ਹੈਲੀਕਾਪਟਰ ਚੋਂ ਉੱਤਰੀ ਹੇਮਾ ਮਾਲਿਨੀ ਛੋਟੀ ਕਾਰ ਨੂੰ ਵੇਖ ਕੇ ਭੜਕੀ, ਵੀਡੀਓ ਹੋ ਰਿਹਾ ਵਾਇਰਲ

ਹੇਮਾ ਮਾਲਿਨੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਅਦਾਕਾਰਾ ਉਸ ਨੂੰ ਰਿਸੀਵ ਕਰਨ ਆਈ ਛੋਟੀ ਕਾਰ ਨੂੰ ਵੇਖ ਕੇ ਗੁੱਸੇ ‘ਚ ਆ ਜਾਂਦੀ ਹੈ।

Reported by: PTC Punjabi Desk | Edited by: Shaminder  |  April 06th 2024 12:22 PM |  Updated: April 06th 2024 12:22 PM

ਹੈਲੀਕਾਪਟਰ ਚੋਂ ਉੱਤਰੀ ਹੇਮਾ ਮਾਲਿਨੀ ਛੋਟੀ ਕਾਰ ਨੂੰ ਵੇਖ ਕੇ ਭੜਕੀ, ਵੀਡੀਓ ਹੋ ਰਿਹਾ ਵਾਇਰਲ

ਅਦਾਕਾਰਾ ਹੇਮਾ ਮਾਲਿਨੀ (Hema Malini) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਹੇਮਾ ਮਾਲਿਨੀ ਹੈਲੀਕਾਪਟਰ ਤੋਂ ਉੱਤਰਦੀ ਹੈ ਅਤੇ ਇਸ ਤੋਂ ਬਾਅਦ ਕਾਰ ‘ਚ ਸਵਾਰ ਹੋਣ ਲੱਗਦੀ ਹੈ। ਪਰ ਇਸੇ ਦੌਰਾਨ ਉਸ ਦੀ ਨਜ਼ਰ ਉਸ ਨੂੰ ਪਿੱਕ ਕਰਨ ਆਈ ਕਾਰ ‘ਤੇ ਪੈਂਦੀ ਹੈ ਤਾਂ ਉਹ ਗੁੱਸੇ ਦੇ ਨਾਲ ਅੱਗ ਬਬੂਲਾ ਹੋ ਜਾਂਦੀ ਹੈ। ਉਸ ਨੇ ਛੋਟੀ ਗੱਡੀ ‘ਚ ਬੈਠਣ ਤੋਂ ਇਨਕਾਰ ਕਰ ਦਿੱਤਾ ।ਪਰ ਹੁਣ ਇਸ ਵੀਡੀਓ ਦਾ ਸੱਚ ਸਾਹਮਣੇ ਆ ਰਿਹਾ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਵੀਡੀਓ ਦਸ ਸਾਲ ਪੁਰਾਣਾ ਹੈ। 

ਹੋਰ ਪੜ੍ਹੋ : ਫ਼ਿਲਮ ‘ਅਮਰ ਸਿੰਘ ਚਮਕੀਲਾ’ ਨੂੰ ਲੈ ਕੇ ਨਿਸ਼ਾ ਬਾਨੋ ਵੀ ਹੈ ਉਤਸ਼ਾਹਿਤ, ਅਦਾਕਾਰਾ ਨੇ ਸਾਂਝਾ ਕੀਤਾ ਵੀਡੀਓ

ਕਵਿਸ਼ ਅਜੀਜ਼ ਨੇ ਸਾਂਝਾ ਕੀਤਾ ਵੀਡੀਓ 

ਕਵਿਸ਼ ਅਜੀਜ਼ ਨਾਂਅ ਦੇ ਯੂਜ਼ਰ ਨੇ ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਲਿਖਿਆ ‘ਹੈਲੀਕਾਪਟਰ ਤੋਂ ਉੱਤਰ ਕੇ ਹੇਮਾ ਮਾਲਿਨੀ ਨੂੰ ਆਇਆ ਗੁੱਸਾ। ਕਿਹਾ ਛੋਟੀ ਗੱਡੀ ‘ਚ ਨਹੀਂ ਜਾਂਵਾਂਗੀ । ਮੇਰੇ ਪਾਸ ਟਾਈਮ ਨਹੀਂ ਹੈ।ਕੋਈ ਰੋਡ ਸ਼ੋਅ ਨਹੀਂ ਚੱਲੇਗਾ ।

ਕੁਝ ਅਖਬਾਰਾਂ ਵੱਲੋਂ ਇਸ ਵੀਡੀਓ ਦੀ ਪੜ੍ਹਤਾਲ ਕੀਤੀ ਗਈ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਵੀਡੀਓ 2014 ਦੀਆਂ ਲੋਕ ਸਭਾ ਚੋਣਾਂ ਦੇ ਦੌਰਾਨ ਦਾ ਹੈ । ਜਦੋਂ ਹੇਮਾ ਮਾਲਿਨੀ ਚੋਣ ਪ੍ਰਚਾਰ ਦੇ ਲਈ ਕਰਨਾਲ ਪਹੁੰਚੀ ਸੀ । ਦੱਸ ਦਈਏ ਕਿ ਲੋਕ ਸਭਾ ਚੋਣਾਂ ਦੇ ਲਈ ਸਾਰੇ ਸਿਆਸੀ ਆਗੂ ਦਿਨ ਰਾਤ ਚੋਣ ਪ੍ਰਚਾਰ ‘ਚ ਜੁਟੇ ਹੋਏ ਹਨ ਅਤੇ ਹੇਮਾ ਮਾਲਿਨੀ ਵੀ ਬੀਜੇਪੀ ਦੀ ਸਰਗਰਮ ਆਗੂ ਹੈ। 

- PTC PUNJABI


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network