ਕੈਂਸਰ ਦੀ ਬਿਮਾਰੀ ਨਾਲ ਜੂਝ ਰਹੀ ਹਿਨਾ ਖਾਨ ਨੇ ਖੁਦ ਕੱਟੇ ਆਪਣੇ ਵਾਲ, ਮਾਂ ਦੇ ਨਹੀਂ ਰੁੱਕੇ ਹੰਝੂ, ਵੀਡੀਓ ਵੇਖ ਫੈਨਜ਼ ਹੋਏ ਭਾਵੁਕ
Hina khan chops off her hairs : ਟੀਵੀ ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ (Hina khan ) ਇਨ੍ਹੀਂ ਦਿਨੀਂ ਬ੍ਰੈਸਟ ਕੈਂਸਰ ਨਾਲ ਜੁਝ ਰਹੀ ਹੈ। ਇਸ ਵਿਚਾਲੇ ਅਦਾਕਾਰਾ ਨੇ ਇੱਕ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਇਲਾਜ ਲਈ ਆਪਣੇ ਵਾਲ ਕਟਵਾਉਂਧੀ ਹੋਈ ਨਜ਼ਰ ਆ ਰਹੀ ਹੈ ਤੇ ਇਸ ਦੌਰਾਨ ਹਿਨਾ ਦੀ ਮਾਂ ਆਪਣੀ ਧੀ ਨੂੰ ਅਜਿਹਾ ਕਰਦੇ ਵੇਖ ਭਾਵੁਕ ਹੋ ਗਈ।
ਦੱਸ ਦਈਏ ਕਿ ਅਦਾਕਾਰੀ ਦੇ ਨਾਲ-ਨਾਲ ਹਿਨਾ ਖਾਨ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਆਪਣੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਾਈਫ ਨਾਲ ਜੁੜੇ ਅਪਡੇਟਸ ਸ਼ੇਅਰ ਕਰਦੀ ਰਹਿੰਦੀ ਹੈ।
ਬੀਤੇ ਦਿਨੀਂ ਹਿਨਾ ਖਾਨ ਨੇ ਪੋਸਟ ਸਾਂਝੀ ਕਰ ਫੈਨਜ਼ ਤੇ ਆਪਣੇ ਸਾਥੀ ਕਲਾਕਾਰਾਂ ਨੂੰ ਦੱਸਿਆ ਸੀ ਕਿ ਉਹ ਬ੍ਰੈਸਟ ਕੈਂਸਰ (Breast Cancer) ਦੀ ਤੀਜੀ ਸਟੇਜ ਵਿੱਚ ਹੈ, ਪਰ ਉਹ ਇਸ ਬਿਮਾਰੀ ਨਾਲ ਲੜਨ ਲਈ ਪੂਰੀ ਤਰ੍ਹਾਂ ਤਿਆਰ ਹੈ। ਹੁਣ ਹਿਨਾ ਖਾਨ ਦਾ ਇਲਾਜ ਸ਼ੁਰੂ ਹੋ ਚੁੱਕਾ ਹੈ।
ਹਾਲ ਹੀ ਵਿੱਚ ਹਿਨਾ ਖਾਨ ਨੇ ਆਪਣੇ ਵਾਲ ਕਟਵਾਉਂਦੇ ਹੋਏ ਨਵੀਂ ਵੀਡੀਓ ਸਾਂਝੀ ਕੀਤੀ ਹੈ, ਜਿਸ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਹਿਨਾ ਨੂੰ ਵਾਲ ਕਟਵਾਉਂਦੇ ਹੋਏ ਦੇਖਣਾ ਉਸ ਦੀ ਮਾਂ ਲਈ ਕਾਫੀ ਮੁਸ਼ਕਲ ਸੀ। ਉਸ ਦੀ ਮਾਂ ਬਹੁਤ ਹੀ ਭਾਵੁਕ ਹੋ ਗਈ, ਹਾਲਾਂਕਿ ਇਸ ਦੌਰਾਨ ਹਿਨਾ ਆਪਣੀ ਮਾਂ ਨੂੰ ਸਮਝਾਉਂਦੀ ਹੋਈ ਨਜ਼ਰ ਆ ਰਹੀ ਹੈ ਕਿ ਮਾਂ ਇਹ ਮਹਿਜ਼ ਵਾਲ ਨੇ ਤੁਸੀਂ ਵੀ ਤਾਂ ਆਪਣੇ ਵਾਲ ਕਟਵਾਉਂਦੇ ਹੋ।
ਇਸ ਵੀਡੀਓ ਦੇ ਵਿੱਚ ਹਿਨਾ ਖਾਨ ਦੀ ਹਿਮੰਤ ਵੇਖ ਕੇ ਹਰ ਕੋਈ ਹੈਰਾਨ ਰਹਿ ਗਿਆ। ਥੋੜੀ ਭਾਵੁਕ ਤੇ ਹੱਸਦੇ ਹੋਏ ਹਿਨਾ ਨੇ ਆਪਣੇ ਵਾਲ ਸ਼ੁਰੂਆਤ ਵਿੱਚ ਖ਼ੁਦ ਕੱਟੇ। ਵਾਲ ਕਟਵਾਏ ਜਾਣ ਮਗਰੋਂ ਹਿਨਾ ਖਾਨ ਦੀ ਮਾਂ ਉਸ ਨੂੰ ਚੁੰਮਦੀ ਤੇ ਪਿਆਰ ਕਰਦੇ ਹੋਏ ਨਜ਼ਰ ਆਈ। ਇਸ ਦੇ ਨਾਲ ਹੀ ਹਿਨਾ ਖਾਨ ਨੇ ਆਪਣੀ ਇਹ ਵੀਡੀਓ ਸ਼ੇਅਰ ਕਰਦਿਆਂ ਇੱਕ ਲੰਮੀ ਪੋਸਟ ਪਾਈ ਹੈ।
ਇਸ ਪੋਸਟ ਦੇ ਵਿੱਚ ਹਿਨਾ ਖਾਨ ਨੇ ਲਿਖਿਆ, 'ਤੁਸੀਂ ਕਸ਼ਮੀਰੀ ਵਿੱਚ ਮੇਰੀ ਮਾਂ ਦੀ ਰੋਂਦੀ ਹੋਈ ਆਵਾਜ਼ ਸੁਣ ਸਕਦੇ ਹੋ ਮੇਰੀ ਮਾਂ ਨੇ ਆਪਣੇ ਆਪ ਨੂੰ ਅਜਿਹਾ ਕੁਝ ਵੇਖਣ ਲਈ ਤਿਆਰ ਕੀਤਾ ਜਿਸ ਦੀ ਉਨ੍ਹਾਂ ਨੇ ਕਦੇ ਕਲਪਨਾ ਕਰਨ ਦੀ ਹਿੰਮਤ ਨਹੀਂ ਕੀਤੀ ਸੀ। ਦਿਲ ਦਹਿਲਾਉਣ ਵਾਲੀਆਂ ਭਾਵਨਾਵਾਂ ਲਈ ਸਾਡੇ ਸਾਰਿਆਂ ਕੋਲ ਇੱਕੋ ਜਿਹੇ ਸਾਧਨ ਨਹੀਂ ਹਨ।
ਉੱਥੋਂ ਦੇ ਸਾਰੇ ਸੁੰਦਰ ਲੋਕਾਂ ਲਈ, ਖਾਸ ਤੌਰ 'ਤੇ ਔਰਤਾਂ ਜੋ ਇੱਕੋ ਲੜਾਈ ਲੜ ਰਹੀਆਂ ਹਨ, ਮੈਂ ਜਾਣਦੀ ਹਾਂ ਕਿ ਇਹ ਮੁਸ਼ਕਲ ਹੈ, ਸਾਰੇ ਖੂਬਸੂਰਤ ਲੋਕਾਂ ਲਈ ਤੇ ਖਾਸ ਤੌਰ ਉੱਤੇ ਔਰਤਾਂ ਲਈ ਇਹ ਕਾਫੀ ਮੁਸ਼ਕਲ ਹੈ ਕਿਉਂਕਿ ਸਾਡੇ ਵਾਲ ਸਾਡੇ ਸਿਰ ਦਾ ਤਾਜ ਹੁੰਦੇ ਹਨ, ਪਰ ਕੀ ਹੋਵੇਗਾ ਜਦੋਂ ਤੁਸੀਂ ਇੱਕ ਇਨ੍ਹੀਂ ਮੁਸ਼ਕਲ ਲੜਾਈ ਲੜ ਰਹੇ ਹੋਵੋ ਤਾਂ ਤੁਹਾਨੂੰ ਆਪਣੇ ਇਹ ਪਿਆਰੇ ਵਾਲ ਖੋਹਣੇ ਪੈਂਦੇ ਹਨ। ਜੇਕਰ ਤੁਸੀਂ ਜਿੱਤਣਾ ਚਾਹੁੰਦੇ ਹੋ ਤਾਂ ਤੁਹਾਨੂੰ ਕੁਝ ਔਖੇ ਤੇ ਕਠਿਨ ਫੈਸਲੇ ਲੈਣੇ ਪੈਣਗੇ।
ਹਿਨਾ ਅੱਗੇ ਲਿਖਦੀ ਹੈ ਕਿ ਮੈਂ ਇਹ ਫੈਸਲਾ ਲਿਆ ਕਿ ਮੈਂ ਆਪਣੇ ਖੂਬਸੂਰਤ ਵਾਲਾਂ ਨੂੰ ਇਲਾਜ ਦੇ ਦੌਰਾਨ ਡਿੱਗਣ ਤੋਂ ਪਹਿਲਾਂ ਹੀ ਛੱਡ ਦਵਾਂ । ਇਸ ਲਈ ਮੈਂ ਆਪਣੇ ਵਾਲ ਕਟਵਾਉਣ ਦਾ ਫੈਸਲਾ ਕੀਤਾ ਹੈ। ਮੈਂ ਕਈ ਹਫਤੀਆਂ ਤੱਕ ਵਾਲਾਂ ਦੇ ਲਗਾਤਾਰ ਟੁੱਟਣ ਨਾਲ ਹੋਣ ਵਾਲੀ ਮਾਨਸਿਕ ਪਰੇਸ਼ਾਨੀ ਵਿੱਚ ਨਹੀਂ ਰਹਿਣਾ ਚਾਹੁੰਦੀ। ਮੈਨੂੰ ਅਹਿਸਾਸ ਹੋਇਆ ਕਿ ਮੇਰਾ ਅਸੀ ਤਾਜ ਮੇਰੀ ਤਾਕਤ, ਹਿੰਮਤ ਤੇ ਖ਼ੁਦ ਦੇ ਲਈ ਮੇਰਾ ਪਿਆਰ ਹੈ। ਮੈਂ ਇਸ ਦੌਰਾਨ ਆਪਣੇ ਵਾਲਾਂ ਨਾਲ ਇੱਕ ਚੰਗਾ ਵਿਗ ਤਿਆਰ ਕਰਵਾ ਕੇ ਯੂਜ਼ ਕਰਨ ਦਾ ਫੈਸਲਾ ਲਿਆ ਹੈ ਅਤੇ ਮੈਂ ਜਿੱਤਣਾ ਚੁਣਦੀ ਹਾਂ।
ਮੈਂ ਇਸ ਲੜਾਈ ਨੂੰ ਜਿੱਤਣ ਲਈ ਆਪਣੇ ਆਪ ਨੂੰ ਹਰ ਸੰਭਵ ਮੌਕਾ ਦੇਣ ਦਾ ਫੈਸਲਾ ਕੀਤਾ ਹੈ। ਮੈਂ ਆਪਣੇ ਸੁੰਦਰ ਵਾਲਾਂ ਨੂੰ ਡਿੱਗਣ ਤੋਂ ਪਹਿਲਾਂ ਛੱਡਣਾ ਚੁਣਦਾ ਹਾਂ। ਮੈਂ ਹਫ਼ਤਿਆਂ ਲਈ ਇਸ ਮਾਨਸਿਕ ਵਿਗਾੜ ਨੂੰ ਸਹਿਣ ਨਹੀਂ ਕਰਨਾ ਚਾਹੁੰਦਾ ਸੀ। ਇਸ ਲਈ, ਮੈਂ ਆਪਣੇ ਤਾਜ ਨੂੰ ਛੱਡਣ ਦੀ ਚੋਣ ਕਰਦਾ ਹਾਂ ਕਿਉਂਕਿ ਮੈਨੂੰ ਅਹਿਸਾਸ ਹੋਇਆ ਹੈ ਕਿ ਮੇਰਾ ਅਸਲ ਤਾਜ ਮੇਰੀ ਹਿੰਮਤ, ਮੇਰੀ ਤਾਕਤ, ਅਤੇ ਮੇਰੇ ਲਈ ਪਿਆਰ ਹੈ। ਵਾਲ ਵਾਪਸ ਉੱਗਣਗੇ, ਭਰਵੀਆਂ ਵਾਪਸ ਆ ਜਾਣਗੀਆਂ, ਦਾਗ ਫਿੱਕੇ ਪੈ ਜਾਣਗੇ, ਪਰ ਆਤਮਾ ਪੂਰੀ ਤਰ੍ਹਾਂ ਕਾਇਮ ਰਹੇਗੀ।
ਹਿਨਾ ਖਾਨ ਨੇ ਅੱਗੇ ਲਿਖਿਆ, 'ਮੈਂ ਆਪਣੀ ਕਹਾਣੀ, ਆਪਣੀ ਯਾਤਰਾ ਨੂੰ ਰਿਕਾਰਡ ਕਰ ਰਹੀ ਹਾਂ, ਇਹ ਸੁਨਿਸ਼ਚਿਤ ਕਰਨ ਲਈ ਕਿ ਆਪਣੇ ਆਪ ਨੂੰ ਗਲੇ ਲਗਾਉਣ ਦੇ ਮੇਰੇ ਯਤਨ ਹਰ ਕਿਸੇ ਤੱਕ ਪਹੁੰਚ ਸਕਣ। ਜੇ ਮੇਰੀ ਕਹਾਣੀ ਇਸ ਦਿਲ ਨੂੰ ਛੂਹਣ ਵਾਲੇ ਪਰ ਦੁਖਦਾਈ ਅਨੁਭਵ ਦੇ ਇੱਕ ਦਿਨ ਨੂੰ ਵੀ ਕਿਸੇ ਲਈ ਬਿਹਤਰ ਬਣਾ ਸਕਦੀ ਹੈ, ਤਾਂ ਇਹ ਇਸ ਦੀ ਕੀਮਤ ਹੈ। 🙏🏻ਇਸ ਦੇ ਨਾਲ ਹੀ ਇਹ ਦਿਨ ਉਨ੍ਹਾਂ ਲੋਕਾਂ ਦੀ ਮੌਜੂਦਗੀ ਤੋਂ ਬਿਨਾਂ ਨਹੀਂ ਲੰਘ ਸਕਦਾ ਸੀ ਜਿਨ੍ਹਾਂ ਨੇ ਮੈਨੂੰ ਹਰ ਮੁਸ਼ਕਲ ਸਮੇਂ ਦੇ ਅੰਤ ਤੱਕ ਸਮਰਥਨ ਦੇਣ ਦੀ ਸਹੁੰ ਚੁੱਕੀ ਹੈ.. ਮੇਰੇ ਲੋਕ @rockyj1 MOM @heenaladjoshi @manaanmeer @sachinmakeupartist1ਇਹ ਸਾਰੇ ਮੌਜੂਦ ਹਨ ਤੇ ਫੈਨਜ਼ ਦੀ ਦੁਆਵਾਂ ਵੀ।May God ease our pain and give us strength to be victorious🙏🏻 Plz Pray Pray Pray for me 🤲🙏🏻' ਹੋਰ ਪੜ੍ਹੋ : T20 World Cup Throphy ਲੈ ਕੇ ਦਿੱਲੀ ਪਹੁੰਚੀ ਭਾਰਤੀ ਕ੍ਰਿਕਟ ਟੀਮ, ਫੈਨਜ਼ ਨੇ ਕੀਤਾ ਜ਼ੋਰਦਾਰ ਸਵਾਗਤ
ਹਿਨਾ ਖਾਨ ਦੀ ਇਸ ਵੀਡੀਓ ਨੂੰ ਵੇਖ ਕੇ ਫੈਨਜ਼ ਕਾਫੀ ਭਾਵੁਕ ਹੋ ਗਏ ਤੇ ਜਲਦ ਹੀ ਉਸ ਦੇ ਸਿਹਤਯਾਬ ਹੋਣ ਲਈ ਦੁਆ ਕਰ ਰਹੇ ਹਨ। ਵੱਡੀ ਗਿਣਤੀ ਵਿੱਚ ਫੈਨਜ਼ ਹਿਨਾ ਦੀ ਹੌਸਲਾਅਫਜ਼ਾਈ ਕਰਦੇ ਤੇ ਉਸ ਦੀ ਹਿੰਮਤ ਦੀ ਸ਼ਲਾਘਾ ਕਰਦੇ ਨਜ਼ਰ ਆਏ।
- PTC PUNJABI