ਭਾਰਤੀ ਪਹਿਲਵਾਨ ਵਿਨੇਸ਼ ਫੋਗਾਟ ਪੈਰਿਸ ਓਲੰਪਿਕ ਤੋਂ ਬਾਹਰ, ਤਬੀਅਤ ਵਿਗੜਣ ਤੋਂ ਬਾਅਦ ਹਸਪਤਾਲ ‘ਚ ਭਰਤੀ, ਕੰਗਨਾ ਰਣੌਤ ਨੇ ਕੱਸਿਆ ਸੀ ਤੰਜ਼
ਭਾਰਤੀ ਮਹਿਲਾ ਰੈਸਲਰ ਵਿਨੇਸ਼ ਫੋਗਾਟ ਤੋਂ ਗੋਲਡ ਦੀ ਆਸ ਲਾਈ ਬੈਠੇ ਕਰੋੜਾਂ ਦੇਸ਼ ਵਾਸੀਆਂ ਦੀਆਂ ਉਮੀਦਾਂ ਉਦੋਂ ਚਕਨਾਚੂਰ ਹੋ ਗਈਆਂ ।ਜਦੋਂ ਉਸ ਨੂੰ ਮਹਿਲਾ ਵਰਗ ਦੀ ਰੈਸਲਿੰਗ ਦੇ ਫਾਈਨਲ ਚੋਂ ਬਾਹਰ ਹੋ ਗਈ ਹੈ। ਉਸ ਨੂੰ ਓਵਰਵੇਟ ਹੋਣ ਦੇ ਕਾਰਨ ਡਿਸਕੁਆਲੀਫਾਈ ਕੀਤਾ ਗਿਆ ਹੈ। ਵਿਨੇਸ਼ ਸਾਰੀ ਰਾਤ ਆਪਣਾ ਵਜ਼ਨ ਘੱਟ ਕਰਨ ਦੇ ਲਈ ਪਸੀਨਾ ਵਹਾਉਂਦੀ ਰਹੀ । ਰੱਸੀ ਟੱਪਣ ਤੋਂ ਲੈ ਕੇ ਜੌੋਗਿੰਗ ਤੱਕ ਉਸ ਨੇ ਹਰ ਤਰੀਕਾ ਅਪਣਾਇਆ ਅਤੇ ਇੱਕ ਕਿਲੋ ਨੱਬੇ ਗ੍ਰਾਮ ਵਜ਼ਨ ਘਟਾ ਵੀ ਲਿਆ । ਪਰ 100 ਗ੍ਰਾਮ ਜ਼ਿਆਦਾ ਵਜ਼ਨ ਹੋਣ ਦੇ ਕਾਰਨ ਉਸ ਨੂੰ ਡਿਸਕੁਆਲੀਫਾਈ ਕਰ ਦਿੱਤਾ ਗਿਆ ਹੈ।ਜਿਸ ਤੋਂ ਬਾਅਦ ਡਿਹਾਈਡ੍ਰੇਸ਼ਨ ਦੇ ਕਾਰਨ ਉਹ ਬੇਹੋਸ਼ ਹੋ ਗਈ ਹੈ ਅਤੇ ਹਸਪਤਾਲ ‘ਚ ਦਾਖਲ ਕਰਵਾਉਣਾ ਪਿਆ ਹੈ। ਇਸ ਦੇ ਨਾਲ ਹੀ ਸਾਂਸਦ ਕੰਗਨਾ ਰਣੌਤ ਨੇ ਵੀ ਇਸ ਮਾਮਲੇ ‘ਚ ਪ੍ਰਤੀਕਿਰਿਆ ਦਿੱਤੀ ਹੈ।ਇਸ ਦੇ ਨਾਲ ਹੀ ਉਸ ਨੇ ਪਹਿਲਵਾਨ ਨੂੰ ਯਾਦ ਕਰਵਾਇਆ ਜਦੋਂ ਉਹਨਾਂ ਨੇ ਪੀਐੱਮ ਮੋਦੀ ਦੇ ਖਿਲਾਫ ਨਾਅਰੇਬਾਜ਼ੀ ਕੀਤੀ ਸੀ।
ਹੋਰ ਪੜ੍ਹੋ : ਪਰਮੀਸ਼ ਵਰਮਾ ਪਤਨੀ ਗੀਤ ਗਰੇਵਾਲ ਦੇ ਨਾਲ ਵਿਆਹ ‘ਚ ਡਾਂਸ ਕਰਦੇ ਆਏ ਨਜ਼ਰ, ਵੇਖੋੋ ਵੀਡੀਓ
ਕੰਗਨਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਮੋਦੀ ਖ਼ਿਲਾਫ ਲਗਾਏ ਨਾਅਰੇ ਦੀ ਯਾਦ ਦਿਵਾਈ ਹੈ।ਜਿਸ ‘ਚ ਉਸ ਨੇ ਕਿਹਾ ਸੀ ਕਿ ‘ਮੋਦੀ ਤੇਰੀ ਕਬਰ ਖੁਦੇਗੀ’।ਕੰਗਨਾ ਨੇ ਆਪਣੀ ਇੰਸਟਾਗ੍ਰਾਮ ਸਟੋਰੀ ‘ਚ ਵਿਨੇਸ਼ ਦੀ ਤਿਰੰਗੇ ਦੇ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਜਿਸ ਨੂੰ ਸਾਂਝਾ ਕਰਦੇ ਹੋਏ ਉਸ ਨੇ ਲਿਖਿਆ ‘ਭਾਰਤ ਦੇ ਪਹਿਲੇ ਗੋਲਡ ਮੈਡਲ ਦੇ ਲਈ ਫਿੰਗਰ ਕਰਾਸ ਕਰਦੇ ਹਨ ।
ਵਿਨੇਸ਼ ਫੋਗਾਟ ਉਸ ਸਮੇਂ ਪ੍ਰਦਰਸ਼ਨ ‘ਚ ਹਿੱਸਾ ਲੈ ਰਹੀ ਸੀ’ ।ਦੱਸ ਦਈਏ ਕਿ ਵਿਨੇਸ਼ ਫੋਗਾਟ ਉਨ੍ਹਾਂ ਤਿੰਨ ਭਲਵਾਨਾਂ ਚੋਂ ਇੱਕ ਸਨ ਜਿਨ੍ਹਾਂ ਨੇ ਬ੍ਰਿਜ ਭੂਸ਼ਣ ਸ਼ਰਨ ਸਿੰਘ ਦੇ ਖਿਲਾਫ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ ਸੀ ।
- PTC PUNJABI