IFFI 2023: ਮਾਧੁਰੀ ਦੀਕਸ਼ਿਤ ਭਾਰਤੀ ਸਿਨੇਮਾ 'ਚ ਯੋਗਦਾਨ ਲਈ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ
Madhuri Dixit honoured with special award: ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਸਿੰਘ ਠਾਕੁਰ ਨੇ ਅੱਜ ਇਥੇ ਭਾਰਤ ਦੇ 54ਵੇਂ ਕੌਮਾਂਤਰੀ ਫਿਲਮ ਮਹਾਉਤਸਵ ਦੀ ਉਦਘਾਟਨ ਕੀਤਾ। ਇਸ ਮੌਕੇ ਬਾਲੀਵੁੱਡ ਦੀ ਮਸ਼ਹੂਰ ਤੇ ਦਿੱਗਜ਼ ਅਦਾਕਾਰਾ ਮਾਧੁਰੀ ਦੀਕਸ਼ਿਤ ਨੂੰ ਭਾਰਤੀ ਸਿਨੇਮਾ 'ਚ ਉਨ੍ਹਾਂ ਦੇ ਯੋਗਦਾਨ ਲਈ ਵਿਸ਼ੇਸ਼ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ।
ਇਸ ਤੋਂ ਇਲਾਵਾ ਅਨੁਰਾਗ ਠਾਕੁਰ ਨੇ ਫਿਲਮ ਮਹਾਉਤਸਵ ਦੇ ਇਸ ਸੀਜ਼ਨ 'ਚ ਅਵਾਰਡਾਂ ਦੀ ਇੱਕ ਨਵੀਂ ਸ਼੍ਰੇਣੀ-ਬੈਸਟ ਵੈੱਬ ਸੀਰੀਜ਼ (OTT) ਸ਼ੁਰੂ ਕਰਨ ਦਾ ਵੀ ਐਲਾਨ ਕੀਤਾ। ਇਸ ਦੇ ਨਾਲ ਹੀ ਹਾਲੀਵੁੱਡ ਅਦਾਕਾਰ ਅਤੇ ਨਿਰਮਾਤਾ ਮਾਈਕਲ ਡਗਲਸ ਨੂੰ 2023 ਲਈ ਵੱਕਾਰੀ ਸਤਿਆਜੀਤ ਰੇਅ ਲਾਈਫਟਾਈਮ ਅਚੀਵਮੈਂਟ ਐਵਾਰਡ ਦਿੱਤਾ ਜਾਵੇਗਾ, ਇਸ ਦਾ ਵੀ ਐਲਾਨ ਕੀਤਾ।
ਇਸ ਮੌਕੇ ਉਨ੍ਹਾਂ ਕਿਹਾ ਕਿ ਭਾਰਤ ਦੇਸ਼ 'ਚ ਵਿਦੇਸ਼ੀ ਫਿਲਮ ਬਨਾਉਣ ਲਈ ਪ੍ਰੋਤਸਾਹਨ ਦੇਵੇਗਾ। ਇਸ ਲਈ ਫਿਲਮ ਨਿਰਮਾਣ 'ਚ ਜੋ ਖਰਚਾ ਆਏਗਾ, ਉਸ 'ਚ ਪ੍ਰੋਤਸਾਹਨ ਰਾਸ਼ੀ 40 ਫੀਸਦੀ ਤੱਕ ਵਧਾਈ ਜਾਵੇਗੀ। ਇਸ ਦੀ ਵੱਧ ਤੋਂ ਵੱਧ ਹੱਦ 30 ਕਰੋੜ ਰੁਪਏ (3.5 ਮਿਲੀਅਨ ਅਮਰੀਕੀ ਡਾਲਰ ਤੋਂ ਵੱਧ) ਹੋਵੇਗੀ, ਜਿਸ 'ਚ ਜ਼ਿਕਰਯੋਗ ਭਾਰਤੀ ਵਿਸ਼ਾ ਵਸਤੂ ਲਈ 5 ਫੀਸਦੀ ਦਾ ਵਾਧੂ ਬੋਨਸ ਸ਼ਾਮਲ ਹੋਵੇਗਾ।
ਅਨੁਰਾਗ ਸਿੰਘ ਠਾਕੁਰ ਨੇ ਕਿਹਾ ਕਿ ਭਾਰਤ ਦੇ ਆਕਾਰ ਅਤੇ ਵਿਸ਼ਾਲ ਸਮਰੱਥਾ ਨੂੰ ਦੇਖਦੇ ਹੋਏ ਦੇਸ਼ 'ਚ ਮੱਧ ਤੇ ਵੱਡੇ ਬਜਟ ਦੇ ਕੌਮਾਂਤਰੀ ਪ੍ਰਾਜੈਕਟਾਂ ਨੂੰ ਆਕਰਸ਼ਿਤ ਕਰਨ ਲਈ ਉੱਚ ਪ੍ਰੋਤਸਾਹਨ ਦੀ ਲੋੜ ਹੈ। ਕੇਂਦਰੀ ਮੰਤਰੀ ਠਾਕੁਰ ਨੇ ਮਹਿਲਾ ਸਸ਼ਕਤੀਕਰਨ ਪ੍ਰਤੀ ਭਾਰਤ ਦੀ ਪ੍ਰਤੀਬੱਧਤਾ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ ਇਸ ਸਾਲ ਦੇ ਮਹਾਉਤਸਵ 'ਚ 40 ਜ਼ਿਕਰਯੋਗ ਮਹਿਲਾ ਫਿਲਮ ਨਿਰਮਾਤਾਵਾਂ ਦੀਆਂ ਫਿਲਮਾਂ ਸ਼ਾਮਲ ਹੋਣਗੀਆਂ।
ਹੋਰ ਪੜ੍ਹੋ: ਚੰਗੇ ਅਦਾਕਾਰ ਹੀ ਨਹੀਂ ਸਗੋਂ ਚੰਗੇ ਬੇਟੇ ਵੀ ਨੇ ਸਲਮਾਨ ਖਾਨ, ਅਦਾਕਾਰ ਦੀ ਮਾਂ ਸਲਮਾ ਖਾਨ ਨਾਲ ਕਿਊਟ ਵੀਡੀਓ ਹੋਈ ਵਾਇਰਲ
ਅਦਾਕਾਰਾ ਮਾਧੁਰੀ ਦੀਕਸ਼ਿਤ ਦੇ ਫੈਨਜ਼ ਉਨ੍ਹਾਂ ਨੂੰ ਇਹ ਅਵਾਰਡ ਮਿਲਣ 'ਤੇ ਕਾਫੀ ਖੁਸ਼ ਹਨ। ਫੈਨਜ਼ ਅਦਾਕਾਰਾ ਨੂੰ ਸੋਸ਼ਲ ਮੀਡੀਆ ਦੇ ਜ਼ਰੀਏ ਵਧਾਈਆਂ ਦੇ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲਬਸ ਨੇ ਵੀ ਅਦਾਕਾਰਾ ਨੂੰ ਇਸ ਉਪਲਬਧੀ ਲਈ ਵਧਾਈ ਦਿੱਤੀ ਤੇ ਉਸ ਨੂੰ ਫਿਲਮ ਜਗਤ ਦਾ ਇੱਕ ਖੂਬਸੂਰਤ ਸਿਤਾਰਾ ਦੱਸਿਆ।
-