Dilip Kumar Bungalow: ਢਾਹਿਆ ਜਾਵੇਗਾ ਦਿਲੀਪ ਕੁਮਾਰ ਦਾ ਪਾਲੀ ਹਿੱਲ ਬੰਗਲਾ, ਜਿਸ 'ਚ ਦਿੱਗਜ਼ ਅਦਾਕਾਰ ਨੇ ਗੁਜ਼ਾਰੇ ਸੀ ਆਪਣੀ ਜ਼ਿੰਦਗੀ ਦੇ 50 ਸਾਲ
Dilip Kumar Bungalow: ਦਿਲੀਪ ਕੁਮਾਰ ਨੇ 5 ਦਹਾਕਿਆਂ ਤੋਂ ਵੱਧ ਸਮੇਂ ਤੱਕ ਇੰਡਸਟਰੀ 'ਤੇ ਰਾਜ ਕੀਤਾ। ਉਨ੍ਹਾਂ ਦੇ ਕਰੀਅਰ ਦੀਆਂ ਜ਼ਿਆਦਾਤਰ ਫਿਲਮਾਂ ਬਾਕਸ ਆਫਿਸ 'ਤੇ ਹਿੱਟ ਸਾਬਤ ਹੋਈਆਂ। ਦਿਲੀਪ ਕੁਮਾਰ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਨਾਲ ਜੁੜੀਆਂ ਕਈ ਯਾਦਾਂ ਅੱਜ ਵੀ ਮੌਜੂਦ ਹਨ। ਦਿਲੀਪ ਦਾ ਮੁੰਬਈ ਦੇ ਪਾਲੀ ਹਿੱਲ ਇਲਾਕੇ 'ਚ ਇਕ ਆਲੀਸ਼ਾਨ ਬੰਗਲਾ ਹੈ, ਜਿਸ ਨੂੰ ਜਲਦ ਹੀ ਢਾਹ ਦਿੱਤਾ ਜਾਵੇਗਾ।
ਦਲੀਪ ਕੁਮਾਰ 50 ਸਾਲਾਂ ਤੋਂ ਬੰਗਲੇ 'ਚ ਰਹਿੰਦੇ ਸਨ
ਦਿਲੀਪ ਕੁਮਾਰ ਨੇ ਸਾਲ 1953 'ਚ ਪਾਲੀ ਹਿੱਲ ਬੰਗਲਾ 1.4 ਲੱਖ ਰੁਪਏ 'ਚ ਖਰੀਦਿਆ ਸੀ ਅਤੇ ਆਪਣੀ ਜ਼ਿੰਦਗੀ ਦੇ ਲਗਭਗ 50 ਸਾਲ ਇਸ ਬੰਗਲੇ 'ਚ ਬਿਤਾਏ ਸਨ। ਇਸ ਬੰਗਲੇ ਨੂੰ ਲੈ ਕੇ ਕਈ ਸਾਲਾਂ ਤੋਂ ਅਦਾਲਤ ਵਿੱਚ ਕੇਸ ਵੀ ਚੱਲ ਰਿਹਾ ਸੀ। ਦਰਅਸਲ, ਇੱਕ ਬਿਲਡਰ ਨੇ ਬੰਗਲੇ ਉੱਤੇ ਮਲਕੀਅਤ ਦਾ ਦਾਅਵਾ ਕੀਤਾ ਸੀ। ਅਦਾਲਤ ਨੇ ਸਾਲ 2017 ਵਿੱਚ ਦਲੀਪ ਕੁਮਾਰ ਦੇ ਹੱਕ ਵਿੱਚ ਫੈਸਲਾ ਸੁਣਾਇਆ ਅਤੇ ਪਲਾਟ ਸਾਇਰਾ ਬਾਨੋ ਨੂੰ ਦਿੱਤਾ ਗਿਆ।
ਗੁਆਂਢ ਵਿੱਚ ਕਈ ਮਸ਼ਹੂਰ ਹਸਤੀਆਂ ਦੇ ਘਰ ਹਨ
ਹੁਣ ਇਸ ਬੰਗਲੇ ਨੂੰ ਢਾਹੁਣ ਦੀ ਗੱਲ ਸਾਹਮਣੇ ਆ ਰਹੀ ਹੈ। ਖਬਰਾਂ ਮੁਤਾਬਕ ਦਲੀਪ ਕੁਮਾਰ ਦੇ ਪਰਿਵਾਰ ਨੇ ਬੰਗਲਾ ਢਾਹੁਣ ਦੀ ਮਨਜ਼ੂਰੀ ਦੇ ਦਿੱਤੀ ਹੈ। ਹਾਲਾਂਕਿ ਸੌਦੇ ਦੀ ਸਹੀ ਰਕਮ ਦਾ ਪਤਾ ਨਹੀਂ ਹੈ ਪਰ 2021 ਵਿੱਚ ਬੰਗਲੇ ਦੀ ਕੀਮਤ 350 ਕਰੋੜ ਰੁਪਏ ਦੱਸੀ ਗਈ ਸੀ। ਇਹ ਬੰਗਲਾ 1.75 ਲੱਖ ਵਰਗ ਫੁੱਟ ਖੇਤਰ 'ਚ ਫੈਲਿਆ ਹੋਇਆ ਹੈ। ਇਸ ਬੰਗਲੇ ਦੇ ਗੁਆਂਢ 'ਚ ਰਿਸ਼ੀ ਕਪੂਰ, ਆਮਿਰ ਖਾਨ ਅਤੇ ਸੰਜੇ ਦੱਤ ਦੇ ਘਰ ਵੀ ਮੌਜੂਦ ਹਨ।
ਦਲੀਪ ਕੁਮਾਰ ਦੀ ਯਾਦ ਵਿੱਚ ਮਿਊਜ਼ੀਅਮ ਬਣਾਇਆ ਜਾਵੇਗਾ
ਦੱਸਿਆ ਜਾ ਰਿਹਾ ਹੈ ਕਿ ਬੰਗਲੇ ਨੂੰ ਤੋੜ ਕੇ ਰਿਹਾਇਸ਼ੀ ਕੰਪਲੈਕਸ ਅਤੇ ਮਿਊਜ਼ੀਅਮ ਬਣਾਇਆ ਜਾਵੇਗਾ। ਰਿਹਾਇਸ਼ੀ ਇਮਾਰਤ 11 ਮੰਜ਼ਿਲਾਂ ਦੀ ਹੋਵੇਗੀ। ਇਸ ਦੇ ਨਾਲ ਹੀ ਦਲੀਪ ਕੁਮਾਰ ਨਾਲ ਜੁੜੀਆਂ ਯਾਦਾਂ ਨੂੰ ਮਿਊਜ਼ੀਅਮ 'ਚ ਰੱਖਿਆ ਜਾਵੇਗਾ। ਰਿਹਾਇਸ਼ੀ ਇਮਾਰਤ ਅਤੇ ਅਜਾਇਬ ਘਰ ਲਈ ਵੱਖਰੀ ਐਂਟਰੀ ਹੋਵੇਗੀ। ਪ੍ਰਸ਼ੰਸਕ ਮਰਹੂਮ ਅਦਾਕਾਰ ਨਾਲ ਜੁੜੀਆਂ ਚੀਜ਼ਾਂ ਨੂੰ ਮਿਊਜ਼ੀਅਮ 'ਚ ਦੇਖ ਸਕਣਗੇ।
- PTC PUNJABI