Jaya Prada: ਬਾਲੀਵੁੱਡ ਅਦਾਕਾਰਾ ਜਯਾ ਪ੍ਰਦਾ ਨੂੰ ਜ਼ੁਰਮਾਨੇ ਸਹਿਤ ਹੋਈ 6 ਮਹੀਨੇ ਦੀ ਜੇਲ, ਜਾਣੋ ਵਜ੍ਹਾ
Jaya prada jailed for 6 months ਬਾਲੀਵੁੱਡ ਦੀ ਦਿੱਗਜ਼ ਅਦਾਕਾਰਾ ਤੇ ਰਾਮਪੁਰ ਦੀ ਸਾਬਕਾ ਸੰਸਦ ਮੈਂਬਰ ਜਯਾ ਪ੍ਰਦਾ (Jaya prada) ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆ ਰਹੀ ਹੈ। ਜਯਾ ਨੂੰ ਚੇਨਈ ਦੀ ਅਦਾਲਤ ਨੇ 6 ਮਹੀਨੇ ਦੀ ਸਜ਼ਾ ਸੁਣਾਈ ਹੈ। ਜਿਸ ਦੇ ਚੱਲਦੇ ਅਦਾਕਾਰਾ ਮੁਸੀਬਤ 'ਚ ਫਸ ਗਈ ਹੈ।
ਦਰਅਸਲ, ਸ਼ੁੱਕਰਵਾਰ ਨੂੰ ਜਯਾ ਪ੍ਰਦਾ ਨੂੰ ਚੇਨਈ ਦੀ ਇੱਕ ਅਦਾਲਤ ਨੇ ਦੋਸ਼ੀ ਪਾਇਆ ਅਤੇ 6 ਮਹੀਨੇ ਦੀ ਸਜ਼ਾ ਸੁਣਾਈ। ਕਥਿਤ ਤੌਰ 'ਤੇ ਉਸ 'ਤੇ 5,000 ਰੁਪਏ ਦਾ ਜੁਰਮਾਨਾ ਵੀ ਲਗਾਇਆ ਗਿਆ ਹੈ। ਅਦਾਲਤ ਨੇ ਉਸ ਦੇ ਕਾਰੋਬਾਰੀ ਭਾਈਵਾਲ ਰਾਮ ਕੁਮਾਰ ਅਤੇ ਰਾਜਾ ਬਾਬੂ ਨੂੰ ਵੀ ਦੋਸ਼ੀ ਪਾਇਆ ਅਤੇ ਉਨ੍ਹਾਂ ਨੂੰ ਵੀ ਸਜ਼ਾ ਸੁਣਾਈ। ਮਹੱਤਵਪੂਰਨ ਗੱਲ ਇਹ ਹੈ ਕਿ ਜਯਾ ਪ੍ਰਦਾ 'ਤੇ ਆਪਣੇ ਥੀਏਟਰ ਵਿੱਚ ਕੰਮ ਕਰਨ ਵਾਲਿਆਂ ਨੂੰ ਈਐਸਆਈ ਦੇ ਪੈਸੇ ਨਾ ਦੇਣ ਦਾ ਦੋਸ਼ ਸੀ, ਜਿਸ ਨੂੰ ਅਦਾਲਤ ਨੇ ਸਹੀ ਪਾਇਆ ਹੈ।
ਜਯਾ ਪ੍ਰਦਾ ਚੇਨਈ ਵਿੱਚ ਇੱਕ ਥੀਏਟਰ ਚਲਾਉਂਦੀ ਸੀ, ਜਿਸ ਨੂੰ ਉਸ ਨੇ ਬਾਅਦ ਵਿੱਚ ਬੰਦ ਕਰ ਦਿੱਤਾ। ਅਜਿਹੇ 'ਚ ਥੀਏਟਰ 'ਚ ਕੰਮ ਕਰਨ ਵਾਲੇ ਕਰਮਚਾਰੀਆਂ ਨੇ ਜਯਾ ਦੇ ਖਿਲਾਫ ਆਵਾਜ਼ ਚੁੱਕੀ ਸੀ ਅਤੇ ਉਨ੍ਹਾਂ 'ਤੇ ਤਨਖਾਹ ਅਤੇ ਈ.ਐੱਸ.ਆਈ ਦੇ ਪੈਸੇ ਨਾ ਦੇਣ ਦਾ ਦੋਸ਼ ਲਗਾਇਆ। ਉਨ੍ਹਾਂ ਦਾ ਦੋਸ਼ ਸੀ ਕਿ ਸਰਕਾਰੀ ਬੀਮਾ ਨਿਗਮ ਨੂੰ ਈ.ਐਸ.ਆਈ ਦੇ ਪੈਸੇ ਨਹੀਂ ਦਿੱਤੇ ਗਏ।
— Jaya Prada (@realjayaprada) July 30, 2023
80 ਤੋਂ 90 ਦੇ ਸਮੇਂ 'ਚ ਜਯਾ ਪ੍ਰਦਾ ਫ਼ਿਲਮ ਇੰਡਸਟਰੀ ਦੀ ਮਸ਼ਹੂਰ ਅਭਿਨੇਤਰੀਆਂ ਵਿੱਚੋਂ ਇੱਕ ਰਹੀ ਹੈ, ਪਰ ਆਪਣੇ ਕਰੀਅਰ ਦੇ ਸਿਖਰ 'ਤੇ, ਉਸਨੇ 1994 ਵਿੱਚ ਅਦਾਕਾਰੀ ਛੱਡ ਦਿੱਤੀ ਅਤੇ ਤੇਲਗੂ ਦੇਸ਼ਮ ਪਾਰਟੀ (ਟੀਡੀਪੀ) ਵਿੱਚ ਸ਼ਾਮਲ ਹੋ ਗਈ ਅਤੇ ਰਾਜਨੀਤੀ ਵਿੱਚ ਦਾਖਲ ਹੋ ਗਈ। ਜਿਸ ਤੋਂ ਬਾਅਦ ਉਹ ਪਹਿਲਾਂ ਰਾਜ ਸਭਾ ਅਤੇ ਫਿਰ ਲੋਕ ਸਭਾ ਮੈਂਬਰ ਬਣੀ। ਇਸ ਤੋਂ ਬਾਅਦ 2019 ਵਿੱਚ ਉਹ ਟੀਡੀਪੀ ਛੱਡ ਕੇ ਭਾਜਪਾ ਵਿੱਚ ਸ਼ਾਮਲ ਹੋ ਗਈ।
- PTC PUNJABI