The Kapil Sharma Show: ਹੁਣ ਨਹੀਂ ਲੱਗਣਗੇ ਹਾਸਿਆਂ ਦੇ ਠਹਾਕੇ, ਕੀ ਮੁੜ ਬੰਦ ਹੋਣ ਜਾ ਰਿਹਾ ਹੈ ‘The Kapil Sharma Show’?
The Kapil Sharma Show: ਜੇਕਰ ਤੁਸੀਂ ਵੀ 'ਦਿ ਕਪਿਲ ਸ਼ਰਮਾ ਸ਼ੋਅ' ਦੇ ਪ੍ਰਸ਼ੰਸਕ ਹੋ ਅਤੇ ਹਰ ਸ਼ਨੀਵਾਰ-ਐਤਵਾਰ ਨੂੰ ਸਾਰਾ ਕੰਮ ਛੱਡ ਕੇ ਕਪਿਲ ਸ਼ਰਮਾ ਦੀਆਂ ਹਾਸੇਦਾਰ ਗੱਲਾਂ ਦਾ ਲੁਤਫ ਲੈਣ ਲਈ ਟੀਵੀ ਦੇ ਸਾਹਮਣੇ ਜਾ ਬੈਠਦੇ ਹੋ ਤਾਂ ਇਹ ਖ਼ਬਰ ਤੁਹਾਨੂੰ ਨਿਰਾਸ਼ ਕਰ ਸਕਦੀ ਹੈ। ਕਿਉਂਕਿ ਇਹ ਖ਼ਬਰਾਂ ਆ ਰਹੀਆਂ ਹਨ ਕਿ ਮੁੜ 'ਦਿ ਕਪਿਲ ਸ਼ਰਮਾ ਸ਼ੋਅ' ਬੰਦ ਹੋਣ ਜਾ ਰਿਹਾ ਹੈ।
ਮੀਡੀਆ ਰਿਪੋਰਟਸ ਦੇ ਮੁਤਾਬਕ ਇਹ ਖ਼ਬਰ ਆ ਰਹੀ ਹੈ ਕਿ 'ਦਿ ਕਪਿਲ ਸ਼ਰਮਾ ਸ਼ੋਅ' ਜਲਦ ਹੀ ਮੁੜ ਤੋਂ ਇੱਕ ਵਾਰ ਫਿਰ ਬੰਦ ਹੋਣ ਵਾਲਾ ਹੈ ਅਤੇ ਜੇਕਰ ਅਜਿਹਾ ਹੋਇਆ ਤਾਂ ਹਰ ਹਫਤੇ ਲੋਕਾਂ ਨੂੰ ਹਾਸੇ ਦੀ ਡੋਜ਼ ਨਹੀਂ ਮਿਲੇਗੀ। ਅਜਿਹਾ ਕਿਉਂ ਹੋਣ ਜਾ ਰਿਹਾ ਹੈ? ਅਸੀਂ ਤੁਹਾਨੂੰ ਇਸ ਬਾਰੇ ਦੱਸਦੇ ਹਾਂ।
ਮੀਡੀਆ ਰਿਪੋਰਟਸ ਮੁਤਾਬਕ ਸ਼ੋਅ ਦੇ ਮੇਕਰਸ ਨੇ ਹੁਣ ਸ਼ੋਅ ਨੂੰ ਕੁਝ ਸਮੇਂ ਲਈ ਬੰਦ ਕਰਨ ਦਾ ਮਨ ਬਣਾ ਲਿਆ ਹੈ। ਪਰ ਹੁਣ ਤੱਕ ਕਿਸੇ ਵੀ ਰਿਪੋਰਟ ਵਿੱਚ ਸ਼ੋਅ ਨੂੰ ਬੰਦ ਕਰਨ ਦੀ ਵਜ੍ਹਾ ਦਾ ਖੁਲਾਸਾ ਨਹੀਂ ਕੀਤਾ ਗਿਆ ਹੈ। ਹਾਲਾਂਕਿ, ਮੰਨਿਆ ਜਾ ਰਿਹਾ ਹੈ ਕਿ ਸ਼ੋਅ ਦੇ ਬੰਦ ਹੋਣ ਤੋਂ ਬਾਅਦ, ਸ਼ੋਅ ਦੇ ਕਲਾਕਾਰ ਆਪਣੇ ਹੋਰ ਪ੍ਰੋਜੈਕਟਾਂ ਨੂੰ ਜ਼ਰੂਰ ਪੂਰਾ ਕਰਨਗੇ। ਦੱਸਿਆ ਜਾ ਰਿਹਾ ਹੈ ਕਿ ਇਸ ਕਾਰਨ ਸ਼ੋਅ ਨੂੰ ਇਕ ਵਾਰ ਫਿਰ ਤੋਂ ਬੰਦ ਕੀਤਾ ਜਾ ਰਿਹਾ ਹੈ।
ਸੂਤਰਾਂ ਮੁਤਾਬਕ ਕਪਿਲ ਸ਼ਰਮਾ ਕੁਝ ਅੰਤਰਰਾਸ਼ਟਰੀ ਟੂਰ ਕਰਨਗੇ। ਇਸ ਦੇ ਲਈ ਵੀ ਉਨ੍ਹਾਂ ਨੇ ਆਪਣੇ ਸ਼ੋਅ ਤੋਂ ਬ੍ਰੇਕ ਲੈਣਾ ਜ਼ਰੂਰੀ ਸਮਝਿਆ ਹੈ। ਇਸ ਦੇ ਨਾਲ ਹੀ ਸ਼ੋਅ ਦੀ ਟੀਮ ਕੁਝ ਐਪੀਸੋਡ ਪਹਿਲਾਂ ਹੀ ਸ਼ੂਟ ਕਰੇਗੀ ਤਾਂ ਜੋ ਪ੍ਰਸ਼ੰਸਕਾਂ ਨੂੰ ਸ਼ੋਅ ਨੂੰ ਜ਼ਿਆਦਾ ਮਿਸ ਨਾ ਕਰਨਾ ਪਵੇ।
ਦੱਸ ਦਈਏ ਕਿ ਕਪਿਲ ਸ਼ਰਮਾ ਦੇ ਇਸ ਸ਼ੋਅ ਵਿੱਚ ਹੁਣ ਤੱਕ ਕਈ ਬਾਲੀਵੁੱਡ ਤੇ ਪਾਲੀਵੁੱਡ ਸਿਤਾਰੇ ਸ਼ਿਰਕਤ ਕਰ ਚੁੱਕੇ ਹਨ। ਬਾਲੀਵੁੱਡ ਸਿਤਾਰੇ ਅਕਸਰ ਆਪਣੀਆਂ ਫਿਲਮਾਂ ਦੀ ਪ੍ਰਮੋਸ਼ਨ ਲਈ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਹਿੱਸਾ ਲੈਂਦੇ ਹਨ। ਕਪਿਲ ਹਰ ਅਦਾਕਾਰ ਨਾਲ ਬਹੁਤ ਹਾਸਾ- ਮਜ਼ਾਕ ਕਰਦੇ ਹਨ ਤੇ ਫੈਨਜ਼ ਵੱਲੋਂ ਸੈਲਬਸ ਤੋਂ ਸਵਾਲ ਪੁੱਛਦੇ ਹਨ।
ਹੋਰ ਪੜ੍ਹੋ: ਕਰਨ ਕੁੰਦਰਾ ਨਾਲ ਤੇਜਸਵੀ ਪ੍ਰਕਾਸ਼ ਗੁਰਦੁਆਰਾ ਸਾਹਿਬ ਨਤਮਸਤਕ ਹੋਣ ਪਹੁੰਚੀ, ਵੀਡੀਓ ਹੋਈ ਵਾਇਰਲ
ਹਾਲ ਹੀ 'ਚ ਸ਼ੋਅ ਦੇ ਐਪੀਸੋਡ 'ਚ ਸਲਮਾਨ ਖਾਨ ਆਪਣੀ ਆਉਣ ਵਾਲੀ ਫਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਦੇ ਪ੍ਰਮੋਸ਼ਨ ਲਈ ਪਹੁੰਚੇ। ਇਸ ਦੌਰਾਨ ਉਨ੍ਹਾਂ ਦੇ ਨਾਲ ਪੂਜਾ ਹੇਗੜੇ, ਸ਼ਹਿਨਾਜ਼ ਗਿੱਲ, ਰਾਘਵ ਜੁਆਲ ਅਤੇ ਫ਼ਿਲਮ ਦੀ ਬਾਕੀ ਟੀਮ ਵੀ ਨਜ਼ਰ ਆਈ।
- PTC PUNJABI