ਸਲਮਾਨ ਖਾਨ ਦੀ ਫਿਲਮ Tiger 3 ਦੀਵਾਲੀ ਮੌਕੇ ਕਿਉਂ ਹੋ ਰਹੀ ਹੈ ਰਿਲੀਜ਼ ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਬਹੁਤ ਉਡੀਕੀ ਜਾਣ ਵਾਲੀ ਇਹ ਫਿਲਮ 'ਟਾਈਗਰ 3' ਇਸ ਦੀਵਾਲੀ ਯਾਨੀ 12 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਜਿੱਥੇ ਫਿਲਮ ਨੂੰ ਲੈ ਕੇ ਫੈਨਜ਼ ਵਿੱਚ ਕਾਫੀ ਕ੍ਰੇਜ਼ ਹੈ , ਉੱਥੇ ਹੀ ਦੂਜੇ ਪਾਸੇ ਕਈ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਅਕਸਰ ਸਲਮਾਨ ਖਾਨ ਦੀ ਫਿਲਮ ਈਦ 'ਤੇ ਰਿਲੀਜ਼ ਹੁੰਦੀ ਹੈ ਪਰ ਇਸ ਵਾਰ ਫਿਲਮ ਨੂੰ ਦੀਵਾਲੀ 'ਤੇ ਹੀ ਕਿਉਂ ਰਿਲੀਜ਼ ਕੀਤਾ ਜਾ ਰਿਹਾ ਹੈ।

Reported by: PTC Punjabi Desk | Edited by: Pushp Raj  |  November 11th 2023 12:21 PM |  Updated: November 11th 2023 12:21 PM

ਸਲਮਾਨ ਖਾਨ ਦੀ ਫਿਲਮ Tiger 3 ਦੀਵਾਲੀ ਮੌਕੇ ਕਿਉਂ ਹੋ ਰਹੀ ਹੈ ਰਿਲੀਜ਼ ਵਜ੍ਹਾ ਜਾਣ ਕੇ ਹੋ ਜਾਓਗੇ ਹੈਰਾਨ

Salman Khan Tiger 3 release on Diwali: ਬਾਲੀਵੁੱਡ ਦੇ ਦਬੰਗ ਖ਼ਾਨ ਯਾਨੀ ਕਿ ਸਲਮਾਨ ਖਾਨ ਇਨ੍ਹੀਂ ਦਿਨੀਂ ਆਪਣੇ ਫਿਲਮ ਟਾਈਗਰ 3 ਨੂੰ ਲੈ ਕੇ ਲਗਾਤਾਰ ਸੁਰਖੀਆਂ 'ਚ ਬਣੇ ਹੋਏ ਹਨ। ਸਲਮਾਨ ਖਾਨ ਤੇ ਕੈਟਰੀਨਾ ਕੈਫ ਦੀ ਬਹੁਤ ਉਡੀਕੀ ਜਾਣ ਵਾਲੀ ਇਹ ਫਿਲਮ 'ਟਾਈਗਰ 3' ਇਸ ਦੀਵਾਲੀ ਯਾਨੀ 12 ਨਵੰਬਰ ਨੂੰ ਰਿਲੀਜ਼ ਹੋ ਰਹੀ ਹੈ। ਜਿੱਥੇ ਫਿਲਮ ਨੂੰ ਲੈ ਕੇ ਫੈਨਜ਼ ਵਿੱਚ ਕਾਫੀ ਕ੍ਰੇਜ਼ ਹੈ , ਉੱਥੇ ਹੀ ਦੂਜੇ ਪਾਸੇ ਕਈ ਲੋਕ ਇਹ ਜਾਨਣਾ ਚਾਹੁੰਦੇ ਹਨ ਕਿ ਅਕਸਰ ਸਲਮਾਨ ਖਾਨ ਦੀ ਫਿਲਮ ਈਦ 'ਤੇ ਰਿਲੀਜ਼ ਹੁੰਦੀ ਹੈ ਪਰ ਇਸ ਵਾਰ ਫਿਲਮ ਨੂੰ ਦੀਵਾਲੀ 'ਤੇ ਹੀ ਕਿਉਂ ਰਿਲੀਜ਼ ਕੀਤਾ  ਜਾ ਰਿਹਾ ਹੈ। 

ਫਿਲਮ ਨੂੰ ਲੈ ਕੇ ਪ੍ਰਸ਼ੰਸਕਾਂ 'ਚ ਕਾਫੀ ਕ੍ਰੇਜ਼ ਹੈ, ਇਸ ਦੇ ਨਾਲ ਹੀ ਇਸ ਫਿਲਮ ਦੀ ਐਡਵਾਂਸ ਬੁਕਿੰਗ ਵੀ ਕੀਤੀ ਜਾ ਰਹੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਦੇ ਅੰਕੜਿਆਂ ਨੂੰ ਦੇਖਦੇ ਹੋਏ 'ਟਾਈਗਰ 3' ਦੇ ਰਿਲੀਜ਼ ਤੋਂ ਪਹਿਲਾਂ ਰਿਕਾਰਡ ਤੋੜ ਕਮਾਈ ਕਰਨ ਦੀ ਉਮੀਦ ਹੈ।

ਦੱਸ ਦੇਈਏ ਕਿ ਯਸ਼ਰਾਜ ਬੈਨਰ ਦੀ ਇਹ ਪਹਿਲੀ ਫਿਲਮ ਹੈ ਜੋ ਕਿ ਦੀਵਾਲੀ 'ਤੇ ਰਿਲੀਜ਼ ਹੋ ਰਹੀ ਹੈ। ਦੀਵਾਲੀ 'ਤੇ 'ਟਾਈਗਰ 3' ਦਾ ਰਿਲੀਜ਼ ਹੋਣ ਬਹੁਤੇ ਲੋਕਾਂ ਲਈ ਗੈਰ-ਰਵਾਇਤੀ ਹੈ ਅਤੇ ਇਸ ਨੂੰ ਲੈ ਕੇ ਵਿਵਾਦ ਵੀ ਸ਼ੁਰੂ ਹੋ ਗਿਆ ਹੈ। ਇਸ ਵਿਵਾਦ ਨੂੰ ਲੈ ਕੇ ਯਸ਼ਰਾਜ ਫਿਲਮਜ਼ ਡਿਸਟ੍ਰੀਬਿਊਸ਼ਨ ਦੇ ਵਾਈਸ ਪ੍ਰੈਜ਼ੀਡੈਂਟ ਨੇ ਇਸ ਬਾਰੇ ਆਪਣੀ ਚੁੱਪੀ ਤੋੜੀ ਹੈ ਅਤੇ ਦੱਸਿਆ ਹੈ ਕਿ 'ਟਾਈਗਰ 3' ਦੀਵਾਲੀ ਦੇ ਮੌਕੇ 'ਤੇ ਕਿਉਂ ਰਿਲੀਜ਼ ਕੀਤੀ ਜਾ ਰਹੀ ਹੈ।

ਯਸ਼ਰਾਜ ਫਿਲਮਜ਼ ਡਿਸਟ੍ਰੀਬਿਊਸ਼ਨ ਦੇ ਉਪ ਪ੍ਰਧਾਨ ਰੋਹਨ ਮਲਹੋਤਰਾ ਨੇ ਖੁਲਾਸਾ ਕੀਤਾ ਕਿ ਉਨ੍ਹਾਂ ਨੇ 'ਟਾਈਗਰ 3' ਦੀ ਰਿਲੀਜ਼ ਡੇਟ ਵਜੋਂ ਦੀਵਾਲੀ, 12 ਨਵੰਬਰ ਨੂੰ ਕਿਉਂ ਚੁਣਿਆ। ਉਨ੍ਹਾਂ ਕਿਹਾ, ਜਦੋਂ ਵੀ ਅਸੀਂ ਯਸ਼ਰਾਜ ਦੀ ਕਿਸੇ ਫਿਲਮ ਬਾਰੇ ਕੋਈ ਫੈਸਲਾ ਲੈਂਦੇ ਹਾਂ ਤਾਂ ਅਸੀਂ ਹਮੇਸ਼ਾ ਇਹ ਸੋਚਦੇ ਹਾਂ ਕਿ 'ਇਸ ਦਾ ਫਿਲਮ ਦੇ ਕੁੱਲ ਕਾਰੋਬਾਰ 'ਤੇ ਕੀ ਅਸਰ ਪਵੇਗਾ?' ਸਾਲ ਸ਼ੁਰੂ ਹੋਇਆ ਤਾਂ 'ਪਠਾਨ' ਰਿਲੀਜ਼ ਹੋਈ ਅਤੇ 'ਪਠਾਨ' ਦੇ ਸਮੇਂ ਅਸੀਂ 26 ਦੀ ਬਜਾਏ 25 ਜਨਵਰੀ ਨੂੰ ਤਸਵੀਰ ਰਿਲੀਜ਼ ਕਰਨ ਦਾ ਫੈਸਲਾ ਕੀਤਾ। ਉਸ ਨੇ ਅੱਗੇ ਕਿਹਾ, 'ਅਸੀਂ ਇੱਕ ਦਿਨ ਪਹਿਲਾਂ ਹੀ ਫਿਲਮ ਲੈ ਕੇ ਆਏ ਸੀ ਅਤੇ ਉਸ ਫਿਲਮ ਦਾ ਕਲੈਕਸ਼ਨ ਬਹੁਤ ਜ਼ਿਆਦਾ ਸੀ ਕਿਉਂਕਿ ਕਾਰੋਬਾਰ 500 ਕਰੋੜ ਤੋਂ ਉਪਰ ਚਲਾ ਗਿਆ ਅਤੇ 544 ਕਰੋੜ ਰੁਪਏ ਤੱਕ ਪਹੁੰਚ ਗਿਆ।'ਟਾਈਗਰ 3' ਲਈ ਵੀ ਇਹੀ ਰਣਨੀਤੀ ਵਰਤੀ ਗਈ ਹੈ।

ਹੋਰ ਪੜ੍ਹੋ :  Dhanteras 2023: ਧੰਨਤੇਰਸ ਦੇ ਮੌਕੇ ਨਾਂ ਖਰੀਦੋ ਇਹ ਚੀਜ਼ਾਂ, ਨਹੀਂ ਤਾਂ ਝੱਲਣੀ ਪਵੇਗੀ ਮਾਂ ਲਕਛਮੀ ਦੀ ਨਾਰਾਜ਼ਗੀ 

ਉਨ੍ਹਾਂ ਨੇ ਕਿਹਾ, ''ਸਾਨੂੰ ਸ਼ਾਹਰੁਖ ਦੇ ਸਟਾਰਡਮ 'ਤੇ ਭਰੋਸਾ ਸੀ। ਸਾਨੂੰ ਸਲਮਾਨ ਖਾਨ ਦੇ ਸਟਾਰਡਮ 'ਤੇ ਵੀ ਪੂਰਾ ਭਰੋਸਾ ਹੈ। ਲਕਸ਼ਮੀ ਪੂਜਾ ਉਹ ਦਿਨ ਹੈ ਜਦੋਂ ਘਰ ਵਿੱਚ ਪੂਜਾ ਕੀਤੀ ਜਾਂਦੀ ਹੈ। ਇਹ ਉਹ ਸਮਾਂ ਹੈ ਜਦੋਂ ਲੋਕ ਆਪਣੇ ਪਰਿਵਾਰ ਨਾਲ ਤਿਉਹਾਰ ਮਨਾਉਂਦੇ ਹਨ।ਪਿਛਲੇ 11 ਸਾਲਾਂ ਵਿੱਚ ਕਿਸੇ ਵੀ ਨਿਰਮਾਤਾ ਨੇ ਲਕਸ਼ਮੀ ਪੂਜਾ ਵਾਲੇ ਦਿਨ ਕੋਈ ਫਿਲਮ ਰਿਲੀਜ਼ ਨਹੀਂ ਕੀਤੀ ਹੈ। ਸਾਨੂੰ ਲੱਗਦਾ ਹੈ ਕਿ ਦੇਸ਼ ਦੀ ਆਬਾਦੀ ਦਾ ਕੁਝ ਹਿੱਸਾ  ਅਜਿਹਾ ਵੀ  ਹੈ ਜੋ ਸਲਮਾਨ ਖਾਨ ਦੀ ਫਿਲਮ ਦੇਖ ਕੇ ਦੀਵਾਲੀ ਮਨਾਉਣਾ ਚਾਹੇਗਾ ਕਿਉਂਕਿ ਇਹ ਟਾਈਗਰ ਦੀ ਫਿਲਮ ਦਾ ਤੀਜਾ ਹਿੱਸਾ ਹੈ। ਫਿਲਮ ਕਾਰੋਬਾਰ ਲਈ ਸਾਲ ਦੇ ਸਭ ਤੋਂ ਕਮਜ਼ੋਰ ਦਿਨ 'ਤੇ ਵੀ ਐਡਵਾਂਸ ਬੁਕਿੰਗ ਜ਼ਬਰਦਸਤ ਹੈ। (24 ਘੰਟੇ ਦੇ ਸ਼ੋਅ ਲਈ) ਅਸੀਂ ਫੈਸਲਾ ਥੀਏਟਰ ਮਾਲਕਾਂ 'ਤੇ ਛੱਡ ਦਿੱਤਾ ਹੈ।

- PTC PUNJABI


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network