ਅਯੁੱਧਿਆ ਸਥਿਤ ਰਾਮ ਮੰਦਰ ਦੇ ਦਰਸ਼ਨ ਕਰਨ ਪੁੱਜੀ ਹੇਮਾ ਮਾਲਿਨੀ

Reported by: PTC Punjabi Desk | Edited by: Shaminder  |  February 17th 2024 12:04 PM |  Updated: February 17th 2024 12:04 PM

ਅਯੁੱਧਿਆ ਸਥਿਤ ਰਾਮ ਮੰਦਰ ਦੇ ਦਰਸ਼ਨ ਕਰਨ ਪੁੱਜੀ ਹੇਮਾ ਮਾਲਿਨੀ

ਅਦਾਕਾਰਾ ਹੇਮਾ ਮਾਲਿਨੀ (Hema Malini) ਨੇ ਅਯੁੱਧਿਆ ਸਥਿਤ ਰਾਮ ਮੰਦਰ (Ram Mandir) ‘ਚ ਮੱਥਾ ਟੇਕਿਆ । ਜਿਸ ਦੀਆਂ ਤਸਵੀਰਾਂ ਅਦਾਕਾਰਾ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ‘ਤੇ ਸਾਂਝੀਆਂ ਕੀਤੀਆਂ ਹਨ ।ਤਸਵੀਰਾਂ ਨੂੰ ਸਾਂਝਾ ਕਰਦੇ ਹੋਏ ਉਨ੍ਹਾਂ ਨੇ ਲਿਖਿਆ ‘ਰਾਮ ਲੱਲਾ ਦੇ ਵਿਦਯ ਦਰਸ਼ਨ’ ਦਾ ਅਨੰਦ ਲਿਆ । ਅਦਾਕਾਰਾ ਨੇ ਅੱਗੇ ਲਿਖਿਆ ‘ਹਾਲੇ ਪਰਿਵਾਰ ਦੇ ਨਾਲ ਅਯੁੱਧਿਆ ‘ਚ ਹਾਂ ਅਤੇ ਰਾਮ ਲੱਲਾ ਦੇ ਦਿਵਯ ਦਰਸ਼ਨ ਦਾ ਅਨੰਦ ਲੈ ਰਹੀ ਹਾਂ। ਅਸਲ ‘ਚ ਮੈਂ ਬਹੁਤ ਧਨ ਮਹਿਸੂਸ ਕਰ ਰਹੀ ਹਾਂ। ਵਿਸ਼ੇਸ਼ ਤੌਰ ‘ਤੇ ਕਿਉਂਕਿ ਮੈਂ ਰਾਮ ਲੱਲਾ ਦੇ ਲਈ ਮੰਦਰ ‘ਚ ਆਪਣੀ ਰਾਗ ਸੇਵਾ ਕਰਾਂਗੀ। ਕਈ ਕਲਾਕਾਰ ਇੱਥੇ ਸੇਵਾ ਕਰ ਚੁੱਕੇ ਹਨ ਅਤੇ ਕਈ ਕਤਾਰ ‘ਚ ਹਨ ।ਇਹ ਹੈ ਇੱਕ ਦਿਵਯ ਬੁਲਾਵਾ’। 

Hema Malini 78.jpg ਹੋਰ ਪੜ੍ਹੋ :  ਮੁੰਬਈ ‘ਚ ਕਰਣ ਔਜਲਾ ‘ਵੜਾ ਪਾਵ’ ਦਾ ਮਜ਼ਾ ਲੈਂਦੇ ਹੋਏ ਨਜ਼ਰ ਆਏ, ਵੇਖੋ ਵੀਡੀਓ

ਰਾਮ ਲੱਲਾ ਦੇ ਦਰਸ਼ਨ ਕਰਨ ਪੁੱਜੇ ਸਨ ਕਈ ਕਲਾਕਾਰ 

ਅਯੁੱਧਿਆ ਸਥਿਤ ਰਾਮ ਲੱਲਾ ਦੇ ਦਰਸ਼ਨ ਕਰਨ ਦੇ ਲਈ ਕਈ ਸਿਤਾਰੇ ਪਹੁੰਚੇ ਸਨ ।ਜਿਸ ‘ਚ ਅਨੁਪਮ ਖੇਰ, ਅਮਿਤਾਬ ਬੱਚਨ, ਰਣਬੀਰ ਕਪੂਰ, ਆਲੀਆ ਭੱਟ, ਵਿੱਕੀ ਕੌਸ਼ਲ ਅਤੇ ਕੈਟਰੀਨਾ ਕੈਫ ਵੀ ਪੁੱਜੇ ਸਨ।ਹੇਮਾ ਮਾਲਿਨੀ ਨੇ ਇਸ ਮੌਕੇ ਕਿਹਾ ਕਿ ਰਾਮ ਲੱਲਾ ਦਾ ਮੰਦਰ ਬਣਨ ਦੇ ਨਾਲ ਲੋਕਾਂ ਨੂੰ ਰੋਜ਼ਗਾਰ ਮਿਲਿਆ ਹੈ। 

Hema 9.jpgਹੇਮਾ ਮਾਲਿਨੀ ਦਾ ਵਰਕ ਫ੍ਰੰਟ 

ਹੇਮਾ ਮਾਲਿਨੀ ਦੇ ਵਰਕ ਫ੍ਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ। ਜਿਸ ‘ਚ ਸੀਤਾ ਔਰ ਗੀਤਾ, ਡ੍ਰੀਮ ਗਰਲ, ਕੁਦਰਤ, ਸ਼ੋਅਲੇ, ਨਸੀਬ, ਕ੍ਰਾਂਤੀ, ਧਰਮਾਤਮਾ ਸਣੇ ਕਈ ਫ਼ਿਲਮਾਂ ‘ਚ ਕੰਮ ਕੀਤਾ ਹੈ।ਹੇਮਾ ਮਾਲਿਨੀ ਜਿੱਥੇ ਵਧੀਆ ਅਦਾਕਾਰਾ ਹੈ, ਉੱਥੇ ਹੀ ਉਨ੍ਹਾਂ ਨੁੰ ਡਾਂਸ ‘ਚ ਵੀ ਮਹਾਰਤ ਹਾਸਲ ਹੈ। 

22 ਜਨਵਰੀ ਨੂੰ ਹੋਇਆ ਸੀ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ

ਅਯੁੱਧਿਆ ‘ਚ ਰਾਮ ਲੱਲਾ ਦੀ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ ਦਾ ਆਯੋਜਨ ਕੀਤਾ ਗਿਆ ਸੀ ।ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਅਗਵਾਈ ‘ਚ ਹੋਇਆ ਸੀ । ਇਸ ਪ੍ਰੋਗਰਾਮ ‘ਚ ਕੰਗਨਾ ਰਣੌਤ ਨੇ ਜੈ ਸ੍ਰੀ ਰਾਮ ਦੇ ਜੈਕਾਰੇ ਲਗਾਏ ਸਨ ।ਇਸ ਤੋਂ ਇਲਾਵਾ ਅਦਾਕਾਰ ਰਣਦੀਪ ਹੁੱਡਾ,ਅਭਿਸ਼ੇਕ ਬੱਚਨ ਪਹੁੰਚੇ ਸਨ। ਸੋਨੂੰ ਨਿਗਮ, ਮਾਲਿਨੀ ਅਵਸਥੀ ਸਣੇ ਕਈ ਗਾਇਕਾਂ ਨੇ ਆਪਣੇ ਭਜਨਾਂ ਦੇ ਨਾਲ ਸਮਾਂ ਬੰਨਿਆ ਸੀ।  ਇਸ ਤੋਂ ਇਲਾਵਾ ਹੋਰ ਵੀ ਕਈ ਹਸਤੀਆਂ ਨੇ ਇਸ ਸਮਾਗਮ ‘ਚ ਸ਼ਿਰਕਤ ਕੀਤੀ ਸੀ ।

  

 

-


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network