ਇਸ਼ਕਬਾਜ਼ ਫੇਮ ਅਦਾਕਾਰਾ ਸ਼ਰੇਨੂ ਪਾਰਿਖ ਤੇ ਅਕਸ਼ੈ ਮਹਾਤਰੇ ਵਿਆਹ ਬੰਧਨ 'ਚ ਬੱਝੇ, ਤਸਵੀਰਾਂ ਹੋਈਆਂ ਵਾਇਰਲ

Reported by: PTC Punjabi Desk | Edited by: Pushp Raj  |  December 22nd 2023 03:03 PM |  Updated: December 22nd 2023 03:03 PM

ਇਸ਼ਕਬਾਜ਼ ਫੇਮ ਅਦਾਕਾਰਾ ਸ਼ਰੇਨੂ ਪਾਰਿਖ ਤੇ ਅਕਸ਼ੈ ਮਹਾਤਰੇ ਵਿਆਹ ਬੰਧਨ 'ਚ ਬੱਝੇ, ਤਸਵੀਰਾਂ ਹੋਈਆਂ ਵਾਇਰਲ

Shrenu Parikh-Akshay Mhatre Wedding : ਇਸ਼ਕਬਾਜ਼ ਫੇਮ ਮਸ਼ਹੂਰ ਟੀਵੀ ਅਦਾਕਾਰਾ ਸ਼ਰੇਨੂ ਪਾਰਿਖ ਤੇ ਅਕਸ਼ੈ ਮਹਾਤਰੇ ਵਿਆਹ ਬੰਧਨ ਵਿੱਚ ਬੱਝ ਗਏ ਹਨ। ਇਸ ਜੋੜੇ ਦੇ ਵਿਆਹ ਦੀਆਂ ਕਈ ਤਸਵੀਰਾਂ  ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ ਤੇ ਫੈਨਜ਼ ਦੋਹਾਂ ਨੂੰ ਵਧਾਈ ਦੇ ਰਹੇ ਹਨ।

ਟੀਵੀ ਦੇ ਮਸ਼ਹੂਰ ਲਵ ਬਰਡਜ਼ ਸ਼ਰੇਨੂ ਪਾਰਿਖ ਅਤੇ ਅਕਸ਼ੈ ਮਹਾਤਰੇ ਆਖਿਰਕਾਰ ਵਿਆਹ ਦੇ ਬੰਧਨ ਵਿੱਚ ਬੱਝ ਗਏ ਹਨ। ਪਿਛਲੇ ਕੁਝ ਦਿਨਾਂ ਤੋਂ ਸ਼ਰੇਨੂ ਤੇ ਅਕਸ਼ੈ ਦੇ ਵਿਆਹ ਦੀਆਂ ਰਸਮਾਂ ਜਿਵੇਂ ਕਿ ਹਲਦੀ ਤੇ ਮਹਿੰਦੀ ਦੇ ਫੰਕਸ਼ਨ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। 

 

ਅਜਿਹੇ 'ਚ ਫੈਨਜ਼ ਇਨ੍ਹਾਂ ਦੇ ਵਿਆਹ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਸਨ। ਹੁਣ ਇਸ ਜੋੜੀ ਦੇ ਫੈਨਜ਼ ਦਾ  ਇੰਤਜ਼ਾਰ ਖਤਮ ਹੋ ਗਿਆ ਹੈ। ਕਿਉਂਕਿ ਇਸ ਜੋੜੇ ਦੇ ਵਿਆਹ ਦੀਆਂ ਖੂਬਸੂਰਤ ਤਸਵੀਰਾਂ ਸਾਹਮਣੇ ਆਈਆਂ ਹਨ। ਫੈਨਜ਼ ਇਨ੍ਹਾਂ ਤਸਵੀਰਾਂ ਨੂੰ ਕਾਫੀ ਪਸੰਦ ਕਰ ਰਹੇ ਹਨ।

ਇਹ ਜੋੜਾ ਅੱਜ ਯਾਨੀ ਕਿ 21 ਦਸੰਬਰ ਨੂੰ ਵਿਆਹ ਕਰਵਾਇਆ ਹੈ। ਦੋਹਾਂ ਨੇ ਇਸ ਖਾਸ ਦਿਨ ਦੀਆਂ ਤਸਵੀਰਾਂ ਆਪੋ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਸ਼ੇਅਰ ਕੀਤੀਆਂ ਹਨ।ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਜੋੜੇ ਨੇ ਕੈਪਸ਼ਨ 'ਚ ਲਿਖਿਆ- '‘TTaken forever ❤️???? 21/12/23।’ ਹੁਣ ਉਨ੍ਹਾਂ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। 

ਇਸ ਜੋੜੀ ਦੇ ਵੈਡਿੰਗ ਲੁੱਕਸ ਬਾਰੇ ਗੱਲ ਕਰੀਏ ਤੇਂ ਸ਼ਰੇਨੂ ਪਾਰਿਖ ਵਿਆਹ ਵਿੱਚ ਲਾਲ ਅਤੇ ਸੰਤਰੀ ਰੰਗ ਦੇ ਖੂਬਸੂਰਤ ਡਿਜ਼ਾਇਨਰ ਲਹਿੰਗੇ ਵਿੱਚ ਦੁਲਹਨ ਦੇ ਰੂਪ ਵਿੱਚ ਨਜ਼ਰ ਆਈ। ਅਭਿਨੇਤਰੀ ਨੇ ਭਾਰੀ ਗਹਿਣਿਆਂ ਅਤੇ ਭਾਰੀ ਚੂੜੀਆਂ ਤੇ ਮਿਨਿਮਲ ਮੇਅਕਪ ਦੇ ਨਾਲ ਆਪਣਾ ਲੁੱਕ ਪੂਰਾ ਕੀਤਾ। 

 

 

ਇਸ ਤੋਂ ਇਲਾਵਾ ਇਹ ਗੁਜਰਾਤੀ ਦੁਲਹਨ ਨੇ ਕਲੀਰੇ ਤੇ ਗਜ਼ਰਾ ਵੀ ਪਇਆ ਹੋਇਆ ਸੀ। ਸ਼ਰੇਨੂ ਆਪਣੇ ਬ੍ਰਾਈਡਲ ਲੁੱਕਸ ਵਿੱਚ ਕਾਫੀ ਖੂਬਸੂਰਤ ਲੱਗ ਰਹੀ ਹੈ। ਇਸ ਅਦਾਕਾਰਾ ਨੇ ਦੁਲਹਨ ਬਣ ਕੇ ਸਾਰਿਆਂ ਦਾ ਦਿਲ ਜਿੱਤ ਲਿਆ ਹੈ। ਇਸ ਦੇ ਨਾਲ ਹੀ ਲਾੜਾ ਰਾਜਾ ਵੀ ਲਾਲ ਰੰਗ ਦੀ ਸ਼ੇਰਵਾਨੀ 'ਚ ਬੇਹੱਦ ਖੂਬਸੂਰਤ ਲੱਗ ਰਿਹਾ ਹੈ। ਉਸ ਦੀ ਦੋਸ਼ਾਲਾ ਅਤੇ ਪੱਗੜੀ ਨੇ ਹਰ ਕਿਸੇ ਦਾ ਮਨ ਮੋਹ ਲਿਆ।

ਹੋਰ ਪੜ੍ਹੋ: ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨ ਕਰਨ ਪਹੁੰਚੇ ਮਸ਼ਹੂਰ ਯੂਟਿਊਬਰ ਐਲਵਿਸ਼ ਯਾਦਵ, ਅਦਾਕਾਰ ਨੇ ਵੀਡੀਓ ਕੀਤੀ ਸਾਂਝੀ

ਵਿਆਹ ਦੀਆਂ ਤਸਵੀਰਾਂ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਕਪਲ ਬੇਹੱਦ ਖੁਸ਼ ਹੈ ਤੇ ਬੇਹੱਦ ਰੋਮਾਂਟਿਕ ਅੰਦਾਜ਼ ਵਿੱਚ ਤਸਵੀਰਾਂ ਕਲਿੱਕ ਕਰਵਾਉਂਦੇ ਹੋਏ ਪੋਜ਼ ਦਿੰਦਾ ਹੋਇਆ ਨਜ਼ਰ ਆ ਰਿਹਾ ਹੈ।ਫੈਨਜ਼ ਤੇ ਕਈ ਟੀਵੀ ਸੈਲਬਸ ਇਸ ਜੋੜੇ ਨੂੰ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਲਈ ਵਧਾਈ ਦੇ ਰਹੇ ਹਨ।  

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network