ਰਵੀਨਾ ਟੰਡਨ ਵੱਲੋਂ ਬਜ਼ੁਰਗ ਮਹਿਲਾ ਨਾਲ ਕੁੱਟਮਾਰ, ਸੋਸ਼ਲ ਮੀਡੀਆ ਤੇ ਵੀਡੀਓ ਹੋਇਆ ਵਾਇਰਲ, ਮਾਮਲੇ ‘ਚ ਪੁਲਿਸ ਦਾ ਪ੍ਰਤੀਕਰਮ ਆਇਆ ਸਾਹਮਣੇ
ਰਵੀਨਾ ਟੰਡਨ (Raveena Tandon) ‘ਤੇ ਬੀਤੇ ਦਿਨ ਇੱਕ ਬਜ਼ਰੁਗ ਮਹਿਲਾ ਦੇ ਨਾਲ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਸੀ । ਜਿਸ ਤੋਂ ਬਾਅਦ ਅਦਾਕਾਰਾ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਗਿਆ ਸੀ । ਜਿਸ ‘ਚ ਅਦਾਕਾਰਾ ‘ਤੇ ਸ਼ਰਾਬ ਪੀ ਕੇ ਗੱਡੀ ਚਲਾਉਣ ਤੇ ਕੁੱਟਮਾਰ ਕਰਨ ਦਾ ਇਲਜ਼ਾਮ ਲਗਾਇਆ ਗਿਆ ਸੀ । ਜਿਸ ਤੋਂ ਬਾਅਦ ਪੁਲਿਸ ਦਾ ਕਹਿਣਾ ਹੈ ਕਿ ਇਸ ਮਾਮਲੇ ‘ਚ ਸ਼ਿਕਾਇਤ ਕਰਤਾ ਨੇ ਮਾਮਲੇ ‘ਚ ਝੂਠੀ ਸ਼ਿਕਾਇਤ ਦਰਜ ਕਰਵਾਈ ਅਤੇ ਸੀਸੀਟੀਵੀ ਫੁਟੇਜ ਦੀ ਜਾਂਚ ਕਰਨ ਤੋਂ ਬਾਅਦ ਇਹ ਪਾਇਆ ਗਿਆ ਕਿ ਰਵੀਨਾ ਦੀ ਕਾਰ ਨੇ ਕਿਸੇ ਨੂੰ ਟੱਕਰ ਨਹੀਂ ਮਾਰੀ ਤੇ ਨਾ ਹੀ ਉਸ ਨੇ ਸ਼ਰਾਬ ਪੀਤੀ ਹੋਈ ਸੀ ।ਰਵੀਨਾ ਟੰਡਨ ਦੇ ਖਿਲਾਫ ਲਿਖਵਾਈ ਗਈ ਸ਼ਿਕਾਇਤ ਨੂੰ ਮੁੰਬਈ ਪੁਲਿਸ ਨੇ ਝੂਠਾ ਕਰਾਰ ਦਿੱਤਾ ਹੈ।
ਬੀਤੇ ਦਿਨ ਵੀਡੀਓ ਹੋਇਆ ਸੀ ਵਾਇਰਲ
ਬੀਤੇ ਦਿਨ ਅਦਾਕਾਰਾ ਰਵੀਨਾ ਟੰਡਨ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ । ਜਿਸ ਮੁਹੰਮਦ ਨਾਂਅ ਦੇ ਇੱਕ ਸ਼ਖਸ ਦਾ ਇਲਜ਼ਾਮ ਸੀ ਕਿ ਸ਼ਰਾਬ ਦੇ ਨਸ਼ੇ ‘ਚ ਉਸ ਦੀ ਮਾਂ ਨਾਲ ਕੁੱਟਮਾਰ ਕੀਤੀ ਗਈ। ਇਹ ਮਾਮਲਾ ਬਾਂਦਰਾ ਸਥਿਤ ਰਿਜ਼ਵੀ ਲਾਅ ਕਾਲਜ ਦੇ ਕੋਲ ਹੋਇਆ ਸੀ। ਕਾਰ ਅਦਾਕਾਰਾ ਦਾ ਡਰਾਈਵਰ ਚਲਾ ਰਿਹਾ ਸੀ।
ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਸਥਾਨਕ ਲੋਕਾਂ ਤੇ ਪੀੜਤ ਮਹਿਲਾ ਨੇ ਰਵੀਨਾ ਨੂੰ ਚਾਰੇ ਪਾਸਿਓਂ ਘੇਰਿਆ ਹੋਇਆ ਹੈ ਅਤੇ ਉਹ ਪੁਲਿਸ ਨੂੰ ਫੋਨ ਕਰਕੇ ਬੁਲਾ ਰਹੀ ਹੈ। ਇੱਕ ਸ਼ਖਸ ਪਿੱਛਿਓਂ ਚੀਕ ਰਿਹਾ ਹੈ ਅਤੇ ਕਹਿ ਰਿਹਾ ਹੈ ਕਿ ਅਦਾਕਾਰਾ ਨੇ ਉਸ ਦੀ ਮਾਂ ‘ਤੇ ਗੱਡੀ ਚੜ੍ਹਾਈ ਹੈ । ਉੱਥੇ ਹੀ ਅਦਾਕਾਰਾ ਕਹਿ ਰਹਿ ਰਹੀ ‘ਪਲੀਜ਼ ਧੱਕਾ ਨਾ ਦਿਓ, ਮੈਨੂੰ ਨਾ ਮਾਰੋ।
Allegations of Assault by #RaveenaTandon & her driver on elderly Woman Incident near Rizvi law college, family Claims that @TandonRaveena was under influence of Alcohol, women have got head injuries, Family is at Khar Police station @MumbaiPolice @CPMumbaiPolice @mieknathshinde pic.twitter.com/eZ0YQxvW3g
— Mohsin shaikh 🇮🇳 (@mohsinofficail) June 1, 2024
- PTC PUNJABI