ਗੁਰਚਰਨ ਸਿੰਘ ਦੇ ਲਾਪਤਾ ਹੋਣ 'ਤੇ ਜੈਨੀਫਰ ਮਿਸਤਰੀ ਹੋਈ ਪਰੇਸ਼ਾਨ, ਅਦਾਕਾਰਾ ਨੇ ਪੋਸਟ ਸਾਂਝੀ ਕਰ ਦਿੱਤਾ ਰਿਐਕਸ਼ਨ

ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਰੋਸ਼ਨ ਸਿੰਘ ਸੋਢੀ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਬੀਤੇ 5 ਦਿਨਾਂ ਤੋਂ ਲਾਪਤਾ ਹਨ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਸ਼ੋਅ 'ਚ ਮਿਸਿਜ਼ ਸੋਢੀ ਦਾ ਕਿਰਦਾਰ ਅਦਾ ਕਰਨ ਵਾਲੀ ਅਦਾਕਾਰਾ ਜੈਨੀਫਰ ਮਿਸਤਰੀ ਗਹਿਰੇ ਸਦਮੇ 'ਚ ਹੈ।

Reported by: PTC Punjabi Desk | Edited by: Pushp Raj  |  April 27th 2024 06:25 PM |  Updated: April 27th 2024 06:25 PM

ਗੁਰਚਰਨ ਸਿੰਘ ਦੇ ਲਾਪਤਾ ਹੋਣ 'ਤੇ ਜੈਨੀਫਰ ਮਿਸਤਰੀ ਹੋਈ ਪਰੇਸ਼ਾਨ, ਅਦਾਕਾਰਾ ਨੇ ਪੋਸਟ ਸਾਂਝੀ ਕਰ ਦਿੱਤਾ ਰਿਐਕਸ਼ਨ

Jennifer Mistry Expresses Shock as Sodhi Goes Missing : ਤਾਰਕ ਮਹਿਤਾ ਕਾ ਉਲਟਾ ਚਸ਼ਮਾ' 'ਚ 'ਰੋਸ਼ਨ ਸਿੰਘ ਸੋਢੀ' ਦਾ ਕਿਰਦਾਰ ਨਿਭਾਉਣ ਵਾਲੇ ਅਦਾਕਾਰ ਗੁਰਚਰਨ ਸਿੰਘ ਬੀਤੇ 5 ਦਿਨਾਂ ਤੋਂ ਲਾਪਤਾ ਹਨ। ਇਹ ਖ਼ਬਰ ਸਾਹਮਣੇ ਆਉਣ ਮਗਰੋਂ ਸ਼ੋਅ 'ਚ ਮਿਸਿਜ਼ ਸੋਢੀ ਦਾ ਕਿਰਦਾਰ ਅਦਾ ਕਰਨ ਵਾਲੀ ਅਦਾਕਾਰਾ ਜੈਨੀਫਰ ਮਿਸਤਰੀ ਗਹਿਰੇ ਸਦਮੇ 'ਚ ਹੈ। 

ਮਸ਼ਹੂਰ ਟੀਵੀ ਸ਼ੋਅ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਵਿੱਚ ਰੌਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾ ਕੇ ਘਰ-ਘਰ ਮਸ਼ਹੂਰ ਹੋਏ ਗੁਰਚਰਨ ਸਿੰਘ 22 ਅਪ੍ਰੈਲ ਨੂੰ ਆਪਣੇ ਘਰ ਤੋਂ ਮੁੰਬਈ ਲਈ ਰਵਾਨਾ ਹੋਏ ਸਨ। ਇਸ ਮਗਰੋਂ ਨਾਂ ਤਾਂ ਅਦਾਕਾਰ ਆਪਣੇ ਘਰ ਪਹੁੰਚੇ ਅਤੇ ਨਾਂ ਹੀ ਮੁੰਬਈ, ਜਿਸ ਮਗਰੋਂ ਪਰਿਵਾਰ ਵੱਲੋਂ ਉਨ੍ਹਾਂ ਦੀ ਗੁਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ ਹੈ। 

ਜਿਵੇਂ ਹੀ ਗੁਰਚਰਨ ਸਿੰਘ ਉਰਫ ਸੋਢੀ ਦੇ ਲਾਪਤਾ ਹੋਣ ਦੀ ਖ਼ਬਰ ਸਾਹਮਣੇ ਆਈ ਹਰ ਕੋਈ ਹੈਰਾਨ ਰਹਿ ਗਿਆ। ਗੁਰਚਰਨ ਸਿੰਘ ਦੇ ਲਾਪਤਾ ਹੋਣ ਦੀ ਖਬਰ ਸੁਣ ਕੇ ਉਨ੍ਹਾਂ ਦੀ ਸਹਿ ਅਦਾਕਾਰਾ ਜੈਨੀਫਰ ਮਿਸਤਰੀ  ਸਦਮੇ 'ਚ ਹੈ। 

ਆਪਣੇ ਇੱਕ ਇੰਟਰਵਿਊ ਦੇ ਦੌਰਾਨ ਜੈਨੀਫਰ ਨੇ ਗੁਰਚਰਨ ਦੇ ਲਾਪਤਾ ਹੋਣ ਉੱਤੇ ਹੈਰਾਨੀ ਪ੍ਰਗਟ ਕੀਤੀ ਹੈ । ਉਸ ਨੇ ਕਿਹਾ ਕਿ ਮੈਂ ਰੱਬ ਕੋਲੋ ਪ੍ਰਾਰਥਨਾ ਕਰਦੀ ਹਾਂ ਕਿ ਉਹ ਜਿੱਥੇ ਵੀ ਹੋਵੇ ਸਹੀ ਸਲਾਮਤ ਹੋਵੇ ਅਤੇ ਛੇਤੀ ਤੋਂ ਛੇਤੀ ਘਰ ਵਾਪਸ ਮੁੜ ਆਵੇ। 

ਜੈਨੀਫਰ ਨੇ ਦੱਸਿਆ ਕਿ ਉਸ ਨੇ ਗੁਰਚਰਨ ਨਾਲ ਸ਼ੋਅ ਤਾਰਕ ਮਹਿਤਾ ਕਾ ਉਲਟਾ ਚਸ਼ਮਾ ਦੇ ਵਿੱਚ ਉਸ ਦੀ ਆਨ ਸਕ੍ਰੀਨ ਪਤਨੀ ਯਾਨੀ ਕਿ ਮਿਸਿਜ਼ ਸੋਢੀ ਦਾ ਕਿਰਦਾਰ ਨਿਭਾਇਆ ਸੀ। ਦੋਹਾਂ ਦੀ ਕੈਮਿਸਟਰੀ ਫੈਨਜ਼ ਨੂੰ ਕਾਫੀ ਪਸੰਦ ਸੀ। ਜੈਨੀਫਰ ਨੇ ਦੱਸਿਆ ਸਾਲ 2020 ਵਿੱਚ ਸ਼ੋਅ ਛੱਡਣ ਵੇਲੇ ਗੁਰਚਰਨ ਉਸ ਦੇ ਨਾਲ ਸੰਪਰਕ ਵਿੱਚ ਸਨ। ਅਦਾਕਾਰਾ ਨੇ ਦੱਸਿਆ ਕਿ ਬੀਤੇ ਸਾਲ ਜੂਨ ਤੋਂ ਮੈਂ ਉਸ ਦੇ ਸੰਪਰਕ ਵਿੱਚ ਨਹੀਂ ਹਾਂ। 

ਹੋਰ ਪੜ੍ਹੋ : ਲਾਪਤਾ ਹੋਣ ਮਗਰੋਂ 'ਤਾਰਕ ਮਹਿਤਾ ਕਾ ਉਲਟਾ ਚਸ਼ਮਾ' ਦੇ ਗੁਰਚਰਨ ਸਿੰਘ ਬਾਰੇ ਨਵੀਂ ਅਪਡੇਟ ਆਈ ਸਾਹਮਣੇ, ਵਾਇਰਲ ਹੋ ਰਹੀ ਸੀਸੀਟੀਵ ਫੁਟੇਜ਼

ਦੱਸ ਦੇਈਏ ਕਿ ਗੁਰੂਚਰਨ ਸਿੰਘ ਨੂੰ ਆਖਰੀ ਵਾਰ ਟੀਵੀ ਸ਼ੋਅ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਵਿੱਚ ਦੇਖਿਆ ਗਿਆ ਸੀ। ਇਸ ਸ਼ੋਅ ਵਿੱਚ ਉਹ ਰੋਸ਼ਨ ਸਿੰਘ ਸੋਢੀ ਦਾ ਕਿਰਦਾਰ ਨਿਭਾ ਕੇ ਮਸ਼ਹੂਰ ਹੋਇਆ ਸੀ ਅਤੇ ਉਸ ਦੀ ਪਤਨੀ ਦੀ ਭੂਮਿਕਾ ਜੈਨੀਫਰ ਮਿਸਤਰੀ ਬੰਸੀਵਾਲ ਨੇ ਨਿਭਾਈ ਸੀ। ਅਭਿਨੇਤਾ ਨੇ ਆਪਣੇ ਪਿਤਾ ਦੀ ਖਰਾਬ ਸਿਹਤ ਕਾਰਨ ਸ਼ੋਅ ਤੋਂ ਬਾਹਰ ਹੋ ਗਏ ਸੀ। ਇਸ ਦੇ ਨਾਲ ਹੀ ਸ਼ੋਅ ਦੇ ਪ੍ਰੋਡਿਊਸਰ ਨੇ ਅਜੇ ਤੱਕ ਅਦਾਕਾਰ ਦਾ ਬਕਾਇਆ ਨਹੀਂ ਦਿੱਤਾ ਹੈ ਪਰ ਜੈਨੀਫਰ ਮਾਮਲੇ ਤੋਂ ਬਾਅਦ ਨਿਰਮਾਤਾ ਨੂੰ ਸਾਰਿਆਂ ਦੇ ਪੈਸੇ ਦੇਣੇ ਪਏ।

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network