ਕੀ ਰਣਵੀਰ ਸਿੰਘ ਫਿਲਮਾਂ ਤੋਂ ਲੈਣ ਜਾ ਰਹੇ ਨੇ ਬ੍ਰੇਕ ? ਜਾਣੋ ਕਿਉਂ
Ranveer Singh News: ਰਣਵੀਰ ਸਿੰਘ (Ranveer Singh) ਅਤੇ ਦੀਪਿਕਾ ਪਾਦੁਕੋਣ (Deepika Padukone) ਬਾਲੀਵੁੱਡ ਦੀ ਮਸ਼ਹੂਰ ਜੋੜੀ ਹੈ। ਰਣਵੀਰ ਅਤੇ ਦੀਪਿਕਾ ਜਲਦ ਹੀ ਮਾਤਾ-ਪਿਤਾ ਬਣਨ ਜਾ ਰਹੇ ਹਨ। ਕੁਝ ਦਿਨ ਪਹਿਲਾਂ ਉਨ੍ਹਾਂ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕਰਕੇ ਆਪਣੇ ਪ੍ਰਸ਼ੰਸਕਾਂ ਨੂੰ ਇਹ ਖੁਸ਼ਖਬਰੀ ਦਿੱਤੀ ਸੀ। ਰਣਵੀਰ-ਦੀਪਿਕਾ ਨਵੇਂ ਮਹਿਮਾਨ ਦਾ ਸਵਾਗਤ ਕਰਨ ਲਈ ਕਾਫੀ ਉਤਸ਼ਾਹਿਤ ਹਨ।
ਇਹ ਵੀ ਕਿਹਾ ਜਾ ਰਿਹਾ ਹੈ ਕਿ ਪਿਤਾ ਬਣਨ ਤੋਂ ਬਾਅਦ ਰਣਵੀਰ ਕੰਮ ਤੋਂ ਬ੍ਰੇਕ ਲੈ ਕੇ ਪੈਟਰਨਿਟੀ ਲੀਵ 'ਤੇ ਚਲੇ ਜਾਣਗੇ। ਰਿਪੋਰਟ ਮੁਤਾਬਕ ਦੀਪਿਕਾ ਨੇ ਆਪਣੇ ਸਾਰੇ ਵਰਕ ਕਮਿਟਮੈਂਟ ਪੂਰੇ ਕਰ ਲਏ ਹਨ ਪਰ ਰਣਵੀਰ ਫਿਲਹਾਲ ਰੁੱਝੇ ਹੋਏ ਹਨ ਕਿਉਂਕਿ ਉਨ੍ਹਾਂ ਨੇ ਕਈ ਫਿਲਮਾਂ ਸਾਈਨ ਕਰ ਲਈਆਂ ਹਨ।
ਇਸ ਲਈ ਉਨ੍ਹਾਂ ਦੀ ਪੈਟਰਨਿਟੀ ਲੀਵ 'ਤੇ ਜਾਣ ਦੀ ਕੋਈ ਯੋਜਨਾ ਨਹੀਂ ਸੀ। ਹੁਣ ਰਣਵੀਰ ਇਸ ਸਮੇਂ ਦੌਰਾਨ ਬ੍ਰੇਕ ਲੈਣ ਬਾਰੇ ਸੋਚ ਰਹੇ ਹਨ, ਕਿਉਂਕਿ ਉਹ ਫਿਲਮ ''ਡਾਨ 3'' ਅਤੇ ''ਸ਼ਕਤੀਮਾਨ'' ਦੀ ਸ਼ੂਟਿੰਗ ਕਰ ਰਹੇ ਹਨ। ਇਸ ਦੌਰਾਨ ਰਣਵੀਰ ਨੇ ਕੋਈ ਨਵਾਂ ਪ੍ਰੋਜੈਕਟ ਨਾ ਕਰਨ ਦਾ ਫੈਸਲਾ ਕੀਤਾ ਹੈ। ਤਾਂ ਕਿ ਉਹ ਦੀਪਿਕਾ ਅਤੇ ਬੱਚੇ ਨਾਲ ਸਮਾਂ ਬਿਤਾ ਸਕਣ।
ਬੀਤੇ ਦਿਨੀਂ ਦੀਪਿਕਾ ਪਾਦੂਕੋਣ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਇਸ ਪੋਸਟ ਵਿੱਚ ਦੀਪਿਕਾ ਨੇ ਪ੍ਰੈਗਨੈਂਟ ਹੋਣ ਦਾ ਐਲਾਨ ਕੀਤਾ ਹੈ। ਜੋੜੇ ਨੇ ਸਾਂਝੇ ਤੌਰ ਉੱਤੇ ਪੋਸਟ ਸਾਂਝੀ ਕਰਦਿਆਂ ਇੱਕ ਪੋਸਟ ਸ਼ੇਅਰ ਕੀਤੀ ਹੈ। ਆਪਣੇ ਫੈਨਜ਼ ਨਾਲ ਇਹ ਖੁਸ਼ਖਬਰੀ ਸਾਂਝੀ ਕਰਦਿਆਂ ਦੋਹਾਂ ਨੇ ਇਹ ਵੀ ਦੱਸਿਆ ਹੈ ਕਿ ਸਤੰਬਰ 2024 'ਚ ਛੋਟੇ ਮਹਿਮਾਨ ਉਨ੍ਹਾਂ ਦੇ ਘਰ ਆਉਣ ਵਾਲਾ ਹੈ।ਦੀਪਿਕਾ ਨੇ ਸੋਸ਼ਲ ਮੀਡੀਆ 'ਤੇ ਇਕ ਪੋਸਟ ਸ਼ੇਅਰ ਕੀਤੀ ਹੈ ਜਿਸ 'ਤੇ ਲਿਖਿਆ ਹੈ-'ਸਤੰਬਰ 2024: ਰਣਵੀਰ ਅਤੇ ਦੀਪਿਕਾ ????????????????????'। ਉਨ੍ਹਾਂ ਨੇ ਇਸ ਪੋਸਟ 'ਚ ਰਣਵੀਰ ਸਿੰਘ ਨੂੰ ਵੀ ਟੈਗ ਕੀਤਾ ਹੈ।
ਹੋਰ ਪੜ੍ਹੋ: Viral News: ਯੂਟਿਊਬ ਚੈਨਲ ਲਈ ਬੈਂਕ ਲੁੱਟਦਾ ਸੀ ਇਹ ਗਾਇਕ, ਜਾਣੋ ਹੈਰਾਨ ਕਰ ਦੇਣ ਵਾਲੀ ਕਹਾਣੀ
ਦੀਪਿਕਾ ਅਤੇ ਰਣਵੀਰ ਨੇ 2018 ਵਿੱਚ ਵਿਆਹ ਕਰਵਾ ਲਿਆ ਅਤੇ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਹੁਣ ਵਿਆਹ ਦੇ 6 ਸਾਲ ਬਾਅਦ ਉਹ ਮਾਤਾ-ਪਿਤਾ ਬਣਨ ਜਾ ਰਹੇ ਹਨ। ਦੀਪਿਕਾ ਸਤੰਬਰ ਵਿੱਚ ਆਪਣੇ ਪਹਿਲੇ ਬੱਚੇ ਦੀ ਉਮੀਦ ਕਰ ਰਹੀ ਹਨ। ਪ੍ਰਸ਼ੰਸਕ ਵੀ ਖੁਸ਼ ਹਨ ਕਿ ਦੀਪਿਕਾ-ਰਣਵੀਰ ਮਾਤਾ-ਪਿਤਾ ਬਣਨ ਜਾ ਰਹੇ ਹਨ।
-