ਰਕੁਲਪ੍ਰੀਤ (Rakulpreet Singh) ਅਤੇ ਜੈਕੀ ਭਗਨਾਨੀ ਕੁਝ ਦਿਨ ਪਹਿਲਾਂ ਗੋਆ ‘ਚ ਵਿਆਹ ਦੇ ਬੰਧਨ ‘ਚ ਬੱਝ ਚੁੱਕੇ ਹਨ । ਜਿਸ ਤੋਂ ਬਾਅਦ ਅਦਾਕਾਰਾ ਦੇ ਵਿਆਹ ਅਤੇ ਹੋਰ ਰਸਮਾਂ ਦੀਆਂ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ । ਹੁਣ ਅਦਾਕਾਰਾ ਦੀ ਮਹਿੰਦੀ ਸੈਰੇਮਨੀ ਦੌਰਾਨ ਦੀ ਆਊਟਫਿੱਟ ਦੀਆਂ ਕੁਝ ਤਸਵੀਰਾਂ ਵਾਇਰਲ ਹੋ ਰਹੀਆਂ ਹਨ । ਜਿਸ ‘ਚ ਅਦਾਕਾਰਾ ਰੈਡ ਕਲਰ ਦੇ ਲਹਿੰਗਾ ਚੋਲੀ ‘ਚ ਨਜ਼ਰ ਆ ਰਹੀ ਹੈ।
680 ਘੰਟੇ ਦੀ ਮਿਹਨਤ ਨਾਲ ਹੋਇਆ ਤਿਆਰ
ਰਕੁਲਪ੍ਰੀਤ ਨੇ ਆਪਣੇ ਮਹਿੰਦੀ ਫੰਕਸ਼ਨ ‘ਚ ਫੁਲਕਾਰੀ ਲਹਿੰਗਾ ਪਾਇਆ ਸੀ । ਰਕੁਲ ਦੀ ਆਊਟਫਿੱਟ ਤਿਆਰ ਕਰਨ ਵਾਲੇ ਡਿਜ਼ਾਈਨਰ ਨੇ ਹਾਲ ਹੀ ‘ਚ ਇੱਕ ਇੰਟਰਵਿਊ ਦਿੱਤਾ ਹੈ । ਜਿਸ ‘ਚ ਉਸ ਨੇ ਦੱਸਿਆ ਹੈ ਕਿ ਅਦਾਕਾਰਾ ਦੀ ਇਸ ਡ੍ਰੈੱਸ ਨੂੰ ਬਨਾਉਣ ਦੇ ਲਈ 680 ਘੰਟੇ ਲੱਗੇ ਸਨ ।ਅਰਪਿਤ ਮਹਿਤਾ ਨੇ ਇੱਕ ਇੰਟਰਵਿਊ ਦੇ ਦੌਰਾਨ ਦੱਸਿਆ ਹੈ ਕਿ ਇਸ ਮਾਸਟਰ ਪੀਸ ਨੂੰ ਬਨਾਉਣ ਦੇ ਲਈ ਕਈ ਮਹੀਨਿਆਂ ਦੀ ਮਿਹਨਤ, ਅਨੇਕਾਂ ਟ੍ਰਾਇਲ ਅਤੇ ਡਿਟੇਲਸ ਦੇਣ ਲਈ ਬਹੁਤ ਸਾਰੀ ਅਟੈਂਸ਼ਨ ਲੱਗੀ ਹੈ।ਫੁਲਕਾਰੀ ਤੋਂ ਪ੍ਰਭਾਵਿਤ ਇਸ ਕਢਾਈ ਨੂੰ ਪੂਰਾ ਕਰਨ ਦੇ ਲਈ680ਘੰਟੇ ਲੱਗੇ ਹਨ ।
ਪਿੰਕ ਅਤੇ ਆਰੇਂਜ ਸੰਧੂਰੀ ਧਾਗੇ ਨੂੰ ਗੋਲਡਨ ਕਸਾਬ ਅਤੇ ਕੱਟਦਾਨਾ ਦੇ ਨਾਲ ਇਸਤੇਮਾਲ ਕੀਤਾ ਗਿਆ ਹੈ। ਇਸ ਤੋਂ ਇਲਾਵਾ ਇਸ ‘ਚ ਮਿਰਰ ਵਰਕ ਵੀ ਕੀਤਾ ਗਿਆ ਸੀ। ਰਕੁਲਪ੍ਰੀਤ ਸਿੰਘ ਸਿੱਖ ਪਰਿਵਾਰ ਦੇ ਨਾਲ ਸਬੰਧ ਰੱਖਦੀ ਹੈ। ਇਸ ਲਈ ਫੁਲਕਾਰੀ ਉਸ ਦੀ ਪਹਿਲੀ ਪਸੰਦ ਸੀ । ਇਸੇ ਲਈ ਡਿਜ਼ਾਈਨਰ ਦੇ ਵੱਲੋਂ ਇਸ ਸਭ ਨੂੰ ਧਿਆਨ ‘ਚ ਰੱਖਦੇ ਹੋਏ ਹੀ ਇਸ ਡ੍ਰੈੱਸ ਨੂੰ ਤਿਆਰ ਕੀਤਾ ਗਿਆ ਹੈ ।
ਬੀਤੇ ਦਿਨੀਂ ਜੋੜੀ ਨੇ ਗੋਆ ‘ਚ ਕਰਵਾਇਆ ਵਿਆਹ
ਦੱਸ ਦਈਏ ਕਿ ਰਕੁਲਪ੍ਰੀਤ ਅਤੇ ਜੈਕੀ ਨੇ ਬੀਤੇ ਦਿਨੀਂ ਗੋਆ ‘ਚ ਵਿਆਹ ਕਰਵਾਇਆ ਹੈ । ਇਸ ਵਿਆਹ ‘ਚ ਦੋਵਾਂ ਦੇ ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰ ਹੀ ਸ਼ਾਮਿਲ ਹੋਏ ਸਨ । ਪਹਿਲਾਂ ਇਸ ਜੋੜੀ ਨੇ ਵਿਦੇਸ਼ ‘ਚ ਵਿਆਹ ਕਰਵਾਉਣਾ ਸੀ । ਪਰ ਇਸ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਪੀਲ ਤੋਂ ਬਾਅਦ ਉਸ ਨੇ ਗੋਆ ‘ਚ ਵਿਆਹ ਕਰਵਾਉਣ ਦਾ ਫੈਸਲਾ ਲਿਆ ਸੀ ।
i
-