ਦੂਜੀ ਵਾਰ ਉਮਰਾਹ ਕਰਨ ਮੱਕਾ ਮਦੀਨਾ ਪਹੁੰਚੀ ਹਿਨਾ ਖ਼ਾਨ, ਤਸਵੀਰਾਂ ਕੀਤੀਆਂ ਸਾਂਝੀਆਂ

Reported by: PTC Punjabi Desk | Edited by: Shaminder  |  January 16th 2024 06:40 PM |  Updated: January 16th 2024 06:40 PM

ਦੂਜੀ ਵਾਰ ਉਮਰਾਹ ਕਰਨ ਮੱਕਾ ਮਦੀਨਾ ਪਹੁੰਚੀ ਹਿਨਾ ਖ਼ਾਨ, ਤਸਵੀਰਾਂ ਕੀਤੀਆਂ ਸਾਂਝੀਆਂ

ਜਦੋਂ ਵੀ ਇਨਸਾਨ ਉਸ ਪ੍ਰਮਾਤਮਾ ਦੀ ਸ਼ਰਨ ‘ਚ ਜਾਂਦਾ ਹੈ ਜੋ ਸਕੂਨ, ਸੁੱਖ ਦਾ ਅਹਿਸਾਸ ਉਸ ਨੂੰ ਮਿਲਦਾ ਹੈ। ਉਹ ਦੁਨੀਆ ਦੀ ਕਿਸੇ ਸ਼ੈਅ ‘ਚ ਨਹੀਂ ਮਿਲਦਾ ।ਕਿਉਂਕਿ ਪ੍ਰਮਾਤਮਾ ਜਿੱਥੇ ਭੌਤਿਕ ਸੁੱਖ ਦਿੰਦਾ ਹੈ ਉੱਥੇ ਹੀ ਅਧਿਆਤਮਕ ਸੁੱਖ ਵੀ ਦਿੰਦਾ ਹੈ। ਅਦਾਕਾਰਾ ਹਿਨਾ ਖ਼ਾਨ (Hina Khan)ਵੀ ਅਕਸਰ ਹੀ ਪ੍ਰਮਾਤਮਾ ਦੇ ਰੰਗ ‘ਚ ਰੰਗੀ ਨਜ਼ਰ ਆਉਂਦੀ ਹੈ। ਅਦਾਕਾਰਾ ਇੱਕ ਵਾਰ ਮੁੜ ਤੋਂ ਮੱਕਾ ਮਦੀਨਾ ‘ਚ ਉਮਰਾਹ (Umrah)ਕਰਨ ਦੇ ਲਈ ਪੁੱਜੀ ਹੈ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।

Hina khan.jpg

ਹੋਰ ਪੜ੍ਹੋ : ਅੰਜਲੀ ਅਰੋੜਾ ਨੇ ਐੱਮਐੱਮਐੱਸ ਲੀਕ ਮਾਮਲੇ ‘ਚ ਮਾਣਹਾਨੀ ਦਾ ਮਾਮਲਾ ਕਰਵਾਇਆ ਦਰਜ

ਇਨ੍ਹਾਂ ਤਸਵੀਰਾਂ ‘ਚ ਤੁਸੀਂ ਵੇਖ ਸਕਦੇ ਹੋ ਕਿ ਅਦਾਕਾਰਾ ਨੇ ਸਫੇਦ ਰੰਗ ਦਾ ਲਿਬਾਸ ਪਾਇਆ ਹੋਇਆ ਹੈ ਤੇ ਹਿਜ਼ਾਬ ‘ਚ ਅਦਾਕਾਰਾ ਨਜ਼ਰ ਆ ਰਹੀ ਹੈ।ਹਿਨਾ ਖ਼ਾਨ ਨੇ ਉਰਦੂ ‘ਚ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਲਿਖਿਆ ‘ਨਾ ਪੂਛ ਕਿ ਕਯਾ ਹੈ ਹਰੇ ਗੁਬੰਦ ਕੇ ਸਾਏ ਮੇਂ, ਜੰਨਤ ਕਾ ਨਜ਼ਾਰਾ ਹੈ ਹਰੇ ਰੰਗ ਕੇ ਸਾਏ ਮੇਂ’। ਅਦਾਕਾਰਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਸੋਸ਼ਲ ਮੀਡੀਆ ‘ਤੇ ਪਸੰਦ ਕੀਤਾ ਜਾ ਰਿਹਾ ਹੈ ਅਤੇ ਫੈਨਸ ਵੀ ਇਸ ‘ਤੇ ਰਿਐਕਸ਼ਨ ਦਿੰਦੇ ਹੋਏ ਨਜ਼ਰ ਆ ਰਹੇ ਹਨ ।  

Hina khan 2.jpg‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ਨਾਲ ਮਿਲੀ ਪਛਾਣ

ਅਦਾਕਾਰਾ ਹਿਨਾ ਖ਼ਾਨ ਨੂੰ ਸੀਰੀਅਲ ‘ਯੇ ਰਿਸ਼ਤਾ ਕਯਾ ਕਹਿਲਾਤਾ ਹੈ’ ‘ਚ ਨਿਭਾਏ ਅਕਸ਼ਰਾ ਦੇ ਕਿਰਦਾਰ ਦੇ ਨਾਲ ਪਛਾਣ ਮਿਲੀ ਸੀ । ਇਸ ਸੀਰੀਅਲ ਨੂੰ ਦਰਸ਼ਕਾਂ ਦੇ ਵੱਲੋਂ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ। ਇਸ ਤੋਂ ਇਲਾਵਾ ਹਿਨਾ ਖ਼ਾਨ ਕਈ ਪੰਜਾਬੀ ਫ਼ਿਲਮਾਂ ‘ਚ ਵੀ ਨਜ਼ਰ ਆ ਰਹੀ ਹੈ। ਹਿਨਾ ਖ਼ਾਨ ਦੀ ਨਿੱਜੀ ਜ਼ਿੰਦਗੀ ਦੀ ਗੱਲ ਕਰੀਏ ਤਾਂ ਉਨ੍ਹਾਂ ਦਾ ਸਬੰਧ ਜੰਮੂ ਕਸ਼ਮੀਰ ਦੇ ਨਾਲ ਹੈ । 

Makka Madina.jpg

ਅਦਾਕਾਰਾ ਦਾ ਐਕਟਿੰਗ ਦੇ ਨਾਲ ਦੂਰ-ਦੂਰ ਤੱਕ ਕੋਈ ਵਾਸਤਾ ਨਹੀਂ ਸੀ ।ਪਰ ਅਦਾਕਾਰਾ ਨੇ ਆਪਣੀ ਮਿਹਨਤ ਦੇ ਨਾਲ ਮਨੋਰੰਜਨ ਜਗਤ ‘ਚ ਆਪਣੀ ਪਛਾਣ ਬਣਾਈ ਅਤੇ ਇੱਕ ਤੋਂ ਬਾਅਦ ਇੱਕ ਸੀਰੀਅਲ ‘ਚ ਨਜ਼ਰ ਆਏ । ਹਿਨਾ ਖ਼ਾਨ ਨੇ ਕਲਰਸ ਟੀਵੀ ਦੇ ਰਿਆਲਟੀ ਸ਼ੋਅ ਬਿੱਗ ਬੌਸ ‘ਚ ਵੀ ਭਾਗ ਲਿਆ ਸੀ। ਉਨ੍ਹਾਂ ਨੇ 2018 ਦੇ ਅਖੀਰ ‘ਚ ਸੋਨੂੰ ਠੁਕਰਾਲ ਦੇ ਨਾਲ ਇੱਕ ਮਿਊਜ਼ਿਕ ਵੀਡੀਓ ‘ਚ ਵੀ ਕੰਮ ਕੀਤਾ ਸੀ । 

 

 

 

-


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network