਼ ਖੇਰ ਨੂੰ ਵਿਰਾਸਤ 'ਚ ਮਿਲੀ ਗਾਇਕੀ
ਕੈਲਾਸ਼ ਖੇਰ ਦੇ ਸੰਘਰਸ਼ ਦੀ ਕਹਾਣੀ ਸੁਣ ਕੇ ਤੁਹਾਡੀਆਂ ਅੱਖਾਂ ਨਮ ਹੋ ਜਾਣਗੀਆਂ। ਹਾਲਾਂਕਿ ਅੱਜ ਉਹ ਬਾਲੀਵੁੱਡ ਦੇ ਮਸ਼ਹੂਰ ਗਾਇਕ ਹਨ। ਕਦੇ ਉਹ ਸੜਕਾਂ 'ਤੇ ਭੀਖ ਮੰਗਦੇ ਸੀ। ਕੈਲਾਸ਼ ਖੇਰ ਨੂੰ ਗਾਇਕੀ ਵਿਰਸੇ ਵਿੱਚ ਮਿਲੀ ਸੀ ਪਰ ਆਰਥਿਕ ਤੰਗੀ ਕਾਰਨ ਉਸ ਨੂੰ ਕਾਫੀ ਸੰਘਰਸ਼ ਕਰਨਾ ਪਿਆ। ਕੈਲਾਸ਼ ਖੇਰ ਦਾ ਜਨਮ ਮੇਰਠ ਵਿੱਚ ਇੱਕ ਕਸ਼ਮੀਰੀ ਪੰਡਿਤ ਪਰਿਵਾਰ ਵਿੱਚ ਹੋਇਆ ਸੀ। ਯੂਪੀ ਵਿੱਚ ਕੈਲਾਸ਼ ਦੇ ਘਰ ਸ਼ੁਰੂ ਤੋਂ ਹੀ ਸੰਗੀਤ ਦਾ ਮਾਹੌਲ ਸੀ। ਕੈਲਾਸ਼ ਖੇਰ ਨੇ ਵੀ ਸੰਗੀਤ ਦੀ ਸਿੱਖਿਆ ਲਈ ਅਤੇ ਸਟਾਰ ਬਨਣ ਲਈ ਮੁੰਬਈ ਆ ਗਏ।
ਜ਼ਿੰਦਗੀ ਤੋਂ ਤੰਗ ਆ ਕੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼
ਕੈਲਾਸ਼ ਖੇਰ ਆਪਣੀ ਰੋਜ਼ੀ-ਰੋਟੀ ਕਮਾਉਣ ਲਈ ਬੱਚਿਆਂ ਨੂੰ ਸੰਗੀਤ ਸਿਖਾਉਂਦੇ ਸੀ। ਉਸ ਸਮੇਂ ਉਨ੍ਹਾਂ ਨੂੰ ਹਰ ਕਲਾਸ ਲਈ 150 ਰੁਪਏ ਮਿਲਦੇ ਸਨ, ਪਰ ਉਨ੍ਹਾਂ ਨੇ ਆਪਣੇ ਲਈ ਕੋਈ ਗੁਰੂ ਨਹੀਂ ਲੱਭਿਆ। ਜ਼ਿੰਦਗੀ ਵਿੱਚ ਰੁਕਾਵਟਾਂ ਨੂੰ ਦੇਖ ਕੇ ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਅਤੇ ਕਾਰੋਬਾਰ ਕਰਨ ਲੱਗ ਪਿਆ। ਉਹ ਰਿਸ਼ੀਕੇਸ਼ ਵਿੱਚ ਵੱਸ ਗਏ ਅਤੇ ਗੰਗਾ ਦੇ ਕਿਨਾਰੇ ਸੰਤਾਂ ਦੇ ਨਾਲ ਭਜਨ ਸਮੂਹ ਵਿੱਚ ਹਿੱਸਾ ਲੈਣ ਲੱਗੇ। ਇੱਥੇ ਹੀ ਕੈਲਾਸ਼ ਖੇਰ ਨੇ ਗੰਗਾ ਵਿੱਚ ਛਾਲ ਮਾਰ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੋਕਾਂ ਨੇ ਉਨ੍ਹਾਂ ਨੂੰ ਬਚਾ ਲਿਆ।
ਵਿਗਿਆਪਨ 'ਚ ਜਿੰਗਲ ਗਾ ਕੇ ਮਸ਼ਹੂਰ ਹੋਏ ਕੈਲਾਸ਼ ਖੇਰ
ਸਾਲ 2001 ਵਿੱਚ ਕੈਲਾਸ਼ ਮੁੰਬਈ ਆਇਆ ਅਤੇ ਘਰ-ਘਰ ਜਾ ਕੇ ਕੰਮ ਮੰਗਦਾ ਰਿਹਾ। ਉਹ ਟੁੱਟੀਆਂ ਚੱਪਲਾਂ ਦੀ ਜੋੜੀ ਵਿੱਚ ਸਟੂਡੀਓ ਵਿੱਚ ਜਾਂਦੇ ਸੀ। ਇੱਕ ਨਿਰਦੇਸ਼ਕ ਰਾਮ ਸੰਪਤ ਨੇ ਕੈਲਾਸ਼ ਨੂੰ ਇਸ ਦੇ ਲਈ 5 ਹਜ਼ਾਰ ਰੁਪਏ ਦਿੱਤੇ। ਇਸ ਤੋਂ ਬਾਅਦ ਕੈਲਾਸ਼ ਖੇਰ ਦੀ ਜ਼ਿੰਦਗੀ ਬਦਲ ਗਈ। ਫਿਰ ਉਸ ਨੇ ਪੈਪਸੀ ਤੋਂ ਕੋਕਾ ਕੋਲਾ ਵਰਗੇ ਵੱਡੇ ਬ੍ਰਾਂਡਾਂ ਲਈ ਜਿੰਗਲਸ ਗਾਏ।
ਇਸ ਗੀਤ ਨੇ ਕੈਲਾਸ਼ ਖੇਰ ਨੂੰ ਬਣਾਇਆ ਸਟਾਰ
ਮੁੰਬਈ ਵਿੱਚ ਕਈ ਸਾਲਾਂ ਤੱਕ ਸੰਘਰਸ਼ ਕਰਨ ਤੋਂ ਬਾਅਦ, ਕੈਲਾਸ਼ ਖੇਰ ਨੇ ਅੰਦਾਜ਼ ਫਿਲਮ ਦੇ ਗੀਤ 'ਰੱਬਾ ਇਸ਼ਕ ਨਾ ਹੋਵੇ' ਨੂੰ ਆਪਣੀ ਆਵਾਜ਼ ਦਿੱਤੀ। ਲੋਕਾਂ ਨੇ ਇਸ ਨੂੰ ਪਸੰਦ ਕੀਤਾ। ਫਿਰ ਉਸ ਦਾ ਗਾਇਆ ਗੀਤ 'ਅੱਲ੍ਹਾ ਕੇ ਬੰਦੇ' ਕਾਫੀ ਹਿੱਟ ਹੋਇਆ। ਉਨ੍ਹਾਂ ਦਾ ਸੂਫੀ ਗੀਤ 'ਸਾਈਆਂ' ਇੱਕ ਬਲਾਕਬਸਟਰ ਹਿੱਟ ਐਲਬਮ ਗੀਤ ਹੈ। ਇਸ ਗੀਤ ਨੇ ਕੈਲਾਸ਼ ਨੂੰ ਦਿਲਾਂ ਦਾ ਰਾਜਾ ਅਤੇ ਸਟਾਰ ਬਣਾ ਦਿੱਤਾ। ਹੁਣ ਤੱਕ ਕੈਲਾਸ਼ 18 ਤੋਂ ਵੱਧ ਭਾਸ਼ਾਵਾਂ ਵਿੱਚ ਗੀਤ ਗਾ ਚੁੱਕੇ ਹਨ।ਹੋਰ ਪੜ੍ਹੋ : ਅਨੰਤ ਅੰਬਾਨੀ ਤੇ ਰਾਧਿਕਾ ਦੇ ਸੰਗੀਤ 'ਚ ਸਲਮਾਨ ਖਾਨ ਨੇ ਦਿੱਤੀ ਜ਼ਬਰਦਸਤ ਡਾਂਸ ਪਰਫਾਰਮੈਂਸ, ਵੇਖੋ ਵੀਡੀਓ
ਕਰੋੜਾਂ ਰੁਪਏ ਦੀ ਜਾਇਦਾਦ
ਕਦੇ ਗਰੀਬੀ 'ਚ ਦਿਨ ਕੱਟਣ ਵਾਲੇ ਕੈਲਾਸ਼ ਖੇਰ ਅੱਜ ਕਰੋੜਪਤੀ ਹਨ। 2022 ਦੀ ਇੱਕ ਰਿਪੋਰਟ ਦੇ ਅਨੁਸਾਰ, ਕੈਲਾਸ਼ ਖੇਰ ਦੀ ਕੁੱਲ ਜਾਇਦਾਦ $35 ਮਿਲੀਅਨ ਹੈ। ਉਹ ਇੱਕ ਗੀਤ ਲਈ ਲੱਖਾਂ ਵਿੱਚ ਫੀਸ ਲੈਂਦਾ ਹੈ।
- PTC PUNJABI