ਹੇਮਾ ਮਾਲਿਨੀ ਦੀ ਪ੍ਰਸਿੱਧੀ ਦੇ ਕਾਰਨ ਚਲੀ ਗਈ ਸੀ ਪਿਤਾ ਦੀ ਜਾਨ, ਜਾਣੋ ਅਦਾਕਾਰਾ ਨਾਲ ਜੁੜਿਆ ਕਿੱਸਾ

Reported by: PTC Punjabi Desk | Edited by: Shaminder  |  January 24th 2024 08:00 AM |  Updated: January 24th 2024 08:00 AM

ਹੇਮਾ ਮਾਲਿਨੀ ਦੀ ਪ੍ਰਸਿੱਧੀ ਦੇ ਕਾਰਨ ਚਲੀ ਗਈ ਸੀ ਪਿਤਾ ਦੀ ਜਾਨ, ਜਾਣੋ ਅਦਾਕਾਰਾ ਨਾਲ ਜੁੜਿਆ ਕਿੱਸਾ

ਬਾਲੀਵੁੱਡ ਸਿਤਾਰਿਆਂ (Bollywood Stars) ਦੀ ਪ੍ਰਸਿੱਧੀ ਕਈ ਵਾਰ ਉਨ੍ਹਾਂ ਦੇ ਲਈ ਪ੍ਰੇਸ਼ਾਨੀ ਦਾ ਸਬੱਬ ਵੀ ਬਣ ਜਾਂਦੀ ਹੈ। ਕਿਉਂਕਿ ਕਈ ਵਾਰ ਇਨ੍ਹਾਂ ਸਿਤਾਰਿਆਂ ਦੇ ਫੈਨਸ ਇਸ ਹੱਦ ਤੱਕ ਗੁਜ਼ਰ ਜਾਂਦੇ ਹਨ ਕਿ ਇਸ ਦਾ ਅੰਦਾਜ਼ਾ ਵੀ ਇਹ ਫ਼ਿਲਮੀ ਸਿਤਾਰੇ ਨਹੀਂ ਲਗਾ ਸਕਦੇ । ਅੱਜ ਅਸੀਂ ਤੁਹਾਨੂੰ ਅਜਿਹੇ ਹੀ ਇੱਕ ਫ਼ਿਲਮੀ ਸਿਤਾਰੇ ਬਾਰੇ ਦੱਸਣ ਜਾ ਰਹੇ ਹਾਂ । ਜਿਸ ਨੇ ਆਪਣੀ ਅਦਾਕਾਰੀ ਦੇ ਨਾਲ ਤਾਂ ਸਭ ਦਾ ਦਿਲ ਜਿੱਤਿਆ ਹੀ ਸੀ, ਇਸ ਤੋਂ ਇਲਾਵਾ ਉਹ ਆਪਣੀ ਖੂਬਸੂਰਤੀ ਦੇ ਲਈ ਵੀ ਜਾਣੀ ਜਾਂਦੀ ਹੈ। ਅਸੀਂ ਗੱਲ ਕਰ ਰਹੇ ਹਾਂ ਡਰੀਮ ਗਰਲ ਹੇਮਾ ਮਾਲਿਨੀ ਦੀ । ਜਿਨ੍ਹਾਂ ਦੀ ਖੂਬਸੂਰਤੀ ਦਾ ਹਰ ਕੋਈ ਦੀਵਾਨਾ ਹੈ।

Hema Malini And dharmendra.jpg

ਹੋਰ ਪੜ੍ਹੋ : ਫਿਨਾਲੇ ਤੋਂ ਪਹਿਲਾਂ ਬਿੱਗ ਬੌਸ ਦੇ ਘਰ ਤੋਂ ਬਾਹਰ ਹੋਏ ਵਿੱਕੀ ਜੈਨ

ਹੇਮਾ ਮਾਲਿਨੀ (Hema Malini) ਸੱਠ ਤੋਂ ਲੈ ਕੇ ਅੱਸੀ ਤੱਕ ਦੇ ਦਹਾਕੇ ਤੱਕ ਲੋਕਾਂ ਦੇ ਦਿਲਾਂ ‘ਤੇ ਰਾਜ ਕਰਦੀ ਆਈ ਹੈ।ਸਾਲ 1968 ‘ਚ ਜਦੋਂ ਹੇਮਾ ਮਾਲਿਨੀ ਦਾ ਵਿਆਹ ਨਹੀਂ ਸੀ ਹੋਇਆ ਅਤੇ ਉਹ ਆਪਣੇ ਪਿਤਾ ਜੀ ਦੇ ਨਾਲ ਹੀ ਰਹਿੰਦੇ ਸਨ ।

Hema Malini with Daughter.jpg

ਹੇਮਾ ਮਾਲਿਨੀ ਦੀ ਝਲਕ ਪਾਉਣ ਲਈ ਪਾਕਿਸਤਾਨੀ ਫੈਨ ਪਹੁੰਚਿਆ ਘਰ 

ਹੇਮਾ ਮਾਲਿਨੀ ਦੀ ਇੱਕ ਝਲਕ ਵੇਖਣ ਦੇ ਲਈ ਉਸ ਦੇ ਫੈਨਸ ਬੇਚੈਨ ਰਹਿੰਦੇ ਸਨ । ਇਸੇ ਤਰ੍ਹਾਂ ਗੁਆਂਢੀ ਮੁਲਕ ਪਾਕਿਸਤਾਨ ਤੋਂ ਇੱਕ ਫੈਨ ਉਨ੍ਹਾਂ ਨੂੰ ਮਿਲਣ ਦੇ ਲਈ ਆਇਆ । ਇਹ ਫੈਨ ਕਈ ਦਿਨਾਂ ਤੱਕ ਹੇਮਾ ਮਾਲਿਨੀ ਦੇ ਘਰ ਦੇ ਚੱਕਰ ਕੱਟਦਾ ਰਿਹਾ । ਪਰ ਜਦੋਂ ਹੇਮਾ ਮਾਲਿਨੀ ਨਾ ਦਿੱਸੀ ਤਾਂ ਉਹ ਘਰ ਦੇ ਅੰਦਰ ਦਾਖਲ ਹੋ ਗਿਆ । ਪਰ ਜਦੋਂ ਫੜਿਆ ਗਿਆ ਤਾਂ ਉਸ ਨੇ ਅਦਾਕਾਰਾ ਦੇ ਘਰ ਮੇਜ਼ ‘ਤੇ ਪਏ ਇੱਕ ਚਾਕੂ ਨੂੰ ਚੁੱਕ ਲਿਆ ।ਹੱਥ ‘ਚ ਚਾਕੂ ਲਏ ਇਸ ਸ਼ਖਸ ਨੂੰ ਜਦੋਂ ਘਰ ਦੇ ਅੰਦਰ ਅਦਾਕਾਰਾ ਦੇ ਪਿਤਾ ਨੇ ਵੇਖਿਆ ਤਾਂ ਉਨ੍ਹਾਂ ਨੂੰ ਅਚਾਨਕ ਹਾਰਟ ਅਟੈਕ ਹੋਇਆ ।

Hema Malini 3.jpg

ਉਨ੍ਹਾਂ ਨੂੰ ਹਸਪਤਾਲ ਲਿਜਾਇਆ ਗਿਆ ਅਤੇ ਬਚਾਉਣ ਦੀ ਪੂਰੀ ਕੋਸ਼ਿਸ਼ ਕੀਤੀ ਗਈ, ਪਰ ਉਨ੍ਹਾਂ ਦਾ ਦਿਹਾਂਤ ਹੋ ਗਿਆ ।ਹਾਲਾਂਕਿ  ਇਹ  ਸ਼ਖਸ ਨੂੰ ਫੜਿਆ  ਗਿਆ । ਪਰ ਅਦਾਕਾਰਾ ਨੂੰ ਇਸ ਗੱਲ ਦਾ ਹਮੇਸ਼ਾ ਹੀ ਅਫਸੋਸ ਰਹੇਗਾ ਕਿ ਉਸ ਦੀ ਪ੍ਰਸਿੱਧੀ ਕਾਰਨ ਉਸ ਦੇ ਪਿਤਾ ਜੀ ਦੀ ਜਾਨ ਚਲੀ ਗਈ। ਹੇਮਾ ਮਾਲਿਨੀ ਅੱਜ ਕੱਲ੍ਹ ਜਿੱਥੇ ਸਿਆਸਤ ‘ਚ ਸਰਗਰਮ ਹੈ ।ਉੱਥੇ ਹੀ ਆਪਣੇ ਕਲਾਸੀਕਲ ਡਾਂਸ ਦੇ ਨਾਲ ਵੀ ਫੈਨਸ ਦਾ ਦਿਲ ਜਿੱਤਦੀ ਨਜ਼ਰ ਆਉਂਦੀ ਹੈ। 

 

 

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network