ਜਾਨ੍ਹਵੀ ਕਪੂਰ ਦਾ ਅੱਜ ਹੈ ਜਨਮ ਦਿਨ, ਜਾਣੋ ਮਾਂ ਸ਼੍ਰੀ ਦੇਵੀ ਨੂੰ ਕਿਉਂ ਕਿਹਾ ਸੀ ‘ਬੁਰੀ ਮਾਂ’
ਅਦਾਕਾਰਾ ਜਾਨ੍ਹਵੀ ਕਪੂਰ (janhvi kapoor) ਦਾ ਅੱਜ ਜਨਮ ਦਿਨ (Birthday) ਹੈ। ਇਸ ਮੌਕੇ ‘ਤੇ ਅੱਜ ਅਸੀਂ ਤੁਹਾਨੂੰ ਅਦਾਕਾਰਾ ਦੀ ਜ਼ਿੰਦਗੀ ਦੇ ਨਾਲ ਜੁੜੀਆਂ ਕੁਝ ਖ਼ਾਸ ਗੱਲਾਂ ਦੱਸਣ ਜਾ ਰਹੇ ਹਾਂ । ਜਾਨ੍ਹਵੀ ਕਪੂਰ ਦਾ ਜਨਮ 6 ਮਾਰਚ 1997 ‘ਚ ਹੋਇਆ ਸੀ । ਬੋਨੀ ਕਪੂਰ ਅਤੇ ਸ਼੍ਰੀਦੇਵੀ ਦੀ ਧੀ ਜਾਨ੍ਹਵੀ ਕਪੂਰ ਨੇ ਆਪਣੀ ਅਦਾਕਾਰੀ ਦੇ ਦਮ ‘ਤੇ ਬਾਲੀਵੁੱਡ ‘ਚ ਖ਼ਾਸ ਜਗ੍ਹਾ ਬਣਾਈ ਹੈ।
ਹੋਰ ਪੜ੍ਹੋ : ਤਲਾਕ ਦੀਆਂ ਖ਼ਬਰਾਂ ਦਰਮਿਆਨ ਅਦਾਕਾਰਾ ਦਲਜੀਤ ਕੌਰ ਦਾ ਵੱਡਾ ਬਿਆਨ ਕਿਹਾ ‘ਔਰਤਾਂ ਅੱਗੇ ਵੱਧਣ ਤੋਂ ਡਰਦੀਆਂ ਹਨ’
ਜਾਨ੍ਹਵੀ ਕਪੂਰ ਆਪਣੀ ਮਾਂ ਅਦਾਕਾਰਾ ਸ਼੍ਰੀਦੇਵੀ ਦੇ ਬਹੁਤ ਨਜ਼ਦੀਕ ਸੀ । ਉਸ ਨੇ ਆਪਣਾ ਡੈਬਿਊ ਫ਼ਿਲਮ ‘ਧੜਕ’ ਦੇ ਨਾਲ ਕੀਤਾ ਸੀ । ਪਰ ਅਫਸੋਸ ਉਦੋਂ ਤੱਕ ਸ਼੍ਰੀਦੇਵੀ ਦਾ ਦਿਹਾਂਤ ਹੋ ਗਿਆ ਸੀ । ਸ਼੍ਰੀਦੇਵੀ ਨੇ ਇੱਕ ਵਾਰ ਆਪਣੀ ਧੀ ਦੇ ਬਾਰੇ ਖੁਲਾਸਾ ਕੀਤਾ ਸੀ । ਜਿਸ ‘ਚ ਉਨ੍ਹਾਂ ਨੇ ਦੱਸਿਆ ਸੀ ਕਿ ਉਨ੍ਹਾਂ ਦੀ ਧੀ ਜਾਨ੍ਹਵੀ ਕਪੂਰ ਨੇ ਕਈ ਦਿਨ ਤੱਕ ਉਸ ਦੇ ਨਾਲ ਗੱਲਬਾਤ ਨਹੀਂ ਸੀ ਕੀਤੀ।
ਜਾਨ੍ਹਵੀ ਉਸ ਸਮੇਂ ਛੇ ਸਾਲ ਦੀ ਸੀ । ਜਦੋਂ ਉਸ ਨੇ ਆਪਣੀ ਮਾਂ ਦੀ ਫ਼ਿਲਮ ‘ਸਦਮਾ’ ਵੇਖੀ ਸੀ । ਅਦਾਕਾਰਾ ਨੂੰ ਫ਼ਿਲਮ ‘ਚ ਮਾਂ ਦੀ ਗੱਲ ਬਹੁਤ ਬੁਰੀ ਲੱਗੀ ਸੀ, ਜਦੋਂ ਉਹ ਕਮਲ ਹਸਨ ਨੂੰ ਛੱਡ ਕੇ ਚਲੀ ਗਈ ਸੀ। ਇਸ ਫ਼ਿਲਮ ਨੇ ਛੋਟੀ ਜਿਹੀ ਜਾਨ੍ਹਵੀ ਕਪੂਰ ਦੇ ਦਿਮਾਗ ‘ਤੇ ਬਹੁਤ ਡੂੰਘਾ ਅਸਰ ਪਾਇਆ ਸੀ। ਇਸੇ ਕਾਰਨ ਉਸ ਨੇ ਸ਼੍ਰੀਦੇਵੀ ਨੂੰ ‘ਗੰਦੀ ਮਾਮ’ ਤੱਕ ਕਹਿ ਦਿੱਤਾ ਸੀ।ਜਾਨ੍ਹਵੀ ਕਪੂਰ ਨੂੰ ਸ਼੍ਰੀਦੇਵੀ ਨੇ ਬਹੁਤ ਸਮਝਾਇਆ ਸੀ ਕਿ ਉਹ ਸਿਰਫ਼ ਇੱਕ ਫ਼ਿਲਮ ਹੈ । ਇਸ ‘ਚ ਉਨ੍ਹਾਂ ਨੇ ਇੱਕ ਅਜਿਹੀ ਔਰਤ ਦਾ ਕਿਰਦਾਰ ਨਿਭਾਇਆ ਹੈ ਜੋ ਬੱਚਿਆਂ ਦੀ ਤਰ੍ਹਾਂ ਵਰਤਾਅ ਕਰਦੀ ਹੈ।
ਸ਼੍ਰੀਦੇਵੀ ਜਾਨ੍ਹਵੀ ਕਪੂਰ ਦੀ ਡੈਬਿਊ ਫ਼ਿਲਮ ‘ਧੜਕ’ ਨਹੀਂ ਸੀ ਵੇਖ ਪਾਈ । ਅਦਾਕਾਰਾ ਨੇ ਫ਼ਿਲਮ ਦੀ ਇੱਕ ਪੱਚੀ ਮਿੰਟ ਦੀ ਕਲਿੱਪ ਵੇਖੀ ਸੀ । ਜਿਸ ਤੋਂ ਬਾਅਦ ਉਸ ਨੇ ਧੀ ਨੂੰ ਐਕਟਿੰਗ ਨੂੰ ਲੈ ਕੇ ਟਿਪਸ ਵੀ ਦਿੱਤੇ ਸਨ ।ਇਹ ਫ਼ਿਲਮ ੨੦੧੮ ‘ਚ ਰਿਲੀਜ਼ ਹੋਈ ਸੀ ।ਫਰਵਰੀ ‘ਚ ਇਹ ਫ਼ਿਲਮ ਰਿਲੀਜ਼ ਹੋਈ ਸੀ ਅਤੇ ਇਸ ਤੋਂ ਪਹਿਲਾਂ ਹੀ ਅਦਾਕਾਰਾ ਦਾ ਦਿਹਾਂਤ ਹੋ ਗਿਆ ਸੀ ।
-